ਆਮ ਖ਼ਾਸ ਬਾਗ਼ ਫਤਹਿਗੜ੍ਹ ਸਾਹਿਬ ਵਿਖੇ ਮਿੱਟੀ ਦੇ ਬਣੇ ਡੋਂਗੇ ਰੱਖਦੇ ਹੋਏ ਵਾਤਾਵਰਣ ਪ੍ਰੇਮੀ ਹਰਮਨਪ੍ਰੀਤ ਸਿੰਘ ਅਤੇ ਨਾਲ ਹਨ ਇੰਸ:ਬਲਵਿੰਦਰ ਸਿੰਘ
ਫਤਹਿਗੜ੍ਹ ਸਾਹਿਬ 19 ਜੂਨ (ਦੀਦਾਰ ਗੁਰਨਾ ) ਅੱਜ ਪੰਛੀਆਂ ਨੂੰ ਅੱਤ ਦੀ ਗਰਮੀ ਤੋਂ ਬਚਾਉਣ ਲਈ ਮਿੱਟੀ ਦੇ ਬਰਤਨ ਰੱਖੇ ਗਏ । ਇਸ ਮੌਕੇ ਗੱਲਬਾਤ ਕਰਦਿਆਂ ਵਾਤਾਵਰਣ ਪ੍ਰੇਮੀ ਹਰਮਨਪ੍ਰੀਤ ਸਿੰਘ ਨੇ ਕਿਹਾ ਕਿ ਗਰਮੀ ਆਪਣੇ ਪੂਰੇ ਸਿਖ਼ਰਾਂ ਤੇ ਹੈ ਗਰਮੀ ਹੋਣ ਦੇ ਕਾਰਨ ਸਭ ਨੂੰ ਪਿਆਸ ਵੀ ਬਹੁਤ ਜ਼ਿਆਦਾ ਲੱਗ ਰਹੀ ਹੈ ਇਨਸਾਨ ਤਾਂ ਇਨਸਾਨ ਪੰਛੀ ਵੀ ਵਿਚਾਰੇ ਪਿਆਸ ਨਾਲ ਤੜਫ਼ ਰਹੇ ਹਨ।ਉਨ੍ਹਾਂ ਕਿਹਾ ਇਨਸਾਨ ਤਾਂ ਕਿਸੇ ਨਾ ਕਿਸੇ ਤਰੀਕੇ ਆਪਣੀ ਪਿਆਸ ਬੁਝਾ ਲੈਂਦੇ ਹਨ ਪਰ ਪੰਛੀਆਂ ਨੂੰ ਆਪਣੀ ਪਿਆਸ ਬੁਝਾਉਣ ਲਈ ਇਸ ਬਹੁਤ ਹੀ ਜ਼ਿਆਦਾ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਇੰਨਾ ਗੱਲਾਂ ਨੂੰ ਧਿਆਨ ਵਿੱਚ ਰੱਖਦੇ ਹੋਏ, ਇੰਨਾ ਬੇ-ਜ਼ੁਬਾਨ ਪੰਛੀਆਂ ਲਈ ਮਿੱਟੀ ਦੇ ਬਣੇ ਡੋਂਗੇ ਅੱਜ ਆਮ ਖ਼ਾਸ ਬਾਗ਼ ਫਤਹਿਗੜ੍ਹ ਸਾਹਿਬ ਵਿਖੇ ਇੰਸ:ਬਲਵਿੰਦਰ ਸਿੰਘ ਦੇ ਸਹਿਯੋਗ ਨਾਲ ਰੱਖੇ ਗਏ ! ਇਸ ਮੌਕੇ ਇੰਸ:ਬਲਵਿੰਦਰ ਸਿੰਘ ,ਹਰਵਿੰਦਰ ਸਿੰਘ ,ਜਗਦੀਪ ਸਿੰਘ ਆਦਿ ਹਾਜ਼ਰ ਸਨ !