ਫਿਰੋਜ਼ਪੁਰ 18 ਜੂਨ 2019: ਪਿਛਲੇ ਦਿਨੀਂ ਆਈ ਤੇਜ਼ ਹਨੇਰੀ ਕਾਰਨ ਫਿਰੋਜ਼ਪੁਰ ਜ਼ਿਲ੍ਹੇ ਵਿੱਚ ਕਈ ਥਾਵਾਂ ਤੇ ਪਾਵਰਕਾਮ (ਬਿਜਲੀ ਵਿਭਾਗ) ਦੇ ਪੋਲ ਤੇ ਟਰਾਂਸਫਾਰਮ ਡਿੱਗ ਪਏ, ਜਿਨ੍ਹਾਂ ਦਾ ਸਰਵੇਖਣ ਕਰਨ ਤੇ ਇਨ੍ਹਾਂ ਦੀ ਮੁਰੰਮਤ ਵਿੱਚ ਤੇਜ਼ੀ ਲਿਆਉਣ ਦੇ ਮਨੋਰਥ ਨਾਲ ਮੁੱਖ ਇੰਜੀ: ਸ੍ਰੀ. ਪਡਮ ਜੋਨ ਬਠਿੰਡਾ ਇੰਜੀ: ਸ੍ਰੀ. ਐੱਮ. ਕੇ.ਬਾਂਸਲ ਵੱਲੋਂ ਦੌਰਾ ਕੀਤਾ ਗਿਆ। ਇਸ ਮੌਕੇ ਉਨ੍ਹਾਂ ਨਾਲ ਨਿਗਰਾਨ ਇੰਜੀ. ਫਿਰੋਜ਼ਪੁਰ ਸ੍ਰੀ. ਰਮੇਸ਼ ਸਾਰੰਗਲ ਅਤੇ ਫ਼ਰੀਦਕੋਟ ਦੇ ਨਿਗਰਾਨ ਇੰਜੀ. ਸ੍ਰ. ਜਸਬੀਰ ਸਿੰਘ ਭੁੱਲਰ ਵੀ ਮੌਜੂਦ ਸਨ।
ਦੌਰਾ ਕਰਨ ਉਪਰੰਤ ਚੀਫ ਇਜੀ : ਨੇ ਦੇਖਿਆ ਸ੍ਰੀ. ਮੁਕਤਸਰ ਸਾਹਿਬ, ਫਿਰੋਜ਼ਪੁਰ ਅਤੇ ਫ਼ਰੀਦਕੋਟ (4 ਸਰਕਲਾਂ) ਅਧੀਨ ਆਉਂਦੇ ਇਲਾਕੇ ਵਿੱਚ ਤਕਰੀਬਨ 2 ਹਜ਼ਾਰ ਪੋਲ ਅਤੇ 300 ਦੇ ਕਰੀਬ ਟ੍ਰਾਂਸਫਾਰਮ ਡਿੱਗ ਪਏ ਹਨ। ਜਿਸ ਕਾਰਨ 66 ਕੇ.ਵੀ ਸਬ-ਸਟੇਸ਼ਨ ਨੱਥੂਵਾਲਾ, ਭਲੂਰ, ਮੁੱਦਕੀ ਅਤੇ ਗੱਜਣਵਾਲਾ ਤੋਂ ਨਿਕਲਣ ਵਾਲੇ ਫੀਡਰਾਂ ਦਾ ਕਾਫ਼ੀ ਨੁਕਸਾਨ ਹੋਇਆ ਤੇ ਇਲਾਕੇ ਦੀ ਬਿਜਲੀ ਸਪਲਾਈ ਕਾਫ਼ੀ ਹੱਦ ਤੱਕ ਪ੍ਰਭਾਵਿਤ ਹੋਈ। ਉਨ੍ਹਾਂ ਵੱਲੋਂ ਨੁਕਸਾਨੇ ਗਏ ਸਥਾਨਾਂ ਤੇ ਹੋ ਰਹੀ ਮੁਰੰਮਤ ਦੇ ਕੰਮ ਨੂੰ ਦੇਖਣ ਉਪਰੰਤ ਤਸੱਲੀ ਪ੍ਰਗਟ ਕੀਤੀ ਗਈ ਕਿ ਆਉਣ ਵਾਲੇ 2-4 ਦਿਨਾਂ ਵਿੱਚ ਬਿਜਲੀ ਦੀ ਸਪਲਾਈ ਨਿਰਵਿਘਨ ਜਾਰੀ ਰਹੇਗੀ। ਇਸ ਕੰਮ ਲਈ ਪਿੰਡਾਂ ਦੇ ਸਰਪੰਚਾਂ ਤੇ ਪਿੰਡ ਵਾਸੀਆਂ ਵੱਲੋਂ ਦਿੱਤੇ ਗਏ ਸਹਿਯੋਗ ਦਾ ਉਨ੍ਹਾਂ ਧੰਨਵਾਦ ਕੀਤਾ ਗਿਆ।
ਇਸ ਮੌਕੇ ਸੀਨੀਅਰ ਕਾਰਜਕਾਰੀ ਇੰਜ. ਸ਼ਹਿਰੀ ਮੰਡਲ ਫਿਰੋਜ਼ਪੁਰ ਸ੍ਰ. ਹਰਮੇਲ ਸਿੰਘ ਖੋਸਾ, ਸੀਨੀਅਰ ਕਾਰਜਕਾਰੀ ਇੰਜ. ਬਾਘਾ ਪੁਰਾਣਾ ਸ਼੍ਰੀ ਵੀ.ਕੇ. ਬਾਂਸਲ, ਐਸ.ਡੀ.ਓ. ਬਾਘਾ ਪੁਰਾਣਾ ਸ੍ਰੀ. ਰਾਕੇਸ਼ ਕੁਮਾਰ ਅਤੇ ਐੱਸ.ਡੀ.ਓ. ਮੁੱਦਕੀ ਸ੍ਰ. ਬਲਵਿੰਦਰ ਸਿੰਘ ਵੀ ਹਾਜ਼ਰ ਸਨ।