ਸਕੂਲ ਦੇ ਵਿਦਿਆਰਥੀਆਂ ਵਲੋਂ ਵੱਖ ਵੱਖ ਖੇਤਰਾਂ ਵਿੱਚ ਕੀਤੇ ਉਪਰਾਲੇ ਦੀ ਦਿੱਤੀ ਪਰ੍ਿੰਸੀਪਲ ਨੇ ਜਾਣਕਾਰੀ.
ਨੂਰਪੁਰ ਬੇਦੀ, 14 ਅਗਸਤ 2019: ਜਿਲਹ੍ਾ ਰੂਪਨਗਰ ਦੇ ਬਲਾਕ ਨੂਰਪੁਰ ਬੇਦੀ ਵਿੱਚ ਚੱਲ ਰਹੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਨੂੰ ਹੁਣ ਸਿੱਖਿਆ ਵਿਭਾਗ ਵਲੋਂ ਸਮਾਰਟ ਸਕੂਲ ਐਲਾਨਿਆਂ ਗਿਆ ਹੈ ਜਿਸ ਨਾਲ ਇਸਦੇ ਸਟਾਫ ਅਤੇ ਵਿਦਿਆਰਥੀਆਂ ਵਿੱਚ ਖੁਸ਼ੀ ਦੀ ਲਹਿਰ ਦੋੜ ਗਈ ਹੈ . ਇਸ ਇਲਾਕੇ ਦੇ ਲੋਕਾਂ ਲਈ ਵੀ ਇਹ ਗੱਲ ਵੱਡੀ ਖੁਸ਼ੀ ਵਾਲੀ ਹੈ ਕਿਉਂਕਿ ਉਹਨਾਂ ਦੇ ਇਲਾਕੇ ਦੇ ਇਸ ਸਕੂਲ ਨੂੰ ਸਮਾਰਟ ਸਕੂਲ ਦਾ ਦਰਜਾ ਮਿਲਿਆ ਹੈ ਸਮਾਰਟ ਸਕੂਲ ਬਣਨ ਨਾਲ ਇਸ ਸਕੂਲ ਦੇ ਵਿਦਿਆਰਥੀ ਹੁਣ ਸਮੇਂ ਦੇ ਹਾਣੀ ਬਣ ਕੇ ਮੁਕਾਬਲੇਬਾਜੀ ਦੇ ਦੋਰ ਵਿਚ ਵੱਡੀਆਂ ਪੁਲਾਘਾਂ ਪੁੱਟ ਸਕਣਗੇ.
ਅੱਜ ਐਸ ਡੀ ਐਮ ਸਰ੍ੀ ਅਨੰਦਪੁਰ ਸਾਹਿਬ ਮੈਡਮ ਕਨੂ ਗਰਗ ਨੇ ਸਮਾਰਟ ਸਕੂਲ ਕਾਹਨਪੁਰ ਖੂਹੀ ਦੀ ਰਸਮੀ ਤੋਰ ਤੇ ਸੁਰੂਆਤ ਕੀਤੀ ਅਤੇ ਸਮਾਰਟ ਸਕੂਲ ਬਣਨ ਨਾਲ ਸਕੂਲ ਦੇ ਵੱਖ ਵੱਖ ਖੇਤਰ ਵਿੱਚ ਹੋਏ ਬਦਲਾ ਤੇ ਸੁਧਾਰ ਦਾ ਮੁਆਇਨਾ ਕੀਤਾ. ਉਹਨਾ ਦੇ ਨਾਲ ਰੂਪਨਗਰ ਤੋਂ ਵਿਧਾਇਕ ਅਮਰਜੀਤ ਸਿੰਘ ਸੰਦੋਆ ਵੀ ਸਨ. ਐਸ ਡੀ ਅੇੈਮ ਨੇ ਦੱਸਿਆ ਕਿ ਇਸ ਸਮਾਰਟ ਸਕੂਲ ਦੀ ਸੁਰੂਆਤ ਕਰਨ ਲਈ ਕੈਬਨਿਟ ਮੰਤਰੀ ਰੱਜੀਆਂ ਸੁਲਤਾਨਾ ਨੇ ਇਥੇ ਵਿਸੇਸ਼ਤੋਰ ਤੇ ਸ਼ਾਮਿਲ ਹੋਣਾ ਸੀ ਪਰ੍ੰਤੂ ਜਰੂਰੀ ਰੁਝੇਵੇਆਂ ਕਾਰਨ ਉਹ ਨਹੀਂ ਪੁੱਜੇ ਹਨ. ਉਹਨਾਂ ਕਿਹਾ ਕਿ ਇਸ ਨਾਲ ਇਲਾਕੇ ਵਿੱਚ ਸਿੱਖਿਆ ਦੇ ਖੇਤਰ ਵਿੱਚ ਸੁਧਾਰ ਹੋਵੇਗਾ.
