ਦੇਵਾ ਨੰਦ ਸ਼ਰਮਾ
ਫ਼ਰੀਦਕੋਟ, 10 ਜੂਨ 2019 - ਪੰਜਾਬ ਸਰਕਾਰ ਵੱਲੋਂ ਸਾਬਕਾ ਸੈਨਿਕਾਂ/ ਅਰਧ ਸੈਨਿਕ ਬਲਾਂ/ ਅਨੁਸੂਚਿਤ ਜਾਤੀ, ਓ.ਬੀ.ਸੀ./ਜਰਨਲ ਕੈਟਾਗਰੀ ਵਰਗ ਦੇ ਬੱਚਿਆਂ ਲਈ ਰੈਗੂਲਰ ਸੈਸ਼ਨ 2019-20 ਲਈ ਇੰਨਫਰਮੇਸ਼ਨ ਟੈਕਨਾਲੋਜੀ ਦੇ ਦੋ ਕੋਰਸ ਬੀ.ਐਸ.ਸੀ.ਆਈ.ਟੀ. ਅਤੇ ਪੀ.ਜੀ.ਡੀ.ਸੀ.ਏ ਕੰਪਿਊਟਰ ਕੋਰਸਾਂ ਲਈ ਦਾਖਲਾ ਸ਼ੁਰੂ ਹੋ ਚੁੱਕਾ ਹੈ। ਇਹ ਜਾਣਕਾਰੀ ਇੰਸਟੀਚਿਊਟ ਦੇ ਪ੍ਰਿੰਸੀਪਲ ਕਮ ਜਿਲ•ਾਂ ਰੱਖਿਆ ਸੇਵਾਵਾਂ ਭਲਾਈ ਅਫਸਰ, ਕਰਨਲ (ਰਿਟਾ.) ਅਮਰਬੀਰ ਸਿੰਘ ਚਾਹਲ ਨੇ ਦਿੱਤੀ।
ਉਨ•ਾਂ ਦੱਸਿਆ ਕਿ ਇਹ ਕੋਰਸ ਮਹਾਰਾਜਾ ਰਣਜੀਤ ਸਿੰਘ ਪੰਜਾਬ ਟੈਕਨੀਕਲ ਯੂਨੀਵਰਸਿਟੀ, ਬਠਿੰਡਾ ਤੋਂ ਮਾਨਤਾ ਪ੍ਰਾਪਤ ਹਨ ਅਤੇ ਤਿੰਨ ਮਹੀਨਿਆਂ (120 ਘੰਟਿਆਂ) ਦਾ ਬੇਸਿਕ ਕੰਪਿਊਟਰ ਕੋਰਸ ਕਰਵਾਇਆ ਜਾਂਦਾ ਹੈ। ਉਨ•ਾਂ ਹੋਰ ਦੱਸਿਆ ਕਿ ਬੀ.ਐਸ.ਸੀ.ਆਈ.ਟੀ ਲਈ ਵਿਦਿਅਕ ਯੋਗਤਾ 12 ਪਾਸ ਅਤੇ ਪੀ.ਜੀ.ਡੀ.ਸੀ.ਏ ਲਈ ਗ੍ਰੈਜੂਏਸ਼ਨ (ਕਿਸੇ ਵਿਸ਼ੇ ਨਾਲ) ਪਾਸ ਹੋਣਾ ਚਾਹੀਦਾ ਹੈ ਅਤੇ ਬੇਸਿਕ ਕੰਪਿਊਟਰ ਕੋਰਸ ਲਈ ਘੱਟੋ-ਘੱਟ ਵਿਦਿਅਕ ਯੋਗਤਾ 10ਵੀਂ ਪਾਸ ਹੋਣੀ ਚਾਹੀਦੀ ਹੈ। ਉਹਨਾਂ ਹੋਰ ਦੱਸਿਆ ਕਿ ਇਸ ਕਾਲਜ ਵਿੱਚ ਸਮੇਂ ਦੀ ਲੋੜ ਅਨੁਸਾਰ ਸਿਖਿਆਰਥੀਆਂ ਦੀਆ ਕੰਪਿਊਟਰ ਕੋਰਸ ਦੀਆਂ ਲਿਖਤੀ ਅਤੇ ਪ੍ਰੈਕਟੀਕਲ ਕਲਾਸਾਂ ਲਗਾਈਆਂ ਜਾਂਦੀਆਂ ਹਨ, ਜਿਸ ਨਾਲ ਉਹਨਾਂ ਨੂੰ ਭਵਿੱਖ ਵਿੱਚ ਕਾਮਯਾਬ ਹੋਣ ਵਿੱਚ ਮੱਦਦ ਮਿਲੇਗੀ। ਇਸ ਕੋਰਸ ਦੀ ਮੰਗ ਪੰਜਾਬ ਸਰਕਾਰ ਦੁਆਰਾ ਪ੍ਰਕਾਸ਼ਿਤ ਕੀਤੀਆਂ ਅਸਾਮੀਆਂ ਵਿੱਚ ਵੀ ਕੀਤੀ ਜਾਂਦੀ ਹੈ। ਲੋੜਵੰਦ ਵਿਦਿਆਰਥੀ ਬਹੁਤ ਹੀ ਘੱਟ ਖਰਚੇ ਤੇ ਇਹ ਕੋਰਸ ਸੈਨਿਕ ਇੰਸਟੀਚਿਊਟ, ਫਰੀਦਕੋਟ ਵਿਖੇ ਕਰ ਸਕਦੇ ਹਨ। ਜਿਸ ਨਾਲ ਕੋਰਸ ਪੂਰਾ ਕਰਨ ਵਾਲਿਆਂ ਨੂੰ ਮੌਜੂਦਾ ਮੁਕਾਬਲੇ ਦੇ ਸਮੇਂ ਵਿੱਚ ਆਸਾਨੀ ਨਾਲ ਕਾਮਯਾਬ ਹੋਣ ਵਿੱਚ ਮੱਦਦ ਮਿਲੇਗੀ।