ਚੰਡੀਗੜ, 8 ਅਗਸਤ 2019: ਮੁੱਖ ਚੋਣ ਅਫਸਰ, ਪੰਜਾਬ ਵਲੋਂ 16 ਅਗਸਤ, 2019 ਤੋਂ ਫੋਟੋ ਵੋਟਰ ਸੂਚੀ ਵਿਚ ਵਿਸ਼ੇਸ਼ ਸੋਧ ਕਰਨ ਦੇ ਹੁਕਮ ਜਾਰੀ ਕੀਤੇ ਗਏ ਹਨ ।
ਅੱਜ ਇਥੇ ਦਫਤਰ ਮੁੱਖ ਚੋਣ ਅਫਸਰ ਦੇ ਬੁਲਾਰੇ ਨੇ ਦੱਸਿਆ ਕਿ ਭਾਰਤੀ ਚੋਣ ਕਮਿਸ਼ਨ ਦੀਆਂ ਹਦਾਇਤਾਂ ਮੁਤਾਬਿਕ ਮਿਤੀ 01.01.2020 ਨੂੰ ਵੋਟਰ ਵਜੋਂ ਨਾਮ ਦਰਜ ਕਰਵਾਉਣ ਲਈ ਯੋਗ ਹੋਣ ਵਾਲੇ ਯੋਗ ਵੋਟਰਾ ਦੇ ਨਾਮ ਦਰਜ ਕਰਨ ਲਈ ਵੋਟਰ ਫੋਟੋ ਸੂਚੀ ਵਿਚ ਵਿਸ਼ੇਸ਼ ਸੋਧਾਂ ਕਰਨ ਸਬੰਧੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਗਈ ਹੈ। ਉਹਨਾਂ ਅੱਗੇ ਕਿਹਾ ਕਿ ਵੋਟਰ ਸੂਚੀ ਨੂੰ ਹੋਰ ਸੁਚੱਜਾ ਬਣਾਉਣ ਦੇ ਮੱਦੇਨਜ਼ਰ ਸੋਧ ਸ਼ੁਰੂ ਕਰਨ ਤੋਂ ਪਹਿਲਾਂ ਇਲੈਕਟੋਰਸ ਵੈਰੀਫਿਕੇਸ਼ਨ ਪ੍ਰੋਗਰਾਮ (ਈ.ਵੀ.ਪੀ.) ਅਤੇ ਬੂਥ ਲੈਵਲ ਅਫਸਰਾਂ (ਬੀ.ਐਲ.ਓਜ਼) ਵਲੋਂ ਘਰ-ਘਰ ਜਾ ਕੇ ਸਨਾਖਤ ਕੀਤੀ ਜਾਵੇਗੀ। ਈ.ਵੀ.ਪੀ. ਪ੍ਰਕਿਰਿਆ 16.08.2019 ਤੋਂ 30.09.2019 ਤੱਕ ਜਾਰੀ ਰਹੇਗੀ।
ਮਤਦਾਤਾ ਵੋਟਰ ਹੈਲਪ ਲਾਈਨ ਮੋਬਾਇਲ ਐਪ, ਨੈਸ਼ਨਲ ਵੋਟਰ ਸਰਵਿਸ ਪੋਰਟਲ (ਐਨ.ਵੀ.ਐਸ.ਪੀ.), ਨੇੜਲੇ ਸੇਵਾ ਕੇਂਦਰਾਂ ਵਿਚ ਜਾ ਕੇ ਜਾਂ ਈ.ਆਰ.ਓ. ਦਫਤਰ ਦੇ ਵੋਟਰ ਸੁਵਿਧਾ ਕੇਂਦਰ ਵਿਚ ਜਾ ਕੇ ਆਪਣੇ ਵੇਰਵਿਆਂ ਦੀ ਪੜਤਾਲ ਕਰ ਸਕਦਾ ਹੈ।
ਵੋਟਰ ਹੇਠ ਲਿਖਿਆਂ ਵਿਚੋਂ ਕਿਸੇ ਇਕ ਦਸਤਾਵੇਜ ਦੀ ਕਾਪੀ ਦੇ ਕੇ ਵੋਟਰ ਸੂਚੀ ਵਿਚ ਆਪਣਾ ਨਾਂ ਦਰਜ ਕਰਵਾ ਸਕਦਾ ਹੈ-
1. ਭਾਰਤੀ ਪਾਸਪੋਰਟ, 2. ਆਧਾਰ ਕਾਰਡ, 3. ਡ੍ਰਾਇਵਿੰਗ ਲਾਇਸੈਂਸ, 4. ਰਾਸਨ ਕਾਰਡ
5. ਸਰਕਾਰੀ / ਅਰਧ ਸਰਕਾਰੀ ਅਧਿਕਾਰੀਆਂ ਲਈ ਪਛਾਣ ਪੱਤਰ, 6. ਬੈਂਕ ਪਾਸਬੁੱਕ
7. ਕਿਸਾਨਾਂ ਦਾ ਪਛਾਣ ਪੱਤਰ 8. ਕਮਿਸਨ ਦੁਆਰਾ ਪ੍ਰਵਾਨਿਤ ਕੀਤਾ ਕੋਈ ਹੋਰ ਦਸਤਾਵੇਜ