ਜਿਕਰਯੌਗ ਹੈ ਕਿ ਸਮਾਰਟ ਸਕੂਲ ਬਣਨ ਉਪਰੰਤ ਸਕੂਲ ਦੇ ਵਿਦਿਆਰਥੀਆਂ ਦੀ ਵਰਦੀ ਵੀ ਸਿੱਖਿਆ ਵਿਭਾਗ ਦੇ ਨਿਯਮਾਂ ਅਨੁਸਾਰ ਬਦਲ ਦਿੱਤੀ ਗਈ ਹੈ ਤੇ ਉਹਨਾਂ ਦੇ ਸ਼ਨਾਖਤੀ ਕਾਰਡ ਜਾਰੀ ਕੀਤੇ ਗਏ ਹਨ ਅਤੇ ਸਕੂਲ ਦੇ ਛੇਵੀਂ ਤੋਂ ਨੋਵੀਂ ਤੱਕ ਦੇ ਵਿਦਿਆਰਥੀਆਂ ਲਈ ਅੰਗਰੇਜੀ ਮਾਧਿਅਮ ਦੀ ਸਿੱਖਿਆ ਦਾ ਪਰ੍ਬੰਧ ਕੀਤਾ ਗਿਆ ਅਤੇ ਅੱਜ ਇਹ ਸਕੂਲ ਹਰ ਵਿਦਿਆਰਥੀਆਂ ਨੂੰ ਮਿਆਰੀ ਸਿੱਖਿਆ ਦੇਣ ਦਾ ਉਪਰਾਲਾ ਕਰ ਰਿਹਾ ਹੈ.
ਸਕੂਲ ਦੇ ਪਰ੍ਿੰਸੀਪਲ ਸਰ੍ੀ ਅਨਿਲ ਕੁਮਾਰ ਜੋਸ਼ੀ ਨੇ ਦੱਸਿਆ ਕਿ ਪੰਜਾਬ ਸਰਕਾਰ ਸਿੱਖਿਆ ਵਿਭਾਗ ਦੁਆਰਾ ਸੁਰੂ ਕੀਤੇ ਸਮਾਰਟ ਸਕੂਲ ਪਰ੍ੋਗਰਾਮ ਤਹਿਤ ਸਕੂਲ ਨੁੂੰੰ ਸਮਾਰਟ ਸਕੂਲ ਬਣਾਉਣ ਦਾ ਕੰਮ ਆਰੰਭਿਆ ਗਿਆ ਸੀ . ਇਸ ਮੰਤਵ ਦੀ ਪਰ੍ਾਪਤੀ ਲਈ ਜਿਥੇ ਸਕੂਲ ਦੀ ਬੁਨਿਆਦੀ ਦਿੱਖ ਅਤੇ ਢਾਂਚੇ ਨੂੰ ਬਦਲਣ ਦੇ ਯਤਨ ਗਏ ਹਨ ਉਥੇ ਸਮੇਂ ਦੇ ਹਾਣੀ ਬਣਨ ਲਈ ਵਿਦਿਆਰਥੀਆਂ ਨੂੰ ਮਿਆਰੀ ਸਿੱਖਿਆ ਮੁਹੱਈਆਂ ਕਰਾਉਣ ਲਈ ਨਵੀਆਂ ਤਕਨੀਕਾਂ ਦੀ ਵਰਤੋਂ ਤੇ ਜੋਰ ਦਿੱਤਾ ਗਿਆ ਹੈ ਤਾਂ ਜੋ ਵਿਦਿਆਰਥੀਆਂ ਸਿੱਖਿਆ ਦੇ ਖੇਤਰ ਵਿੱਚ ਅੱਗੇ ਵੱਧ ਸਕਣ.
ਉਹਨਾਂ ਦੱਸਿਆ ਕਿ ਸਕੂਲ ਦੇ ਬੁਨਿਆਦੀ ਢਾਂਚੇ ਦਾ ਸਰਵਪੱਖੀ ਵਿਕਾਸ ਕਰਵਾ ਕੇ ਇਸ ਦਾ ਵਾਤਾਵਰਣ ਸਿੱਖਿਆ ਦੇ ਅਨਕੂਲ ਬਣਾਇਆ ਗਿਆ ਹੈ ਸਕੂਲ ਦੇ ਗੇਟ, ਚਾਰ ਦੀਵਾਰੀ, ਪਾਰਕ ਅਤੇ ਹੋਰ ਨਿਰਮਾਣ ਤੇ ਮੁਰੰਮਤ ਦੇ ਕੰਮ ਵੀ ਕਰਵਾਏ ਗਏ ਹਨ ਅੱਜ ਇਲਾਕੇ ਦੇ ਲੋਕ ਇਸ ਸਕੂਲ ਨੂੰ ਵੀ ਤਰੱਕੀ ਵਿੱਚ ਆਪਣਾ ਭਰਭੂਰ ਯੋਗਦਾਨ ਪਾ ਰਹੇ ਹਨ.
