ਸਕੱਤਰ ਸਕੂਲ ਸਿੱਖਿਆ ਕ੍ਰਿਸ਼ਨ ਕੁਮਾਰ ਵੱਲ੍ਹੋਂ ਸਾਹਿਤ ਅਤੇ ਸੰਗੀਤ ਵਿੱਚ ਵਿਸ਼ੇਸ ਰੂਚੀ ਲੈਣ ਵਾਲੇ ਅਧਿਆਪਕਾਂ ਦੇ ਹੁੰਨਰ ਨੂੰ ਵਿਦਿਆਰਥੀਆਂ ਤੱਕ ਪਹੁੰਚਾਉਣ ਦੀ ਯੋਜਨਾ ਦੀ ਪਹਿਲਕਦਮੀ ਕਰਦਿਆਂ ਜਿਲ੍ਹਾ ਸਿੱਖਿਆ ਅਫਸਰ ਸ਼.ਭ.ਸ ਨਗਰ ਕੋਮਲ ਚੋਪੜਾ ਵੱਲ੍ਹੋਂ ਜਿਲ੍ਹੇ ਦੇ ਸੰਗੀਤ ਅਧਿਆਪਕ ਪਰਵਿੰਦਰ ਕੌਰ ਸਪਸ ਸੁੱਜੋਂ ਅਤੇ ਨਰਿੰਦਰ ਸਿੰਘ ਸਪਸ ਗਦਾਣੀ ਨਾਲ ਉੱਚੇਚੇ ਤੌਰ ਤੇ ਵਿਚਾਰ ਕਰਕੇ ਉਹਨਾਂ ਨੂੰ ਵਿਦਿਆਰਥੀਆਂ ਨੂੰ ਮਿਊਜ਼ਿਕ ਦੇ ਗੁਰ ਦੱਸਣ ਲਈ ਉਤਸਾਹਿਤ ਕੀਤਾ ਗਿਆ। ਪਰਵਿੰਦਰ ਕੌਰ ਸਪਸ ਸੁੱਜੋਂ ਨੂੰ ਸਪਸ ਸੁੱਜੋਂ ਅਤੇ ਸਪਸ ਸੂਰਾਪੁਰ ਦੇ ਵਿਦਿਆਰਥੀਆਂ ਵਿੱਚ ਮਿਊਜ਼ਿਕ ਪ੍ਰਤਿਭਾ ਨੂੰ ਪਹਿਚਾਣ ਕਰਕੇ ਅਤੇ ਉਹਨਾਂ ਵਿਦਿਆਰਥੀਆਂ ਦੇ ਹੁੰਨਰ ਨੂੰ ਨਵੀਂ ਦਿਸ਼ਾ ਦੇ ਕੇ ਆਜ਼ਾਦੀ ਦਿਵਸ ਲਈ ਵਿਸ਼ੇਸ ਸੰਗੀਤਮਈ ਪੇਸ਼ਕਾਰੀ ਕਰਣ ਲਈ ਮੋਟੀਵੇਟ ਕੀਤਾ ਗਿਆ। ਪਰਵਿੰਦਰ ਕੌਰ ਈ.ਟੀ.ਟੀ ਸਪਸ ਸੁੱਜੋ ਜੋ ਕਿ ਖੁਦ ਦੇਖ ਨਹੀ ਸਕਦੇ ਵੱਲ੍ਹੋਂ ਸਪਸ ਸੁੱਜੋਂ ਵਿਖੇ ਨਿਯੁਕਤ ਹਨ ਅਤੇ ਪੜ੍ਹਾਉਣ ਦੇ ਨਾਲ ਵਿਦਿਆਰਥੀਆਂ ਦੀ ਮਿਊਜ਼ਿਕ ਵਿਸ਼ੇ ਦੀ ਕਲਾਸ ਲਗਾaਂਦੇ ਹਨ।