ਚੰਡੀਗੜ੍ਹ, 16 ਜੁਲਾਈ 2019 - ਸੰਤ ਗਿਆਨੀ ਜਰਨੈਲ ਸਿੰਘ ਖਾਲਸਾ ਭਿਡਰਾਵਾਲਿਆਂ ਵਲੋਂ ਵਿੱਢੇ ਸੰਘਰਸ਼ ਵਿੱਚ ਹਿੱਸਾ ਪਾਉਂਦੇ ਹੋਏ ਸ਼ਹੀਦ ਹੋਏ ਪਿੰਡ ਸੁਲਤਾਨਵਿੰਡ ਦੇ ਸਿੰਘਾਂ ਸਿੰਘਣੀਆਂ ਦੀਆਂ ਤਸਵੀਰਾਂ ਗੁ. ਅਟਾਰੀ ਸਾਹਿਬ ਪਾਤਸ਼ਾਹੀ 6 ਵੀਂ ਵਿਖੇ 21 ਮੈਂਬਰੀ ਕਮੇਟੀ ਜੱਥਾ ਸਿਰਲੱਥ ਖਾਲਸਾ ਅੰਮ੍ਰਿਤਸਰ ਅਤੇ ਸਮੂਹ ਸੰਗਤ ਪਿੰਡ ਸੁਲਤਾਨਵਿੰਡ ਵਲੋਂ ਪਿਛਲੇ 25 ਸਾਲ ਤੋਂ ਤਿਆਰ ਹੋਏ ਅਜਾਇਬ ਘਰ ਵਿੱਚ ਸੁਸ਼ੋਬਿਤ ਕੀਤੀਆਂ ਗਈਆਂ।
ਇਸ ਮੌਕੇ ਬੋਲਦਿਆਂ ਜੱਥਾ ਸਿਰਲੱਥ ਖਾਲਸਾ ਦੇ ਮੁੱਖ ਸੇਵਾਦਾਰ ਭਾਈ ਦਿਲਬਾਗ ਸਿੰਘ ਭਾਈ ਪਰਮਜੀਤ ਸਿੰਘ ਅਕਾਲੀ ਜੀ ਵਲੋਂ ਕਿਹਾ ਗਿਆ ਕਿ ਸ਼ਹੀਦ ਕੌਮ ਦਾ ਸਰਮਾਇਆ ਹੁੰਦੇ ਹਨ ਅਤੇ ਜਿਹੜੀ ਕੌਮ ਆਪਣੇ ਸਹੀਦਾਂ ਨੂੰ ਭੁੱਲ ਜਾਂਦੀ ਹੈ ਉਹ ਆਪਣੀ ਮੰਜ਼ਲ ਤੋਂ ਭਟਕ ਜਾਇਆ ਕਰਦੀ ਹੈ ਇਸ ਲਈ ਆਪਣੇ ਸ਼ਹੀਦਾਂ ਨੂੰ ਯਾਦ ਰੱਖਣਾ ਸਾਡਾ ਫਰਜ਼ ਹੈ। 21 ਮੈਂਬਰੀ ਦੇ ਪ੍ਰਧਾਨ ਭਾਈ ਇੰਦਰਜੀਤ ਸਿੰਘ ਵਲੋਂ ਸੰਗਤਾਂ ਨੂੰ ਕਿਹਾ ਗਿਆ ਕਿ ਸ਼ਹੀਦਾਂ ਨੂੰ ਯਾਦ ਰੱਖਣਾ ਸਾਡਾ ਸਾਰਿਆਂ ਦਾ ਫਰਜ ਹੈ ਕਿਉਂ ਕੇ ਉਨਾਂ ਨੇ ਸਾਡੇ ਲਈ ਕੁਰਬਾਨੀਆਂ ਕੀਤੀਆਂ ਹਨ।
ਇਸ ਮੌਕੇ ਭਾਈ ਦਿਲਬਾਗ ਸਿੰਘ ਭਾਈ ਚਰਨਜੀਤ ਸਿੰਘ ਰਾਣਾ ਭਾਈ ਪਰਮਜੀਤ ਸਿੰਘ ਅਕਾਲੀ ਭਾਈ ਮਨਿੰਦਰ ਸਿੰਘ ਭਾਈ ਬਿਕਰਮਜੀਤ ਸਿੰਘ ਭਾਈ ਇੰਦਰਜੀਤ ਸਿੰਘ ਨੰਬਰਦਾਰ ਭਾਈ ਜਗਰੂਪ ਸਿੰਘ, ਜਗਜੀਤ ਸਿੰਘ, ਭੁਪਿੰਦਰ ਸਿੰਘ, ਸੁਪਿੰਦਰ ਸਿੰਘ, ਗੁਰਪ੍ਰੀਤ ਸਿੰਘ, ਪਰਮਜੀਤ ਸਿੰਘ, ਪੰਮਾ ਬਲਵਿੰਦਰ ਸਿੰਘ, ਲਖਵਿੰਦਰ ਸਿੰਘ, ਮਨਜੀਤ ਸਿੰਘ, ਜਸਬੀਰ ਸਿੰਘ, ਕਰਨਵੀਰ ਸਿੰਘ, ਦਲਜੀਤ ਸਿੰਘ ਕੋਹਲੀ, ਪਰਮਜੀਤ ਸਿੰਘ ਬਾਊ ਅਤੇ ਸਮੂਹ 21 ਮੈਂਬਰੀ ਅਟਾਰੀ ਕਮੇਟੀ ਸਾਹਿਬ ਹਾਜਰ ਸਨ।