ਮਾਤਾ ਰਣਜੀਤ ਕੌਰ ਨੂੰ ਅੰਤਿਮ ਵਿਦਾਇਗੀ ਦਿੰਦੇ ਹੋਏ ਉਹਨਾਂ ਦੇ ਪਰਿਵਾਰਕ ਮੈਂਬਰ ਅਤੇ ਹੋਰ
ਫਤਹਿਗੜ੍ਹ ਸਾਹਿਬ 9 ਜੁਲਾਈ (ਦੀਦਾਰ ਗੁਰਨਾ ) ਸੈਫ਼ਰਨ ਸਿਟੀ ਗਰੁੱਪ ਦੇ ਪ੍ਰਬੰਧਕਾਂ ਨੂੰ ਉਸ ਸਮੇਂ ਭਾਰੀ ਸਦਮਾ ਲੱਗਾ ਜਦੋਂ ਸੈਫ਼ਰਨ ਸਿਟੀ ਗਰੁੱਪ ਦੇ ਚੇਅਰਮੈਨ ਸਿਮਰਤ ਸਿੰਘ ਕਾਹਲੋਂ ਅਤੇ ਕਰਨਲ ਐੱਚ,ਐੱਸ ਕਾਹਲੋਂ ਦੇ ਮਾਤਾ ਰਣਜੀਤ ਕੌਰ ਕਾਹਲੋਂ ਦਾ ਕੁੱਝ ਦਿਨ ਪਹਿਲਾਂ ਅਚਾਨਕ ਦਿਲ ਦਾ ਦੌਰਾ ਪੈਣ ਕਾਰਨ ਦਿਹਾਂਤ ਹੋ ਗਿਆ ! ਮਾਤਾ ਰਣਜੀਤ ਕੌਰ ਇਲਾਕੇ ਦੀ ਮੰਨੀ ਪਰਮੰਨੀ ਸ਼ਖ਼ਸੀਅਤ ਉੱਘੇ ਸਮਾਜ ਸੇਵੀ ਸਵ : ਕਰਮ ਸਿੰਘ ਕਾਹਲੋਂ ਦੇ ਧਰਮਪਤਨੀ ਸਨ ਅਤੇ ਉਹ ਬੜੇ ਹੀ ਧਾਰਮਿਕ ਵਿਚਾਰਾਂ ਵਾਲੇ ਅਤੇ ਹਰ ਇਕ ਦਾ ਦੁੱਖ ਸੁਖ ਵਡਾਉਣ ਵਾਲੇ ਸਨ ! ਉਨ੍ਹਾਂ ਦਾ ਅੰਤਿਮ ਸੰਸਕਾਰ ਪਿੰਡ ਕਿਸ਼ਨਗੜ੍ਹ ਦੇ ਸ਼ਮਸ਼ਾਨਘਾਟ ਵਿੱਚ ਕੀਤਾ ਗਿਆ ! ਇਸ ਮੌਕੇ ਮੌਕੇ ਮਾਤਾ ਰਣਜੀਤ ਕੌਰ ਜੀ ਨੂੰ ਸਿੱਖਿਆ , ਸਮਾਜਿਕ ,ਰਾਜਨੀਤਿਕ ,ਪ੍ਰਸ਼ਾਸਨਿਕ , .ਖੇਤਰ ਦੀਆ ਸ਼ਖ਼ਸੀਅਤਾਂ ਅਤੇ ਰਿਸ਼ਤੇਦਾਰਾਂ ਨੇ ਅੰਤਿਮ ਵਿਦਾਇਗੀ ਦਿੱਤੀ !