ਸਮਾਰਟ ਸਕੂਲ ਕਾਨਹਪੁਰ ਖੂਹੀ ਦੇ ਪਰ੍ਿੰਸੀਪਲ ਸਰ੍ੀ ਅਨਿਲ ਕੁਮਾਰ ਨੇ ਦੱਸਿਆ ਕਿ ਬੋਰਡ ਦੀਆਂ 10 ਵੀਂ ਅਤੇ 10+2 ਵੀਂ ਪਰ੍ੀਖਿਆਵਾਂ ਵਿੱਚੋ ਸਕੂਲ ਦਾ ਕੋਈ ਵੀ ਵਿਦਿਆਰਥੀ ਫੇਲ ਨਹੀ ਹੋਇਆ .10ਵੀਂ ਜਮਾਤ ਵਿਚ 20 ਵਿਦਿਆਰਥੀਆਂ ਨੇ 80% ਤੋਂ ਵੱਧ ਅੰਕ ਪਰ੍ਾਪਤ ਕੀਤੇ ਜਿਸ ਲਈ ਉਨਾਂ ਨੂੰ ਡਾ.ਹਰਗੋਬਿੰਦ ਸਕਾਲਰਸਿੱਪ ਸਕੀਮ ਤਹਿਤ 2 ਸਾਲਾਂ ਲਈ 2500 ਰੁ: ਪਰ੍ਤੀ ਮਹੀਨੇ ਦੇ ਹਿਸਾਬ ਨਾਲ ਕੁੱਲ 60000 ਰੁ: ਦਾ ਵਜ਼ੀਫਾ ਮਿਲਣਯੋਗ ਹੋਵੇਗਾ . ਉਨਹ੍ਾਂ ਦੱਸਿਆ ਕਿ ਬਾਰਵੀਂ ਜਮਾਤ ਦੇ ਸਾਇੰਸ ਗਰੁੱਪ ( ਨਾਨ ਮੈਡੀਕਲ ) ਦੇ ਪਹਿਲੇ ਬੈਚ ਦਾ ਨਤੀਜ਼ਾ 100 % ਰਿਹਾ .
ਸਰ੍ੀ ਅਨਿਲ ਕੁਮਾਰ ਜ਼ੋਸੀ ਨੇ ਦੱਸਿਆ ਕਿ ਬੀਤੇ ਵਰਹ੍ੇ ਦੋਰਾਨ 8ਵੀਂ ਜਮਾਤ ਦੇ ਚਾਰ ਵਿਦਿਆਰਥੀਆਂ ਨੇ ਪੀਰ੍ਖਿਆ ਪਾਸ ਕੀਤੀ ਅਤੇ 500 ਰੁ: ਪਰ੍ਤੀ ਮਹੀਨਾ ( 4 ਸਾਲਾਂ ਲਈ ) ਸਕਾਲਰਸਿੱਪ ਦੇ ਹੱਕਦਾਰ ਬਣੇ .
ਉਨਾਂ ਨੇ ਕਿਹਾ ਕਿ ਇਕ ਵਿਦਿਆਰਥੀ ਨੇ ਇਹ ਪਰ੍ੀਖਿਆ ਪਾਸ ਕਰਕੇ 4 ਸਾਲਾਂ ਲਈ 200 ਰੁ: ਪਰ੍ਤੀ ਮਹੀਨਾ ਦੀ ਸਕਾਲਰਸਿੱਪ ਪਰ੍ਾਪਤ ਕੀਤੀ .ਉਨਹ੍ਾਂ ਹੋਰ ਦੱਸਿਆ ਕਿ ਵਿਦਿਆਰਥੀਆਂ ਵੱਲੋਂ ਬਣਾਏ ਗਏ ਮਾਡਲ ਨੇ ਵਿਗਿਆਣ ਪਰ੍ਦਰਸ਼ਨੀ ਦੇ ਜ਼ੋਨ ਪੱਧਰ ਤੇ ਪਹਿਲੀ ਅਤੇ ਿਲਹ੍ਾ ਪੱਧਰ ਤੇ ਤੀਜੀ ਪੋਜ਼ੀਸ਼ਨ ਪਰ੍ਾਪਤ ਕੀਤੀ .ਉਨਹ੍ਾਂ ਦੱਸਿਆ ਕਿ ਕੰਪਿਊਟਰ ਵਿਸ਼ੇ ਨਾਲ ਸਬੰਧਿਤ ਕਰਵਾਏ ਗਏ ਿਲਹ੍ਾ ਪੱਧਰੀ ਮੁਕਾਬਲੇ ਵਿੱਚ ਸਕੂਲ ਦੇ ਵਿਦਿਆਰਥੀ ਨੇ ਪਹਿਲਾ ਸਥਾਨ ਪਰ੍ਾਪਤ ਕੀਤਾ .