ਸਮੱਰ ਕੈਂਪ ਦੌਰਾਨ ਪਰਵਿੰਦਰ ਕੌਰ ਵੱਲ੍ਹੌ ਸਪਸ ਸੁੱਜੋਂ ਦੇ ਨਾਲ ਨਾਲ ਸਪਸ ਸੂਰਾਪੁਰ ਸਕੂਲ ਵਿੱਚ ਜਾ ਕੇ ਵਿਦਿਆਰਥੀਆਂ ਨੂੰ ਸ,ਰ,ਗ,ਮ ਦਾ ਗਿਆਨ ਦੇ ਕੇ ਸੰਗੀਤ ਦੇ ਹੁੰਨਰ ਨੂੰ ਵਿਕਸਿਤ ਕਰਨ ਦਾ ਮੌਕਾ ਦਿੱਤਾ ਗਿਆ। ਸਪਸ ਸੂਰਾਪੁਰ ਦੇ ਅਧਿਆਪਕਾਂ ਸਤਿੰਰਜੀਤ ਕੌਰ,ਰਵਿੰਦਰਜੀਤ ਕੌਰ ਅਤੇ ਮਨਜੀਤ ਕੌਰ ਵੱਲ੍ਹੋਂ ਪਰਵਿੰਦਰ ਕੌਰ ਜੀ ਨੂੰ ਸਹਿਯੋਗ ਦਿੱਤਾ ਹਿਆ।ਜਿਲ੍ਹਾ ਸਿੱਖਿਆ ਅਫਸਰ ਕੌਮਲ ਚੋਪੜਾ ਅਤੇ ਪੜ੍ਹੋ ਪੰਜਾਬ ਕੌਆ. ਨੀਲ ਕਮਲ ਵੱਲ੍ਹੋਂ ਉੱਚੇਚੇ ਤੌਰ ਤੇ ਸਮੱਰ ਕੈਂਪ ਦੌਰਾਨ ਸਪਸ ਸੂਰਾਪੁਰ ਵਿਖੇ ਪਹੂੰਚ ਕਰਕੇ ਪਰਵਿੰਦਰ ਕੌਰ ਨੂੰ ਨਰਿੰਦਰ ਸਿੰਘ ਸਪਸ ਗਦਾਣੀ ਨਾਲ ਮਿਲ ਕੇ ਆਉਣ ਵਾਲੇ ਆਜ਼ਾਦੀ ਦਿਹਾੜੇ ਲਈ ਜਿਲ੍ਹਾ ਪੱਧਰੀ ਸੰਗੀਤਮਈ ਪੇਸ਼ਕਾਰੀ ਤਿਆਰ ਕਰਨ ਲਈ ਮੋਟੀਵੇਟ ਕੀਤਾ ਗਿਆ।ਕੋਮਲ ਚੋਪੜ ਵੱਲ੍ਹੋ ਪਰਵਿੰਦਰ ਕੌਰ ਦੀ ਪ੍ਰਸ਼ੰਸਾ ਕਰਦੇ ਕਿਹਾ ਭਾਵੇਂ ਉਹ ਦੇਖ ਨਹੀ ਸਕਦੇ ਪਰ ਜੋ ਸੰਗੀਤ ਦਾ ਹੰਨਰ ਉਹਨਾਂ ਕੋਲ ਹੈ ਉਸ ਨਾਲ ਉਹ ਵਿਦਿਆਰਥੀਆਂ ਅਤੇ ਸਮਾਜ ਦੇ ਰਾਹ ਦਸ਼ੇਰੇ ਬਣ ਸਕਦੇ ਹਨ,ਅਤੇ ਵਿਭਾਗ ਉਹਨਾਂ ਦੇ ਇਸ ਹੁੰਨਰ ਤੋਂ ਵਿਦਿਆਰਥੀਆ ਦੇ ਸਿਰਜਾਣਤਮਿਕ ਵਿਕਾਸ ਲਈ ਸਮੇਂ ਸਮੇਂ ਤੇ ਦਿਸ਼ਾ-ਨਿਰਦੇਸ਼ ਲੈਂਦਾ ਰਹੇਗਾ।ਸਤਨਾਮ ਸਿੰਗ ਪੜ੍ਹੋ ਪੰਜਾਬ ਜਿਲ੍ਹਾ ਕੌਆ. ਵੱਲ੍ਹੋਂ ਪਰਵਿੰਦਰ ਕੌਰ ਦੇ ਹੁੰਨਰ ਨੂੰ ਵੱਧ ਤੋਂ ਵੱਧ ਵਿਦਿਆਰਥੀ ਤੱਕ ਪਹੁੰਚਾਉਣ ਲਈ ਯੋਜਨਾ ਉਲੀਕਣ ਦਾ ਵਿਚਾਰ ਪੇਸ਼ ਕੀਤਾ ਗਿਆ।