ਫਿਰੋਜ਼ਪੁਰ 10 ਜੁਲਾਈ - ਪੀ.ਈ.ਐਸ ਅਧਿਕਾਰੀਆਂ ਦਾ ਇੱਕ ਵਫਦ ਪ੍ਰਧਾਨ ਸ. ਸੁਖਵਿੰਦਰ ਸਿੰਘ ਫ਼ਿਰੋਜ਼ਪੁਰ ਅਤੇ ਉਪ-ਪ੍ਰਧਾਨ ਸ. ਮਨਮੋਹਨ ਸਿੰਘ ਦੀ ਅਗਵਾਈ ਹੇਠ ਸਿੱਖਿਆ ਮੰਤਰੀ ਪੰਜਾਬ ਸ਼੍ਰੀ ਵਿਜੇਇੰਦਰ ਸਿੰਗਲਾ ਜੀ ਨੂੰ ਉਨ੍ਹਾਂ ਦੇ ਗ੍ਰਹਿ ਵਿਖੇ ਮਿਲਿਆ । ਇਸ ਮੁਲਾਕਾਤ ਦੌਰਾਨ ਸਭ ਤੋਂ ਪਹਿਲਾਂ ਐਸੋਸੀਏਸ਼ਨ ਦੇ ਵਫ਼ਦ ਵੱਲੋਂ ਸਿੱਖਿਆ ਮੰਤਰੀ ਸ੍ਰੀ ਵਿਜੇ ਇੰਦਰ ਸਿੰਗਲਾ ਜੀ ਨੂੰ ਸਿੱਖਿਆ ਮੰਤਰੀ ਬਣਨ ਤੇ ਗੁਲਦਸਤਾ ਭੇਟ ਕਰ ਕੇ ਮੁਬਾਰਕਬਾਦ ਦਿੱਤੀ ਗਈ। ਇਸ ਤੋਂ ਬਾਅਦ ਐਸੋਸੀਏਸ਼ਨ ਵੱਲੋਂ ਸਕੂਲਾਂ ਵਿੱਚ ਪ੍ਰਿੰਸੀਪਲ ਕਾਡਰ ਨੂੰ ਆ ਰਹੀਆਂ ਮੁਸ਼ਕਿਲਾਂ ਬਾਰੇ ਜਾਣਕਾਰੀ ਦਿੱਤੀ।
ਇਸ ਸਮੇਂ ਐਸੋਸੀਏਸ਼ਨ ਦੇ ਜਨਰਲ ਸਕੱਤਰ ਪ੍ਰਿੰਸੀਪਲ ਅਨੀਤਾ ਅਰੋੜਾ ਨੇ ਜਾਣਕਾਰੀ ਦਿੰਦੀ ਹੈ ਕਿ ਮੰਗਾਂ ਬਾਰੇ ਇੱਕ ਮੰਗ ਪੱਤਰ ਦਿੱਤਾ ਗਿਆ,ਜਿਸ ਵਿੱਚ 4/9/14 ਸਾਲਾਂ ਏਸੀਪੀ ਦਾ ਮਸਲਾ ਵਿੱਤ ਵਿਭਾਗ ਨਾਲ ਸਬੰਧਤ ਹੋਣ ਹੈ, ਇਸ ਲਈ ਸਿੱਖਿਆ ਵਿਭਾਗ ਵੱਲੋਂ ਵਿੱਤ ਵਿਭਾਗ ਨੂੰ ਜਲਦ ਕੇਸ ਭੇਜਣ ਦੀ ਮੰਗ ਕੀਤੀ ਗਈ। ਅਧਿਕਾਰੀਆਂ ਦੀ ਸਮੱਸਿਆ ਬਾਰੇ ਗੱਲ ਕਰਦਿਆਂ ਉਨਾਂ ਕਿਹਾ ਜ਼ਿਲ੍ਹਾ ਸਿੱਖਿਆ ਅਫਸਰਾਂ ਅਤੇ ਉੱਪ ਜ਼ਿਲ੍ਹਾ ਸਿੱਖਿਆ ਅਫਸਰਾਂ ਨੂੰ ਰੋਜ਼ਾਨਾਂ ਦੇ ਕੰਮਾਂ ਨੂੰ ਨੇਪਰੇ ਚਾੜਨ ਵਿੱਚ ਆ ਰਹੀਆਂ ਮੁਸ਼ਕਿਲਾਂ ਤੇ ਪ੍ਰੇਸ਼ਾਨੀਆਂ ਦਾ ਹੱਲ ਕਰਨ ਦੀ ਮੰਗ ਕੀਤੀ ਗਈ।ਸੀਨੀਆਰਤਾ ਸੂਚੀ ਬਾਰੇ ਮੰਗ ਕਰਦਿਆਂ ਉਨ੍ਹਾਂ ਕਿਹਾ ਕਿ ਜੋ ਸੀਨੀਆਰਤਾ ਸੂਚੀ ਵਿਭਾਗ ਦੀ ਵੈੱਬਸਾਈਟ ਤੇ ਪਾਈ ਗਈ ਸੀ, ਉਸ ਵਿੱਚ ਸਰਕਾਰ ਦੇ ਨਿਯਮਾਂ ਦੀ ਦੀ ਪੂਰਨ ਤੌਰ ਤੇ ਪਾਲਣਾ ਨਹੀਂ ਕੀਤੀ ਗਈ,ਉਸ ਸੀਨੀਅਰਤਾ ਸੂਚੀ ਵਿੱਚ ਕਾਫੀ ਤਰੁੱਟੀਆਂ ਹਨ, ਜਿਸ ਕਰਕੇ ਸੀਨੀਅਰਤਾ ਸੂਚੀ ਨੂੰ ਨਿਰਪੱਖਤਾ ਦੇ ਢੰਗ ਨਾਲ ਤਿਆਰ ਕਰਨਾ ਬਣਦਾ ਹੈ ,ਇਸ ਲਈ ਸੀਨੀਆਰਤਾ ਸੂਚੀ ਪੂਰੀ ਨਿਰਪੱਖਤਾ ਦੇ ਨਾਲ ਢੰਗ ਤਿਆਰ ਕਰਨ ਦੀ ਮੰਗ ਕੀਤੀ ਗਈ।
ਪ੍ਰਿੰਸੀਪਲ ਅਤੇ ਸਕੂਲ ਮੁਖੀਆਂ ਦੀ ਏ.ਸੀ.ਆਰ ਵਿੱਚ ਰੀ-ਪੇਅਰ ਵਿਦਿਆਰਥੀਆਂ ਨੂੰ ਫੇਲ੍ਹ ਗਿਣਨ ਸਬੰਧੀ ਪੱਤਰ ਵਾਪਸ ਕਰਕੇ 2010 ਵਾਲਾ ਪੱਤਰ ਬਹਾਲ ਕਰਨ ਦੀ ਮੰਗ ਕੀਤੀ ਗੲੀ।ਅੱਗੇ ਮੰਗਾਂ ਬਾਰੇ ਜਾਣਕਾਰੀ ਦਿੰਦੇ ਐਸੋਸੀਏਸ਼ਨ ਦੇ ਆਗੂਆਂ ਨੇ ਦੱਸਿਆ ਕਿ ਜਿਹੜੇ ਸਕੂਲਾਂ ਵਿੱਚ ਮਾਸਟਰਾਂ ਅਤੇ ਲੈਕਚਰਾਰਾਂ ਦੀਆਂ ਪੋਸਟਾਂ ਭਰੀਆਂ ਹਨ, ਉਨ੍ਹਾਂ ਵਿੱਚ ਪ੍ਰਿੰਸੀਪਲ/ ਸਕੂਲ ਮੁਖੀਆਂ ਨੂੰ ਬੋਰਡ ਦੀ ਜਮਾਤ ਦੇ ਪੀਰੀਅਡਾਂ ਤੋਂ ਲਾਜ਼ਮੀ ਤੌਰ ਤੇ ਛੋਟ ਦੇਣ ਦੀ ਮੰਗ ਕੀਤੀ ਗਈ।
ਇਸ ਸਮੇਂ ਸਿੱਖਿਆ ਮੰਤਰੀ ਵੱਲੋਂ ਐਸੋਸੀਏਸ਼ਨ ਦੀ ਗੱਲਬਾਤ ਬੜੇ ਹੀ ਧਿਆਨ ਨਾਲ ਸੁਣੀ ਅਤੇ ਮੰਤਰੀ ਜੀ ਵੱਲੋਂ ਵਿਸ਼ਵਾਸ ਦੁਆਇਆ ਗਿਆ ਕਿ ਬਹੁਤ ਹੀ ਜਲਦ ਸਾਰੇ ਮੁੱਦਿਆਂ ਨੂੰ ਹੱਲ ਕਰ ਦਿੱਤਾ ਜਾਵੇਗਾ। ਇਸ ਮੌਕੇ ਪੰਜਾਬ ਐਜੂਕੇਸ਼ਨ ਸਰਵਿਸ ਆਫ਼ਿਸਰ ਐਸੋਸੀਏਸ਼ਨ ਦੇ ਪ੍ਰਧਾਨ ਸ.ਸੁਖਵਿੰਦਰ ਸਿੰਘ ਫਿਰੋਜ਼ਪੁਰ ਵੱਲੋਂ ਸਿੱਖਿਆ ਮੰਤਰੀ ਸ਼੍ਰੀ ਵਿਜੇਇੰਦਰ ਸਿੰਗਲਾ ਜੀ ਦਾ ਧੰਨਵਾਦ ਕੀਤਾ ਗਿਆ। ਹੋਰਨਾਂ ਤੋਂ ਇਲਾਵਾ ਇਸ ਮੌਕੇ ਈਸ਼ਵਰ ਚੰਦਰ ਖੁੱਲਰ,ਦੀਪਕ ਕਾਲੀਆ,ਵਿਨੋਦ ਕੁਮਾਰ, ਕਰਮਜੀਤ ਸਿੰਘ,ਪ੍ਰਦੀਪ ਕੁਮਾਰ, ਯਾਦਵਿੰਦਰ ਸਿੰਘ, ਬਲਜੀਤ ਸਿੰਘ ਪ੍ਰੇਮ ਮਿੱਤਲ ,ਸਾਧੂ ਸਿੰਘ ਰੋਮਾਣਾ, ਨਿਖਲ ਰੰਜਨ ਮੰਡਲ,ਚਰਨਜੀਤ ਸਿੰਘ,ਕਮਲਜੀਤ ਕੌਰ,ਦੀਦਾਰ ਸਿੰਘ ਅਤੇ ਹੋਰ ਆਦਿ ਹਾਜ਼ਰ ਸਨ