ਵੋਟਰ ਵਜੋਂ ਨਾਮ ਦਰਜ ਕਰਵਾਉਣ ਲਈ ਗੈਰ-ਰਜਿਸਟਰਡ ਪਰਿਵਾਰਕ ਮੈਂਬਰਾਂ (ਜਿਹਨਾਂ ਦਾ ਜਨਮ 01.01.2001 ਨੂੰ ਹੋਇਆ) ਦੀ ਜਾਣਕਾਰੀ ਦੇ ਕੇ ਅਤੇ ਆਪਣੇ ਨਾਲ ਰਹਿਣ ਵਾਲੇ ਸੰਭਾਵੀ ਵੋਟਰ (ਜਨਮ 02.01.2002 ਤੋਂ 01.01.2003) ਦੇ ਵੇਰਵੇ ਦੇ ਕੇ ਉਹਨਾਂ ਦੀ ਐਂਟਰੀ ਦੀ ਪੁਸ਼ਟੀ ਕਰ ਸਕਦਾ ਹੈ। ਜੇਕਰ ਵੇਰਵਿਆਂ ਵਿਚ ਕੋਈ ਗਲਤੀ ਪਾਈ ਜਾਂਦੀ ਹੈ ਤਾਂ ਵੋਟਰ ਸੋਧ ਫਾਰਮ ਵੀ ਜਮ•ਾਂ ਕਰਵਾ ਸਕਦਾ ਹੈ।
ਉਹਨਾਂ ਕਿਹਾ ਕਿ ਵੋਟਰ ਆਪਣੇ ਘਰ ਦੇ ਜੀ.ਆਈ.ਐਸ ਕੋਆਰਡੀਨੇਟਸ, ਮੌਜੂਦਾ ਪੋਲਿੰਗ ਸਟੇਸ਼ਨ ਅਤੇ ਪੋਲਿੰਗ ਸਟੇਸ਼ਨ ਵਿਚ ਬਦਲਾਅ ਲਈ ਲੋੜੀਂਦਾ ਫਾਰਮ ਜਮ•ਾਂ ਕਰਵਾ ਸਕਦਾ ਹੈ । ਦਿਵਿਆਂਗ ਵੋਟਰ ਸਹੂਲਤ ਲਈ ਵੋਟਰ ਹੈਲਪ ਲਾਈਨ-1950 'ਤੇ ਸੰਪਰਕ ਕਰ ਸਕਦਾ ਹੈ। ਬੂਥ ਲੈਵਰ ਅਫਸਰ ਨਾਗਰਿਕ ਤੋਂ ਪ੍ਰਾਪਤ ਜਾਣਕਾਰੀ/ਵੇਰਵੇ ਦੀ ਪੜਤਾਲ ਕਰਨਗੇ ਅਤੇ ਗੈਰ-ਰਜਿਸਟਰਡ/ਮਰ ਚੁੱਕੇ/ਤਬਦੀਲ ਹੋਏ ਵੋਟਰਾਂ ਦੀ ਜਾਣਕਾਰੀ/ਵੇਰਵੇ ਵੀ ਇਕੱਤਰ ਕਰਨਗੇ। ਇਸ ਮੰਤਵ ਲਈ ਬੂਥ ਲੈਵਲ ਅਫਸਰ 01.09.2019 ਤੋਂ 30.09.2019 ਤੱਕ ਘਰ-ਘਰ ਜਾਣਗੇ। ਤੈਅ ਮਿਤੀ 01.01.2020 ਅਨੁਸਾਰ ਤਿਆਰ ਕੀਤੀ ਵੋਟਰ ਸੂਚੀ 15.10.2019 ਨੂੰ ਮੁਢਲੇ ਤੋਰ ਤੇ ਪ੍ਰਕਾਸ਼ਿਤ ਕਰ ਦਿੱਤਾ ਜਾਵੇਗਾ। ਤਰੁੱਟੀਆਂ ਤੇ ਇਤਰਾਜ਼ ਮਿਤੀ 15.10.2019 ਤੋਂ 30.11.2019 ਤੱਕ ਲਏ ਜਾਣਗੇ। ਸੋਧ ਸਮੇਂ ਦੌਰਾਨ ਸਾਰੇ ਪੋਲਿੰਗ ਸਟੇਸ਼ਨਾਂ 'ਤੇ ਮਿਤੀ 02.11.2019, 03.11.2019, 09.11.2019 ਅਤੇ 10.11.2019 ਨੂੰ ਵਿਸ਼ੇਸ਼ ਕੈਂਪ ਲਗਾਏ ਜਾਣਗੇ।
ਉਨ•ਾਂ ਕਿਹਾ ਕਿ ਅੰਤਿਮ ਸੋਧੀ ਹੋਈ ਵੋਟਰ ਸੂਚੀ ਜਨਵਰੀ, 2020 ਦੇ ਪਹਿਲੇ ਹਫਤੇ ਪ੍ਰਕਾਸ਼ਿਤ ਕਰ ਦਿੱਤੀ ਜਾਵੇਗੀ।