ਵਧੀਕ ਡਿਪਟੀ ਕਮਿਸ਼ਨਰ ਸ੍ਰੀ ਜਸਪ੍ਰੀਤ ਸਿੰਘ ਪ੍ਰਧਾਨ ਮੰਤਰੀ ਰੁਜ਼ਗਾਰ ਸਿਰਜਣਾ ਯੋਜਨਾਂ ਤਹਿਤ ਦਿੱਤੇ ਜਾਣ ਵਾਲੇ ਸਬਸਿਡੀ ਤੇ ਕਰਜ਼ਿਆਂ ਸਬੰਧੀ ਜਾਣਕਾਰੀ ਦਿੰਦੇ ਹੋਏ
ਫਤਹਿਗੜ੍ਹ ਸਾਹਿਬ ,10 ਜੁਲਾਈ(ਦੀਦਾਰ ਗੁਰਨਾ ) ਪ੍ਰਧਾਨ ਮੰਤਰੀ ਰੁਜ਼ਗਾਰ ਸਿਰਜਣਾ ਯੋਜਨਾ ਤਹਿਤ ਚੁਣੇ ਗਏ 18 ਵਿਅਕਤੀਆਂ ਨੂੰ ਸਬਸਿਡੀ ਤੇ ਕਰਜਾ ਮੁਹੱਈਆ ਕਰਵਾਇਆ ਜਾਵੇਗਾ। ਇਸ ਗੱਲ ਦੀ ਜਾਣਕਾਰੀ ਮੁੱਖ ਕਾਰਜਕਾਰੀ ਅਫਸਰ ਕਮ-ਵਧੀਕ ਡਿਪਟੀ ਕਮਿਸ਼ਨਰ ਸ੍ਰੀ ਜਸਪ੍ਰੀਤ ਸਿੰਘ ਨੇ ਦਿੰਦਿਆਂ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਘਰ ਘਰ ਰੁਜ਼ਗਾਰ ਮਿਸ਼ਨ ਤਹਿਤਬੇਰੁਜ਼ਗਾਰਾਂਲਈ ਸਵੈ-ਰੁਜ਼ਗਾਰ ਧੰਦੇ ਸ਼ੁਰੂ ਕਰਨ ਲਈ ਵੱਖ ਵੱਖ ਸਕੀਮਾਂ ਚਲਾਈਆਂ ਜਾ ਰਹੀਆਂ ਹਨ। ਜਿਸ ਤਹਿਤ ਬੇਰੁਜ਼ਗਾਰਾਂ ਨੂੰ ਸਵੈ ਰੁਜਗਾਰ ਧੰਦਿਆਂ ਲਈ ਸਬਸਿਡੀ ਤੇ ਕਰਜਾ ਮੁਹੱਈਆ ਕਰਵਾਇਆ ਜਾਂਦਾ ਹੈ।
ਪ੍ਰਧਾਨ ਮੰਤਰੀ ਰੁਜ਼ਗਾਰ ਸਿਰਜਣਾ ਯੋਜਨਾਂ ਤਹਿਤ ਸਬਸਿਡੀ ਤੇ ਕਰਜਾ ਮੁਹੱਈਆ ਕਰਾਉਣ ਲਈ ਜਿਹੜੀਆਂ ਅਰਜ਼ੀਆਂ ਪ੍ਰਾਪਤ ਹੋਈਆਂ ਸਨ ਉਨ੍ਹਾਂ ਦੀ ਜਾਂਚ ਪੜਤਾਲ ਲਈ ਵਧੀਕ ਡਿਪਟੀ ਕਮਿਸ਼ਨਰ ਦੀ ਪ੍ਰਧਾਨਗੀ ਹੇਠ ਮੀਟਿੰਗ ਹੋਈ ਅਤੇ ਅਰਜ਼ੀਆਂ ਘੋਖਣ ਉਪਰੰਤ 18 ਵਿਅਕਤੀ ਇਸ ਯੋਜਨਾ ਅਧੀਨ ਕਰਜਾ ਤੇ ਸਬਸਿਡੀ ਲੈਣ ਲਈ ਯੋਗ ਪਾਏ ਗਏ। ਵਧੀਕ ਡਿਪਟੀ ਕਮਿਸ਼ਨਰ ਨੇ ਜ਼ਿਲ੍ਹੇ ਦੇ ਬੇਰੁਜ਼ਗਾਰ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਉਹ ਵੱਖ ਵੱਖ ਰੁਜ਼ਗਾਰ ਸਕੀਮਾਂ ਅਤੇਮਿਲਣ ਵਾਲੇ ਸਬਸਿਡੀ ਤੇ ਕਰਜਿਆਂ ਸਬੰਧੀ ਆਪਣੇ ਕਾਰੋਬਾਰ ਸੁਰੂ ਕਰਨ ਲਈ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਸਥਿਤ ਜ਼ਿਲ੍ਹਾ ਰੁਜ਼ਗਾਰ ਤੇ ਕਾਰੋਬਾਰ ਬਿਊਰੋ ਨਾਲ ਸੰਪਰਕ ਕਰਨ। ਬਿਊਰੋ ਵੱਲੋਂ ਬੇਰੁਜ਼ਗਾਰ ਨੌਜਵਾਨਾਂ ਦੀ ਹਰ ਸੰਭਵ ਮੱਦਦ ਕੀਤੀ ਜਾਵੇਗੀ।