← ਪਿਛੇ ਪਰਤੋ
ਫ਼ਿਰੋਜ਼ਪੁਰ 09 ਜੂਨ 2019 : ਜ਼ਿਲ੍ਹੇ ਦੇ ਕੁੱਲ 670 ਛੱਪੜਾਂ ਦੇ ਵਿਚੋਂ 122 ਛੱਪੜਾਂ ਦੀ ਡੀਵਾਟਰਿੰਗ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ ਅਤੇ 23 ਛੱਪੜਾਂ ਦਾ ਕੰਮ ਮੁਕੰਮਲ ਹੋ ਚੁੱਕਾ ਹੈ। ਇਸੇ ਤਰ੍ਹਾਂ 32 ਛੱਪੜਾਂ ਦੀ ਡੀਸਿਲਟਿੰਗ ਦਾ ਕੰਮ ਸ਼ੁਰੂ ਕਰ ਲਿਆ ਗਿਆ ਹੈ ਅਤੇ 3 ਛੱਪੜਾਂ ਦੀ ਡੀਸਿਲਟਿੰਗ ਮੁਕੰਮਲ ਕਰ ਲਈ ਗਈ ਹੈ।ਇਹ ਜਾਣਕਾਰੀ ਡਿਪਟੀ ਕਮਿਸ਼ਨਰ ਚੰਦਰ ਗੈਂਦ ਨੇ ਜ਼ਿਲ੍ਹਾ ਵਿਕਾਸ ਤੇ ਪੰਚਾਇਤ ਅਫ਼ਸਰ ਸ੍ਰ: ਹਰਜਿੰਦਰ ਸਿੰਘ ਅਤੇ ਸਮੂਹ ਬੀਡੀਓ ਨਾਲ ਵਿਚਾਰ ਚਰਚਾ ਕਰਨ ਦੌਰਾਨ ਦਿੱਤੀ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਪਿੰਡਾ ਦੇ ਵਿਕਾਸ ਅਤੇ ਛੱਪੜਾ ਦੀ ਸਾਫ਼ ਸਫ਼ਾਈ ਲਈ ਜ਼ਿਲ੍ਹੇ ਦੇ ਸਮੂਹ ਛੱਪੜਾਂ ਦੀ ਡੀਵਾਟਰਿੰਗ ਅਤੇ ਡੀਸਿਲਟਿੰਗ ਦਾ ਕੰਮ ਜੰਗੀ ਪੱਧਰ ਤੇ ਚੱਲ ਰਿਹਾ ਹੈ। ਡਿਪਟੀ ਕਮਿਸ਼ਨਰ ਵੱਲੋਂ ਜ਼ਿਲ੍ਹੇ ਦੇ 670 ਛੱਪੜਾਂ ਦੀ ਡੀਵਾਟਰਿੰਗ ਦੇ ਕੰਮ ਦਾ ਜਾਇਜ਼ਾ ਲੈਣ ਦੌਰਾਨ ਮੌਕੇ ਤੇ ਹਾਜ਼ਰ ਅਧਿਕਾਰੀਆਂ ਨੇ ਦੱਸਿਆ ਕਿ ਕਿ ਬਲਾਕ ਫ਼ਿਰੋਜ਼ਪੁਰ ਦੇ 119 ਛੱਪੜਾਂ ਵਿਚੋਂ 39 ਛੱਪੜਾਂ ਦੀ ਡੀਵਾਟਰਿੰਗ ਅਤੇ 2 ਛੱਪੜਾਂ ਦੀ ਡੀਸਿਲਟਿੰਗ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ ਤੇ 4 ਛੱਪੜਾਂ ਦੀ ਡੀਵਾਟਰਿੰਗ ਦਾ ਕੰਮ ਪੂਰਾ ਹੋ ਚੁੱਕਿਆ ਹੈ। ਇਸੇ ਤਰ੍ਹਾਂ ਬਲਾਕ ਘੱਲ-ਖੁਰਦ ਦੇ 128 ਛੱਪੜਾਂ ਵਿਚੋਂ 16 ਛੱਪੜਾਂ ਦੀ ਡੀਵਾਟਰਿੰਗ ਦਾ ਕੰਮ ਅਤੇ 11 ਛੱਪੜਾਂ ਦੀ ਡੀਸਿਲਟਿੰਗ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ ਤੇ 6 ਛੱਪੜਾਂ ਦੀ ਡੀਵਾਟਰਿੰਗ ਅਤੇ 1 ਦੀ ਡੀਸਿਲਟਿੰਗ ਦਾ ਕੰਮ ਪੂਰਾ ਹੋ ਚੁੱਕਿਆ ਹੈ। ਬਲਾਕ ਗੁਰੂਹਰਸਹਾਏ ਦੇ 113 ਛੱਪੜਾਂ ਵਿਚੋਂ 31 ਛੱਪੜਾਂ ਦੀ ਡੀਵਾਟਰਿੰਗ ਅਤੇ 05 ਛੱਪੜਾਂ ਦੀ ਡੀਸਿਲਟਿੰਗ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ ਤੇ 6 ਛੱਪੜਾਂ ਦੀ ਡੀਵਾਟਰਿੰਗ ਦਾ ਕੰਮ ਪੂਰਾ ਹੋ ਚੁੱਕਿਆ ਹੈ। ਬਲਾਕ ਮਖੂ ਦੇ 87 ਛੱਪੜਾਂ ਵਿਚੋਂ 11 ਛੱਪੜਾਂ ਦੀ ਡੀਵਾਟਰਿੰਗ ਅਤੇ 1 ਛੱਪੜ ਦੀ ਡੀਸਿਲਟਿੰਗ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ ਤੇ 1 ਛੱਪੜ ਦੀ ਡੀਵਾਟਰਿੰਗ ਦਾ ਕੰਮ ਪੂਰਾ ਹੋ ਚੁੱਕਿਆ ਹੈ। ਬਲਾਕ ਮਮਦੋਟ ਦੇ 97 ਛੱਪੜਾਂ ਵਿਚੋਂ 17 ਛੱਪੜਾਂ ਦੀ ਡੀਵਾਟਰਿੰਗ ਅਤੇ 9 ਛੱਪੜਾਂ ਦੀ ਡੀਸਿਲਟਿੰਗ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ ਤੇ 3 ਛੱਪੜਾਂ ਦੀ ਡੀਵਾਟਰਿੰਗ ਅਤੇ 1 ਦੀ ਡੀਸਿਲਟਿੰਗ ਦਾ ਕੰਮ ਪੂਰਾ ਹੋ ਚੁੱਕਿਆ ਹੈ। ਬਲਾਕ ਜ਼ੀਰਾ ਦੇ 126 ਛੱਪੜਾਂ ਵਿਚੋਂ 8 ਛੱਪੜਾਂ ਦੀ ਡੀਵਾਟਰਿੰਗ ਅਤੇ 4 ਛੱਪੜਾਂ ਦੀ ਡੀਸਿਲਟਿੰਗ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ ਤੇ 3 ਛੱਪੜਾਂ ਦੀ ਡੀਵਾਟਰਿੰਗ ਅਤੇ 1 ਦੀ ਡੀਸਿਲਟਿੰਗ ਦਾ ਕੰਮ ਪੂਰਾ ਹੋ ਚੁੱਕਿਆ ਹੈ। ਡਿਪਟੀ ਕਮਿਸ਼ਨਰ ਚੰਦਰ ਗੈਂਦ ਨੇ ਦੱਸਿਆ ਕਿ ਇਸੇ ਤਰ੍ਹਾਂ ਜ਼ਿਲ੍ਹੇ ਵਿਚ 154 ਛੱਪੜਾਂ ਦੇ ਸੁਧਾਰ ਦਾ ਕੰਮ ਪ੍ਰਗਤੀ ਤੇ ਹੈ। ਡਿਪਟੀ ਕਮਿਸ਼ਨਰ ਨੇ ਸਮੂਹ ਬੀਡੀਪੀਓਜ਼ ਨੂੰ ਨਿਰਦੇਸ਼ ਦਿੱਤੇ ਕਿ ਪੰਜ ਵੱਖ ਵੱਖ ਪੰਚਾਇਤਾਂ ਵਿਚ ਪੈਂਦੇ ਛੱਪੜਾਂ ਦੀ ਡੀਵਾਟਰਿੰਗ ਅਤੇ ਡੀਸਿਲਟਿੰਗ ਦਾ ਕੰਮ ਹਰ ਹਾਲ ਵਿਚ 17 ਜੂਨ ਤੱਕ ਵਿਚ ਮੁਕੰਮਲ ਕਰ ਲਿਆ ਜਾਵੇ, ਮਿਥੇ ਗਏ ਟੀਚੇ ਤੋ ਪਿੱਛੇ ਰਹਿਣ ਵਾਲੇ ਅਧਿਕਾਰੀਆਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਸਮੂਹ ਬੀਡੀਪੀਓਜ਼ ਨੂੰ ਇਹ ਵੀ ਹਦਾਇਤ ਕੀਤੀ ਕਿ ਲਿੰਕ ਸੜਕਾਂ ਦੇ ਬਰਮਾ ਤੇ ਨਜਾਇਜ਼ ਕਬਜ਼ੇ ਹਟਾਏ ਜਾਣ ਅਤੇ ਬਰਮਾ ਨੂੰ ਪੂਰਾ ਕਰਵਾਇਆ ਜਾਵੇ। ਇਸ ਮੌਕੇ ਸ੍ਰ਼ੀ ਗੁਰਮੀਤ ਸਿੰਘ ਢਿੱਲੋਂ ਸਕੱ਼ਤਰ ਜ਼ਿਲ੍ਹਾ ਪ੍ਰੀਸ਼ਦ ਤੋ ਇਲਾਵਾ ਸਮੂਹ ਬੀਡੀਓ ਹਾਜ਼ਰ ਸਨ।
Total Responses : 189