ਵਾਤਾਵਰਣ ਪ੍ਰੇਮੀ ਹਰਮਨਪ੍ਰੀਤ ਸਿੰਘ
ਫ਼ਤਿਹਗੜ੍ਹ ਸਾਹਿਬ, 09 ਅਗਸਤ ( ਦੀਦਾਰ ਗੁਰਨਾ ) ਅੱਜ ਵੱਡੀ ਮਾਤਰਾ ਵਿਚ ਪਾਣੀ ਪੀਣ ਦੇ ਯੋਗ ਨਹੀਂ ਰਿਹਾ, ਮਾਲ ਡੰਗਰ ,ਮਨੁੱਖੀ ਮਲਮੂਤਰ ਅਤੇ ਫ਼ੈਕਟਰੀਆ ਦਾ ਪ੍ਰਦੂਸ਼ਿਤ ਪਾਣੀ ਕੁਦਰਤੀ ਪਾਣੀ ਵਸੀਲਿਆਂ ਵਿੱਚ ਨਿਕਾਸ ਸ਼ੁੱਧ ਪਾਣੀ ਨੂੰ ਪ੍ਰਦੂਸ਼ਿਤ ਕਰਨ ਦੇ ਮੁੱਖ ਕਾਰਨ ਹਨ। ਕਈ ਜਗਾ ਪਾਣੀ ਵਿੱਚ ਕੁਝ ਐਸੇ ਜੀਵਾਣੂ ਬਹੁਤ ਵੱਡੀ ਮਾਤਰਾ ਵਿੱਚ ਮੌਜੂਦ ਹਨ ਜਿੰਨਾਂ ਨਾਲ ਹੈਪੇਟਾਈਟਸ ਵਰਗੀਆਂ ਭਿਆਨਕ ਬਿਮਾਰੀਆਂ ਜਨਮ ਲੈ ਰਹੀਆਂ ਹਨ। ਬੱਚਿਆਂ ਦਾ ਮਾਨਸਿਕ ਅਤੇ ਸਰੀਰਿਕ ਵਿਕਾਸ ਰੁਕਦਾ ਜਾ ਰਿਹਾ ਹੈ,ਚਮੜ੍ਹੀ ਦੀ ਐਲਰਜ਼ੀ ਅਤੇ ਕੈਂਸਰ ਵਰਗੀਆਂ ਨਾਮੁਰਾਦ ਬੀਮਾਰੀਆਂ ਦਾ ਕਾਰਨ ਪ੍ਰਦੂਸ਼ਿਤ ਪਾਣੀ ਬਣਦਾ ਜਾ ਰਿਹਾ ਹੈ। ਪ੍ਰਦੂਸ਼ਿਤ ਪਾਣੀ ਅਸਰ ਮਨੁੱਖ ਦੀ ਮਾਨਸਿਕਤਾ 'ਤੇ ਪੈਂਦਾ ਹੈ। ਪਾਣੀ ਦੀ ਸੰਭਾਲ ਕਰਨੀ ਸਾਡਾ ਫ਼ਰਜ਼ ਹੈ,ਆਓ ਆਪਾਂ ਸਾਰੇ ਰਲ ਮਿਲ ਕੇ ਆਪਣੇ ਪਾਣੀ ਦੀ ਸੰਭਾਲ ਲਈ ਜੁਟੀਏ ਤੇ ਕੁਦਰਤ ਨੂੰ ਦੂਸ਼ਿਤ ਹੋਣ ਤੋਂ ਬਚਾਈਏ ਤਾ ਜੋ ਸਾਡੀਆਂ ਆਉਣ ਵਾਲੀਆਂ ਪੀੜੀਆਂ ਨੂੰ ਸਾਫ ਸੁਥਰਾ ਪੀਣ ਦੇ ਯੋਗ ਪਾਣੀ ਅਤੇ ਸਾਫ਼ ਵਾਤਾਵਰਣ ਮਿਲ ਸਕੇ।