ਡਿਪਟੀ ਕਮਿਸ਼ਨਰ ਡਾ. ਪ੍ਰਸ਼ਾਂਤ ਕੁਮਾਰ ਗੋਇਲ ਚਾਈਲਡ ਲਾਈਨ 1098 ਦਾ ਉਦਘਾਟਨ ਸ਼ਮਾਂ ਰੋਸ਼ਨ ਕਰਕੇ ਕਰਦੇ ਹੋਏ।
ਫ਼ਤਹਿਗੜ੍ਹ ਸਾਹਿਬ, 17 ਜੁਲਾਈ 2019: ਜ਼ਿਲ੍ਹਾ ਫਤਹਿਗੜ੍ਹ ਸਾਹਿਬ ਵਿੱਚ ਬਾਲ ਸੁਰੱਖਿਆ ਸਬੰਧੀ ਚੁੱਕੇ ਜਾ ਰਹੇ ਅਹਿਮ ਕਦਮਾਂ ਤਹਿਤ ਬੁੱਧਵਾਰ ਨੂੰ ਡਿਪਟੀ ਕਮਿਸ਼ਨਰ ਫਤਹਿਗੜ੍ਹ ਸਾਹਿਬ ਡਾ. ਪ੍ਰਸ਼ਾਤ ਕੁਮਾਰ ਗੋਇਲ ਵੱਲੋਂ ਚਾਈਲਡ ਲਾਈਨ 1098 ਦਾ ਰਸਮੀ ਉਦਘਾਟਨ ਕੀਤਾ ਗਿਆ। ਇਹ 24 ਘੰਟੇ ਚੱਲਣ ਵਾਲੀ ਹੈਲਪਲਾਈਨ ਹੈ, ਜਿਸ ਦਾ ਦਫ਼ਤਰ ਪੁਲੀਸ ਲਾਈਨ ਰੋਡ, ਸਰਹਿੰਦ ਵਿਖੇ ਪਟਵਾਰਖਾਨੇ ਦੇ ਸਾਹਮਣੇ ਸਥਾਪਤ ਕੀਤਾ ਗਿਆ ਹੈ।
ਇਸ ਸਬੰਧੀ ਗੱਲਬਾਤ ਕਰਦਿਆਂ ਡਿਪਟੀ ਕਮਿਸ਼ਨਰ ਡਾ. ਗੋਇਲ ਨੇ ਦੱਸਿਆ ਕਿ ਬੱਚਿਆਂ ਦੀ ਸੁਰੱਖਿਆ ਅਤੇ ਵਿਕਾਸ ਨੂੰ ਮੁੱਖ ਰੱਖਦੇ ਹੋਏ ਜ਼ਿਲ੍ਹਾ ਫਤਹਿਗੜ੍ਹ ਸਾਹਿਬ ਵਿੱਚ ਚਾਈਲਡ ਲਾਈਨ ਸ਼ੁਰੂ ਕੀਤੀ ਗਈ ਹੈ, ਜਿਸ ਨੂੰ ਐਸੋਸੀਏਸ਼ਨ ਫਾਰ ਸ਼ੋਸ਼ਲ ਐਂਡ ਰੂਰਲ ਐਡਵਾਂਸਮੈਂਟ (ੲ ੇਐਸ ਆਰ ਏ) ਵੱਲੋਂ ਜ਼ਿਲ੍ਹਾ ਫਤਹਿਗੜ੍ਹ ਸਾਹਿਬ ਵਿੱਚ ਚਲਾਇਆ ਜਾਵੇਗਾ। ਉਨਾਂ ਦੱਸਿਆ ਕਿ ਕਿਸੇ ਵੀ ਐਮਰਜੈਂਸੀ ਹਾਲਾਤ ਜਾਂ ਬੱਚਿਆਂ ਦੇ ਅਧਿਕਾਰਾਂ ਦੀ ਉਲੰਘਣਾ ਜਾਂ ਕਿਸੇ ਕਿਸਮ ਦੀ ਵਧੀਕੀ ਸਬੰਧੀ ਸੂਚਨਾ 1098 'ਤੇ ਦਿੱਤੀ ਜਾ ਸਕਦੀ ਹੈ।
ਇਸ ਸਬੰਧੀ (ਏਐਸਆਰਏ) ਦੇ ਡਾਇਰੈਕਟਰ, ਬੀ.ਡੀ. ਵਸ਼ਿਸ਼ਟ ਅਤੇ ਕੋ-ਆਰਡੀਨੇਟਰ ਪੂਜਾ ਵਸ਼ਿਸ਼ਟ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਬੱਚਿਆਂ ਨਾਲ ਸਬੰਧਤ ਕਿਸੇ ਵੀ ਤਰ੍ਹਾਂ ਦੀ ਸਹਾਇਤਾ ਲਈ ਚਾਈਲਡ ਲਾਈਨ ਉਤੇ ਕਾਲ ਕਰ ਸਕਦੇ ਹਨ। ਜ਼ਿਲ੍ਹਾ ਬਾਲ ਸੁਰੱਖਿਆ ਅਫਸਰ, ਫਤਹਿਗੜ੍ਹ ਸਾਹਿਬ ਸ. ਹਰਭਜਨ ਸਿੰਘ ਮਹਿਮੀ ਨੇ ਦੱਸਿਆ ਕਿ ਜ਼ਿਲ੍ਹਾ ਫਤਹਿਗੜ੍ਹ ਸਾਹਿਬ ਵਿੱਚ ਚਾਈਲਡ ਲਾਈਨ ਦੀ ਸ਼ੁਰੂਆਤ ਕਰਨ ਲਈ ਕਾਫੀ ਸਮੇਂ ਤੋਂ ਯਤਨ ਕੀਤੇ ਜਾ ਰਹੇ ਸਨ, ਜਿਨ੍ਹਾਂ ਨੂੰ ਅੱਜ ਬੂਰ ਪਿਆ ਹੈ ਤੇ ਚਾਈਲਡ ਲਾਈਨ ਦੀ ਸ਼ੁਰੂਆਤ ਹੋਣ ਨਾਲ ਜ਼ਿਲ੍ਹਾ ਫਤਹਿਗੜ੍ਹ ਸਾਹਿਬ ਵਿੱਚ ਬੱਚਿਆਂ ਨਾਲ ਸਬੰਧਤ ਕੇਸਾਂ ਦੀ ਰਿਪੋਰਟਿੰਗ ਵਿੱਚ ਵਾਧਾ ਹੋਵੇਗਾ।
ਇਸ ਮੌਕੇ ਐਸ.ਪੀ. ਸ. ਨਵਨੀਤ ਸਿੰਘ ਬੈਂਸ, ਬਾਲ ਭਲਾਈ ਕਮੇਟੀ ਦੇ ਚੇਅਰਮੈਨ ਅਸ਼ਵਨੀ ਕੁਮਾਰ, ਕੌਂਸਲਰ ਗੁਲਸ਼ਨ ਰਾਏ ਬੋਬੀ, ਅਜੀਤ ਸਿੰਘ, ਨਰਿੰਦਰ ਕੁਮਾਰ, ਕ੍ਰਿਪਾਲ ਵਡੇਰਾ, ਸੰਗੀਤਾ ਸ਼ਰਮਾ, ਕਮਲ ਬੈਂਸ ਅਤੇ ਦਰਸ਼ਨ ਸਿੰਘ ਝੱਜ ਹਾਜ਼ਰ ਸਨ।