ਦੇਵਾ ਨੰਦ ਸ਼ਰਮਾ
ਫਰੀਦਕੋਟ, 10 ਜੂਨ 2019 - ਪੰਜਾਬ ਸਰਕਾਰ ਵੱਲੋਂ ਚਲਾਈ ਗਈ ਮਿਸ਼ਨ ਤੰਦਰੁਸਤ ਪੰਜਾਬ ਮੁਹਿੰਮ ਤਹਿਤ ਲੋਕਾਂ ਨੂੰ ਵਾਤਾਵਰਨ ਦੀ ਸ਼ੁਧਤਾ,ਸ਼ੁੱਧ ਖਾਣ-ਪੀਣ ਅਤੇ ਆਪਣੇ ਆਲੇ ਦੁਆਲੇ ਦੀ ਸਫ਼ਾਈ ਪ੍ਰਤੀ ਵੱਡੀ ਪੱਧਰ ਤੇ ਜਾਗਰੂਕ ਕਰਨ ਲਈ ਅੱਜ 10 ਜੂਨ ਤੋਂ 01ਜੁਲਾਈ 2019 ਤੱਕ ਸ਼ਹਿਰ ਫਰੀਦਕੋਟ 'ਚ ਵਿਸ਼ੇਸ਼ ਵਾਰਡ ਵਾਈਜ਼ ਸਫ਼ਾਈ ਮੁਹਿੰਮ ਸ਼ੁਰੂ ਕੀਤੀ ਗਈ ਹੈ।ਜਿਸ ਦਾ ਆਗਾਜ਼ ਅੱਜ ਪੁਰੀ ਕਲੌਨੀ ਅਤੇ ਬਾਜੀਗਰ ਬਸਤੀ ਦੀ ਵੱਡੇ ਪੱਧਰ ਤੇ ਸਫ਼ਾਈ ਕਰਕੇ ਸ਼ੁਰੂਆਤ ਕੀਤੀ ਗਈ। ਇਹ ਜਾਣਕਾਰੀ ਡਿਪਟੀ ਕਮਿਸ਼ਨਰ ਸ਼੍ਰੀ ਕੁਮਾਰ ਸੌਰਭ ਰਾਜ, ਆਈ.ਏ.ਐਸ ਨੇ ਦਿੱਤੀ। ਉਨ•ਾਂ ਦੱਸਿਆ ਜ਼ਿਲ•ੇ ਦੀਆਂ ਵੱਖ -ਵੱਖ ਨਗਰ ਕੌਂਸਲਾਂ ਵਿੱਚ ਵੀ ਲੋਕਾਂ ਨੂੰ ਆਪਣੇ ਆਲ਼ੇ ਦੁਆਲੇ ਦੀ ਸਫ਼ਾਈ ਅਤੇ ਮੌਸਮੀ ਬਿਮਾਰੀਆਂ ਤੋਂ ਬਚਾਅ ਲਈ ਜਾਗਰੂਕ ਕੀਤਾ ਜਾ ਰਿਹਾ ਹੈ ।
ਡਿਪਟੀ ਕਮਿਸ਼ਨਰ ਸ੍ਰੀ ਕੁਮਾਰ ਸੌਰਭ ਰਾਜ ਨੇ ਅੱਗੇ ਦੱਸਿਆ ਕਿ ਸ਼ਹਿਰ ਫਰੀਦਕੋਟ ਦੀ ਬਾਜੀਗਰ ਬਸਤੀ ਵਾਲੀ ਸੜ•ਕ ਨਾਲ ਚੱਲਦੇ ਗੰਦੇ ਨਾਲੇ ਦੇ ਕੰਢਿਆਂ ਤੇ ਕਾਫ਼ੀ ਮਾਤਰਾ ਵਿਚ ਡਿਸਿਲਟ ਪਈ ਹੋਈ ਸੀ ਜਿਸ ਨੂੰ ਕਿ ਜੇ.ਸੀ.ਬੀ ਮਸ਼ੀਨ ਰਾਹੀਂ ਚੁਕਵਾਇਆ ਗਿਆ ਹੈ। ਉਨ•ਾਂ ਦੱਸਿਆ ਕਿ ਸ਼ਹਿਰ ਦੇ 10 ਵਾਰਡਾਂ ਦੀ ਸਫ਼ਾਈ ਦਾ ਸ਼ਡਿਊਲ ਜਾਰੀ ਕੀਤਾ ਗਿਆ ਹੈ ਜਦਕਿ ਸ਼ਹਿਰ ਫਰੀਦਕੋਟ ਦੇ ਕੁੱਲ 25 ਵਾਰਡ ਹਨ। ਜ਼ਿਆਦਾ ਗਰਮੀ ਹੋਣ ਕਾਰਣ ਕੰਮ ਸਵੇਰੇ ਹਨੇਰੇ ਤੋਂ 11 ਵਜੇ ਤੱਕ ਕੀਤਾ ਜਾਵੇਗਾ। ਇਸੇ ਤਰ•ਾਂ ਜ਼ਿਲ•ੇ ਦੀਆਂ ਨਗਰ ਕੌਂਸਲ ਫ਼ਰੀਦਕੋਟ, ਕੋਟਕੂਰਾ ਅਤੇ ਜੈਤੋ ਵਿਖੇ ਵੀ ਵੱਡੀ ਪੱਧਰ ਤੇ ਸਫ਼ਾਈ ਮੁਹਿੰਮ ਚਲਾਈ ਜਾ ਜਾਵੇਗੀ। ਉਨ•ਾਂ ਕਿਹਾ ਕਿ ਸ਼ਹਿਰੀ ਖੇਤਰਾਂ ਵਿੱਚ ਲੋਕਾਂ ਨੂੰ ਇਸ ਗੱਲ ਲਈ ਜਾਗਰੂਕ ਕੀਤਾ ਜਾ ਰਿਹਾ ਹੈ ਕਿ ਉਹ ਆਪਣੇ ਘਰਾਂ ਵਿੱਚ ਇਕੱਠੇ ਹੋਏ ਕੂੜੇ ਕਰਕਟ ਅਤੇ ਹੋਰ ਰਹਿਦ-ਖੂੰਹਦ ਤੋਂ ਦੇਸੀ ਖਾਦ ਤਿਆਰ ਕਰਨ ਅਤੇ ਇਸ ਲਈ ਆਪਣੇ ਘਰਾਂ ਵਿੱਚ ਹੀ ਪਿੱਟ ਤਿਆਰ ਕਰਨ। ਇਹ ਦੇਸੀ ਖਾਦ ਉਨ•ਾਂ ਨੂੰ ਆਪਣੇ ਘਰੇਲੂ ਬਗੀਚੇ ਵਿਚ ਕੰਮ ਆਵੇਗੀ। ਇਸ ਤੋਂ ਇਲਾਵਾ ਸ਼ਹਿਰ ਵਿੱਚ ਲੋਕਾਂ ਨੂੰ ਮੌਸਮੀ ,ਖੜੇ ਪਾਣੀ ਤੋਂ ਪੈਦਾ ਹੋਣ ਵਾਲੀਆ ਬਿਮਾਰੀਆਂ ਤੋਂ ਬਚਾਅ ਲਈ ਵੀ ਜਾਗਰੂਕ ਕੀਤਾ ਜਾ ਰਿਹਾ ਹੈ ਤੇ ਸ਼ਹਿਰ ਵਿੱਚ ਵੱਖ-ਵੱਖ ਥਾਵਾਂ ਤੇ ਫੋਗਿੰਗ ਵੀ ਕਰਵਾਈ ਜਾ ਰਹੀ ਹੈ । ਉਨ•ਾਂ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਜ਼ਿਲ•ਾ ਪ੍ਰਸ਼ਾਸ਼ਨ ਵੱਲੋ ਮਹੀਨਾ ਭਰ ਚਲਾਈ ਜਾਣ ਵਾਲੀ ਸਫ਼ਾਈ ਮੁਹਿੰਮ ਵਿਚ ਆਪਣਾ ਪੂਰਾ ਸਹਿਯੋਗ ਦੇਣ। ਉਨ•ਾਂ ਕਿਹਾ ਕਿ ਅਗਰ ਵਾਰਡ ਦੀ ਸਫ਼ਾਈ ਕਰਵਾਉਣ ਉਪਰੰਤ ਕੋਈ ਵੀ ਨਾਗਰਿਕ ਅਣਅਧਿਕਾਰਤ ਤੌਰ ਤੇ ਕੂੜਾ ਮੱਲਬਾ ਜਾਂ ਨਾਲੀਆਂ ਵਿਚ ਗੋਹਾ ਸੁੱਟ ਕੇ ਵਾਰਡ ਵਿਚ ਗੰਦਗੀ ਫੈਲਾਉਂਦਾ ਹੈ ਤਾਂ ਉਸ ਦਾ ਚਲਾਨ ਕੱਟ ਕੇ ਕਾਨੂੰਨੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ। ਇਸ ਮੌਕੇ ਕਾਰਜ ਸਾਧਕ ਅਫ਼ਸਰ ਸ਼੍ਰੀ ਅੰਮ੍ਰਿਤ ਲਾਲ ਅਤੇ ਚੀਫ਼ ਸੈਨੇਟਰੀ ਇੰਸਪੈਕਟਰ ਹਰਵਿੰਦਰ ਸਿੰਘ ਵੀ ਹਾਜ਼ਰ ਸਨ।