ਪਰ੍ਿੰਸੀਪਲ ਨੇ ਦੱਸਿਆ ਕਿ ਜ਼ੌਨ ਪੱਧਰੀ ਖੇਡ ਮੁਕਾਬਲਿਆਂ ਵਿੱਚ ਅੰਡਰ -19 ਵਾਲੀਵਾਲ,ਬੈੱਡਮਿਨਟਨ,ਦੌੜਾਂ,ਡਿਸਕਸ ਵਿਚੋਂ ਸਥਾਨ ਪਰ੍ਾਪਤ ਕੀਤਾ.
ਉਨਹ੍ਾਂ ਦੱਸਿਆ ਕਿ ਸਕੱਤਰ ਸਕੂਲ ਸਿੱਖਿਆ ਵਿਭਾਗ ਪੰਜਾਬ ਵੱਲੌਂ ਪਰ੍ਾਪਤ ਦਿਸ਼ਾ ਨਿਰਦੇਸ਼ਾਂ ਅਨੁਸਾਰ ਬੱਚਿਆਂ ਵਿੱਚ ਅੰਗਰੇਜੀ ਬੋਲਣ ਦੀ ਝਿਜਕ ਨੂੰ ਦੂਰ ਕਰਨ ਦੇ ਮੰਤਵ ਨਾਲ ਸਪੋਕਨ ਇੰਗਲਿਸ ਤੇ ਜ਼ੋਰ ਦਿੱਤਾ ਗਿਆ . ਜਿਸ ਦੀ ਸ਼ੁਰੂਆਤ ਇੰਗਲਿਸ ਵਿੱਚ ਬੋਲੇ ਜਾਣ ਵਾਲੇ ਸਾਧਾਰਣ ਵਾਕਾਂ ਨਾਲ ਕੀਤੀ ਗਈ .ਹਰ ਰੋਜ ਇੰਗਲਿਸ ਦੇ ਨਵੇਂ ਸ਼ਬਦ ਬੱਚਿਆਂ ਦੇ ਖਜ਼ਾਨੇ ਵਿੱਚ ਜੋੜਨ ਦਾ ਉਪਰਾਲਾ ਕੀਤਾ ਗਿਆ .
ਪਰ੍ਿੰਸਪਲ ਸਰ੍ੀ ਅਨਿਲ ਕੁਮਾਰ ਜ਼ੋਸੀ ਨੇ ਦੱਸਿਆ ਕਿ ਮੁੱਖ ਮੰਤਰੀ ਕੈਪਟਨ ਸ. ਅਮਰਿੰਦਰ ਸਿੰਘ ਪੰਜਾਬ ਸਰਕਾਰ ਵੱਲੋਂ ਚਲਾਈ ਗਈ ਨਸਾ ਵਿਰੌਧੀ ਮੁਹਿਮ ਤਾਹਿਤ ਅਧਿਆਪਕਾਂ ਅਤੇ ਬੱਚਿਆਂ ਦੇ ਬੱਡੀ ਗਰੁੱਪ ਬਣਾ ਕੇ ਨਸ਼ਿਆ ਦੀ ਦੁਰਵਰਤੋ ਪਰ੍ਤੀ ਸੂਚੇਤ ਕਰਦਿਆਂ ਸਮਾਜ ਨੂੰ ਇਸ ਦੇ ਮਾੜੇ ਪਰ੍ਭਾਵਾਂ ਬਾਰੇ ਜਾਗਰੂਕ ਕਰਨ ਦਾ ਵਿਸ਼ੇਸ ਉਪਰਾਲਾ ਕੀਤਾ ਗਿਆ .
ਉਨਹ੍ਾਂ ਕਿਹਾ ਕਿ ਸਕੂਲ ਦਾ ਮਿਹਨਤੀ ਸਟਾਫ਼ ਅਤੇ ਹੋਣਹਾਰ ਵਿਦਿਆਰਥੀ ਪੂਰੀ ਮਿਹਨਤ ਤੇ ਲਗਨ ਨਾਲ ਸਕੂਲ ਦਾ ਨਾਮ ਰੋਸ਼ਨ ਕਰ ਰਹੇ ਹਨ.