ਮੋਗਾ 18 ਜੂਨ 2019: ਪੰਜਾਬ ਸਰਕਾਰ ਵੱਲੋਂ ਆਰੰਭੇ ਗਏ 'ਤੰਦਰੁਸਤ ਪੰਜਾਬ ਮਿਸ਼ਨ' ਤਹਿਤ ਡਿਪਟੀ ਕਮਿਸ਼ਨਰ ਸ੍ਰੀ ਸੰਦੀਪ ਹੰਸ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਅਤੇ ਨਗਰ ਨਿਗਮ ਦੇ ਅਧਿਕਾਰੀਆਂ ਵੱਲੋ ਸਾਂਝੇ ਤੌਰ ਤੇ ਪੌਲੀਥੀਨ ਦੇ ਲਿਫ਼ਾਫਿਆਂ ਦੀ ਹੋ ਰਹੀ ਵਰਤੋ ਨੂੰ ਰੋਕਣ ਲਈ ਸ਼ਹਿਰ ਦੀਆਂ ਲਗਭਗ ਇੱਕ ਦਰਜਨ ਦੁਕਾਨਾਂ 'ਤੇ ਛਾਪੇਮਾਰੀ ਕੀਤੀ ਗਈ ਅਤੇ 5 ਦੁਕਾਨਦਾਰਾਂ ਦੇ ਚਲਾਨ ਕਰਕੇ 111 ਕਿਲੋਗ੍ਰਾਮ ਤੇ 150 ਗ੍ਰਾਮ ਪੌਲੀਥੀਨ ਦੇ ਲਿਫਾਫੇ ਜ਼ਬਤ ਕਰਕੇ ਉਨ•ਾਂ ਪਾਸੋ 10 ਹਜ਼ਾਰ ਰੁਪਏ ਜੁਰਮਾਨਾ ਵਸੂਲਿਆ ਗਿਆ।
ਇਸ ਬਾਰੇ ਜਾਣਕਾਰੀ ਦਿੰਦਿਆਂ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਸਹਾਇਕ ਵਾਤਾਵਰਣ ਇੰਜੀਨੀਅਰ ਕੁਲਦੀਪ ਸਿੰਘ ਅਤੇ ਮੁੱਖ ਸੈਨੇਟਰੀ ਇੰਸਪੈਕਟਰ ਸੰਦੀਪ ਕਟਾਰੀਆ ਨੇ ਦੱਸਿਆ ਕਿ ਉਨ•ਾਂ ਵੱਲੋ ਨਗਰ ਨਿਗਮ ਦੇ ਸੈਨਟਰੀ ਇੰਸਪੈਕਟਰ ਅਰਜਨ ਸਿੰਘ, ਸੁਮਨ ਕੁਮਾਰ, ਅਮਰਜੀਤ ਸਿੰਘ ਤੇ ਜਗਸੀਰ ਸਿੰਘ ਸਮੇਤ ਕੀਤੀ ਗਈ ਇਸ ਚੈਕਿੰਗ ਦੌਰਾਨ ਸ਼ਹਿਰ ਦੀਆਂ ਲਗਭਗ ਇੱਕ ਦਰਜਨ ਟ੍ਰਾਂਸਪੋਰਟ, ਫੈਕਟਰੀਆਂ, ਗੋਦਾਮਾਂ ਅਤੇ ਦੁਕਾਨਾਂ ਤੇ ਛਾਪੇਮਾਰੀ ਕਰਕੇ ਉਨ•ਾਂ ਪਾਸੋ 1 ਕੁਇੰਟਲ 11 ਕਿਲੋਗ੍ਰਾਮ ਤੇ 150 ਗ੍ਰਾਮ ਗੈਰ-ਕਾਨੂੰਨੀ ਢੰਗ ਨਾਲ ਤਿਆਰ ਕੀਤੇ ਗਏ ਪੌਲੀਥੀਨ ਦੇ ਲਿਫਾਫੇ ਪਕੜੇ ਗਏ, ਜਦਕਿ ਕੈਰੀਬੈਗ ਵੇਚਣ ਵਾਲੇ ਕੁਝ ਦੁਕਾਨਦਾਰ ਦੁਕਾਨਾਂ ਬੰਦ ਕਰਕੇ ਚਲੇ ਗਏ। ਉਨ•ਾਂ ਦੱਸਿਆ ਕਿ ਇਨ•ਾਂ ਪੌਲੀਥੀਨ ਦੇ ਲਿਫ਼ਾਫਿਆਂ ਨੂੰ ਜ਼ਬਤ ਕਰਕੇ ਨਗਰ ਨਿਗਮ ਦੇ ਸਟੋਰ ਵਿੱਚ ਭੇਂਜ ਦਿੱਤਾ ਗਿਆ। ਉਨ•ਾਂ ਦੱਸਿਆ ਕਿ 'ਮਿਸ਼ਨ ਤੰਦਰੁਸਤ ਪੰਜਾਬ' ਤਹਿਤ ਵਾਤਾਵਰਣ ਦੀ ਸ਼ਵੱਛਤਾ ਲਈ ਸਾਨੂੰ ਸਾਰਿਆਂ ਨੂੰ ਪੌਲੀਥੀਨ ਦੇ ਲਿਫ਼ਾਫਿਆਂ ਦਾ ਇਸਤੇਮਾਲ ਕਰਨ ਤੋਂ ਪ੍ਰਹੇਜ਼ ਕਰਨਾ ਚਾਹੀਦਾ ਹੈ, ਤਾਂ ਜਂੋ ਵਾਤਾਵਰਣ ਨੂੰ ਇਸ ਦੇ ਦੁਸ਼ਪ੍ਰਭਾਵਾਂ ਤੋਂ ਬਚਾਇਆ ਜਾ ਸਕੇ। ਉਨ•ਾਂ ਦੱਸਿਆ ਕਿ ਮਿਸ਼ਨ ਤਹਿਤ ਲੋਕਾਂ ਨੂੰ ਪੌਲੀਥੀਨ ਦੇ ਲਿਫ਼ਾਫਿਆਂ ਦੀ ਵਰਤੋ ਨਾ ਕਰਨ ਬਾਰੇ ਜਾਗਰੂਕ ਕੀਤਾ ਜਾ ਰਿਹਾ ਹੈ। ਉਨ•ਾਂ ਸਨਅਤਕਾਰਾਂ, ਡੀਲਰਾਂ, ਦੁਕਾਨਦਾਰਾਂ ਅਤੇ ਆਮ ਲੋਕਾਂ ਨੂੰ ਪਲਾਸਟਿਕ ਦੀ ਮੈਨੂਫੈਕਚਰਿੰਗ, ਸਟੋਰ ਅਤੇ ਵਰਤੋ ਨਾ ਕਰਨ ਦੀ ਅਪੀਲ ਵੀ ਕੀਤੀ।