ਪਰਵਿੰਦਰ ਸਿੰਘ ਕੰਧਾਰੀ
ਫਰੀਦਕੋਟ,8 ਜੁਲਾਈ - ਪਾਵਰਕਾਮ ਵਿਭਾਗ ਦੀ ਲਾਪਰਵਾਹੀ ਕਿਸੇ ਸਮੇਂ ਵੀ ਹਾਦਸੇ ਦਾ ਕਾਰਨ ਬਣ ਸਕਦੀ ਹੈ। ਗੁਰੂ ਤੇਗ ਬਹਾਦਰ ਨਗਰ ਗਲੀ ਨੰਬਰ 2 ਤੇ ਖੁੱਲ੍ਹੇ ਅਤੇ ਹੇਠਾਂ ਲਟਕਦੇ ਮੀਟਰ ਬਾਕਸ ਕਾਰਨ ਵੱਡਾ ਹਾਦਸਾ ਵਾਪਰ ਸਕਦਾ ਹੈ ਪਰ ਵਿਭਾਗ ਇਸ ਪਾਸੇ ਕੋਈ ਧਿਆਨ ਨਹੀ ਦੇ ਰਿਹਾ।
ਦੱਸਣਯੋਗ ਗੱਲ ਇਹ ਹੈ ਪਾਵਰਕਾਮ ਦੇ ਮੁਲਾਜ਼ਮ ਹਰ ਮਹੀਨੇ ਬਿਜਲੀ ਦੇ ਬਿੱਲ ਜਦੋ ਦੇਣ ਜਾਂਦੇ ਹਨ ਤਾਂ ਉਨ੍ਹਾਂ ਨੂੰ ਲਟਕਦੇ ਮੀਟਰਾਂ ਬਾਰੇ ਜਾਣਕਾਰੀ ਹੋਵੇਗੀ। ਉੱਥੋਂ ਦੇ ਲੋਕਾਂ ਦਾ ਕਹਿਣਾ ਹੈ ਕਰੀਬ ਚਾਰ ਪੰਜ ਮਹੀਨਿਆਂ ਤੋ ਵੱਧ ਦਾ ਸਮਾਂ ਹੋ ਗਿਆ ਹੇਠਾ ਲਟਕਦਿਆਂ ਬਕਸਿਆਂ ਨੂੰ। ਮਹੁੱਲਾ ਨਿਵਾਸੀਆਂ ਦਾ ਕਹਿਣਾ ਹੈ ਵਿਭਾਗ ਨੂੰ ਜਲਦ ਤੋ ਜਲਦ ਮੀਟਰ ਬਾਕਸ ਸਹੀ ਕਰਨੇ ਚਾਹੀਦੇ ਹਨ । ਉਨ੍ਹਾਂ ਨੇ ਕਿਹਾ ਜੇਕਰ ਵਿਭਾਗ ਇਨ੍ਹਾਂ ਮੀਟਰ ਬਾਕਸਾਂ ਨੂੰ ਸਹੀ ਨਹੀ ਕਰਦੇ ਤਾਂ ਵੱਡੀ ਘਟਨਾ ਵਾਪਰ ਸਕਦੀ ਹੈ।