← ਪਿਛੇ ਪਰਤੋ
ਮਮਦੋਟ 22 ਜੂਨ 2019 (ਨਿਰਵੈਰ ਸਿੰਘ ਸਿੰਧੀ) :- ਅੱਜ ਸਵੇਰੇ ਸਰਹੱਦੀ ਕਸਬਾ ਮਮਦੋਟ ਵਿਖੇ ਸਥਿਤ ਐਚ.ਡੀ.ਐਫ.ਸੀ ਬੈਂਕ ਦੀ ਬਰਾਂਚ ਵਿੱਚ ਅਚਾਨਕ ਸ਼ਾਰਟ ਸਰਕਟ ਕਾਰਨ ਅੱਗ ਲੱਗਣ ਦੀ ਖ਼ਬਰ ਪ੍ਰਾਪਤ ਹੋਈ ਹੈ। ਮਿਲੀ ਜਾਣਕਾਰੀ ਮੁਤਾਬਿਕ ਬੈਂਕ ਦੇ ਪੱਖੇ ਤੋਂ ਸਪਾਰਕ ਹੋਣ ਕਾਰਨ ਅੱਗ ਲੱਗ ਗਈ। ਅੱਗ 'ਤੇ ਮੌਕੇ 'ਤੇ ਮੌਜ਼ੂਦ ਰਾਹਗੀਰਾਂ ਵਲੋਂ ਮਮਦੋਟ ਪੁਲਿਸ ਦੀ ਮੌਜ਼ੂਦਗੀ ਵਿਚ ਅੱਗ 'ਤੇ ਕਾਬੂ ਪਾਇਆ ਗਿਆ ਅਤੇ ਕੁਝ ਹੀ ਮਿੰਟਾਂ ਵਿਚ ਅੱਗ ਨੂੰ ਬੁਝਾ ਦਿੱਤਾ ਗਿਆ । ਮੋਕੇ ਤੇ ਮੌਜੂਦ ਲੋਕਾਂ ਨੇ ਦੱਸਿਆ ਕਿ ਬੈਂਕ ਮੁਲਾਜਮ ਰਾਤ ਪੱਖੇ ਨੂੰ ਚਲਦਾ ਛੱਡ ਗਏ ਸੀ, ਜਿਸ ਦੇ ਕਾਰਨ ਸ਼ਾਰਟ ਸਰਕਟ ਹੋਣ ਕਰਕੇ ਬੈਂਕ ਨੂੰ ਅੱਗ ਗਈ। ਅੱਗ ਲੱਗਣ ਦੀ ਪਤਾ ਜਿਵੇਂ ਹੀ ਆਸ ਪਾਸ ਦੇ ਲੋਕਾਂ ਤੋਂ ਇਲਾਵਾ ਰਾਹਗੀਰਾਂ ਨੂੰ ਲੱਗਾ ਤਾਂ ਉਨ੍ਹਾਂ ਨੇ ਤੁਰੰਤ ਪੁਲਿਸ ਥਾਣਾ ਮਮਦੋਟ ਨੂੰ ਸੂਚਿਤ ਕੀਤਾ। ਮਮਦੋਟ ਪੁਲਿਸ ਦੀ ਮੌਜ਼ੂਦਗੀ ਵਿਚ ਬੈਂਕ ਦੇ ਤਾਲੇ ਤੋੜ ਕੇ ਅੱਗ 'ਤੇ ਕਾਬੂ ਪਾਇਆ ਗਿਆ। ਪੁਲਿਸ ਵਲੋਂ ਅੱਗ ਲੱਗਣ ਸਬੰਧੀ ਬੈਂਕ ਅਧਿਕਾਰੀਆਂ ਨੂੰ ਸੂਚਿਤ ਕਰ ਦਿੱਤਾ ਗਿਆ ਸੀ।
Total Responses : 936