ਇਸ ਮੌਕੇ ਮੁੱਖ ਮਹਿਮਾਨ ਸਮਾਜ ਸੇਵੀ ਅਸ਼ਵਨੀ ਜੋਸ਼ੀ ਜੀ ਨੇ ਬੱਚਿਆਂ ਨੂੰ ਰੁੱਖਾਂ ਦੀ ਮਹੱਤਤਾ ਦੱਸਦੇ ਹੋਏ, ਵਾਤਾਵਰਨ ਦੀ ਸੰਭਾਲ ਕਰਨ ਲਈ ਵੱਧ ਤੋਂ ਵੱਧ ਰੁੱਖ ਲਗਾਉਣ ਲਈ ਪ੍ਰੇਰਿਤ ਕੀਤਾ। ਸਾਰਿਆਂ ਨੇ ਮਿਲ ਕੇ ਯਾਦਗਾਰੀ ਬੂਟਾ ਵੀ ਲਗਾਇਆ।
ਬੂਟੇ ਲਗਾਉਣ ਦੀ ਮਹਿੰਮ ਵਿੱਚ ਮੌਕੇ ‘ਤੇ ਹਾਜ਼ਰ ਟਰੱਸਟ ਦੇ ਵਾਈਸ ਪ੍ਰਧਾਨ ਤਰਨਜੀਤ ਸਿੰਘ ਥਾਂਦੀ ਨੇ ਦਸਿਆ ਕਿ ਮੇਰਾ ਰੁੱਖ ਦਿਵਸ ਜੁਲਾਈ ਮਹੀਨੇ ਦੇ ਅਖੀਰਲੇ ਅੈਤਵਾਰ ਨੂੰ ਮਨਾਇਆ ਜਾਂਦਾ ਹੈ। ਇਹ ਮਨਾਉਣ ਦੀ ਪ੍ਰਥਾ ਸਾਲ 2010 ਵਿੱਚ ਭਾਰਤ ਤੋਂ ਹੀ ਸ਼ੁਰੂ ਹੋਈ ਸੀ। ਜੋ ਹੁਣ ਅੰਤਰਾਸ਼ਟਰੀ ਸਤਰ ਤੇ ਪਹੁੰਚ ਗਈ ਹੈ।
ਵਣ ਵਿਭਾਗ ਅਧਿਕਾਰੀ ਨਰਿੰਦਰ ਸਿੰਘ ਅਤੇ ਰਾਹੁਲ ਕੁਮਾਰ ਨੇ ਵੱਖ ਵੱਖ ਰੁੱਖਾਂ ਦੇ ਖਾਸ ਫਾਇਦੇ ਦੱਸੇ। ਟਰੱਸਟ ਦੇ ਪ੍ਰਤੀਨਿਧੀਆਂ ਨੇ ਅਸ਼ਵਨੀ ਜੋਸ਼ੀ ਦਾ ਰੁੱਖਾਂ ਪ੍ਤੀ ਅਨੇੇੇਕ ਉਪਰਾਲਿਆਂ ਲਈ ਵਿਸ਼ੇਸ਼ ਸਨਮਾਨ ਵੀ ਕੀਤਾ।
ਸਕੂਲ ਡਾਇਰੈਕਟਰ ਸ. ਕ੍ਰਿਪਾਲ ਸਿੰਘ ਖਾਬੜਾ, ਪ੍ਰਿੰਸੀਪਲ ਸ. ਸੁਖਵੀਰ ਸਿੰਘ, ਜੀ ਜੀ ਆਈ ਅੋ ਅਧਿਕਾਰੀ ਕੁਲਵਿੰਦਰ ਕੁਮਾਰ ਰਾਜੂ, ਅਧਿਆਪਕ ਸ਼੍ਰੀ ਬਖ਼ਸ਼ੀਸ਼ ਰਾਮ ਹਿਆਲਾ, ਉਂਕਾਰ ਸਿੰਘ, ਸ. ਗੁਰਲਾਲ ਸਿੰਘ, ਦੇਸ ਰਾਜ ਅਤੇ ਕਈ ਪਿੰਡ ਵਾਸੀ ਵੀ ਪੋਦਾ ਰੋਪਣ ਵਿੱਚ ਸ਼ਾਮਿਲ ਰਹੇ। ਰੰਗਦਾਰ ਵਰਦੀ ਵਿੱਚ ਬੱਚਿਆਂ ਦੀ ਬਹੁਤ ਵੱਡੀ ਸਮੂਲੀਅਤ ਸੀ, ਜਿਹਨਾਂ ਨੇ ਬੂਟੇ ਲਾਉਣ ਦਾ ਸਾਰਾ ਕਾਰਜ ਅਪਣੇ ਹੱਥੀ ਹੀ ਕੀਤਾ।