ਭਿੱਖੀਵਿੰਡ 14 ਅਗਸਤ ,2019 : ਡਿਪਟੀ ਕਮਿਸ਼ਨਰ ਤਰਨਤਾਰਨ , ਪਰਦੀਪ ਕੁਮਾਰ ਸੱਭਰਵਾਲ ਅੱਜ ਸਵੇਰੇ 11 ਵਜੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸੁਰ ਸਿੰਘ ਵਿਖੇ ਬਣਾਏ ਗਏ ਸਮਾਰਟ ਸਕੂਲ ਲੜਕੀਆਂ ਦਾ ਓੁਦਘਾਟਨ ਕੀਤਾ। ਜਿਸ ਵਿੱਚ ਇਲਾਕੇ ਦੀਆਂ ਹੋਰ ਸ਼ਖਸ਼ੀਅਤਾ ਨੇ ਵੀ ਹਾਜਰੀ ਭਰੀ.
ਇਸ ਮੌਕੇ ਡੀ.ਸੀ. ਸਭਰਵਾਲ ਨੇ ਆਏ ਹੋਏ ਸਾਰੇ ਹੀ ਪਤਵੰਤੇ ਸੱਜਣਾ ਦਾ ਦਿਲੋਂ ਧੰਨਵਾਦ ਕੀਤਾ . ਪਿੰਡ ਦੇ ਸਮਾਜਸੇਵੀ ਵੀਰਾਂ ਦਾ ਵੀ ਧੰਨਵਾਦ ਕੀਤਾ ਜਿਨ੍ਹਾਂ ਨੇ ਸਮਾਰਟ ਸਕੂਲ ਬਣਾਉਣ ਵਿੱਚ ਆਪਣੀ ਅਹਿਮ ਭੂਮਿਕਾ ਨਿਭਾਈ.
ਸਕੂਲ ਦੇ ਬਾਰੇ ਵਿੱਚ ਦੱਸਦਿਆਂ ਉਹਨਾਂ ਕਿਹਾ ਕੇ ਇਸ ਸਕੂਲ ਨਾਲ ਇਸ ਇਲਾਕੇ ਨੂੰ ਬਹੁਤ ਵੱਡਾ ਫਾਇਦਾ ਹੋਏਗਾ ਅਤੇ ਸਰਹੱਦੀ ਏਰੀਏ ਨੂੰ ਪੜ੍ਹਾਈ ਪੱਖੋਂ ਹੋਰ ਮਜਬੂਤੀ ਮਿਲੇਗੀ.
ਇਸ ਤੋਂ ਇਲਾਵਾ ਸਕੂਲ ਦੀਆਂ ਛੋਟੀਆਂ ਛੋਟੀਆਂ ਬੱਚੀਆਂ ਵੱਲੋ ਪਾਣੀ ਬਚਾਓ, ਰੁੱਖ ਲਗਾਓ ਦੇ ਡੈਮੋ ਵਧੀਆ ਢੰਗ ਨਾਲ ਕੀਤੇ ਗਏ.ਹੋਰ ਸਭਿਆਚਾਰਕ ਪ੍ਰੋਗਰਾਮ ਵੀ ਪੇਸ਼ ਕੀਤੇ ਗਏ !
ਇਸ ਮੌਕੇ ਨਵਰਾਜ ਸਿੰਘ ਐਸ.ਡੀ.ਐਮ ਪੱਟੀ,ਸਤਨਾਮ ਸਿੰਘ ਡੀ.ਈ.ੳ ( ਸ),ਕੰਵਲਜੀਤ ਸਿੰਘ ਡੀ.ਈ.ੳ (ਐ) ,ਹਰਪਾਲ ਸਿੰਘ ਡਿਪਟੀ ਡੀ.ਈ.ੳ (ਸ), ਰਜਿੰਦਰ ਕੌਰ ਡਿਪਟੀ ਡੀ.ਈ.ੳ (ਐ), ਗੁਰਦੀਪ ਸਿੰਘ ਡੀ.ਐਸ.ਐਮ, ਅਮਨਦੀਪ ਸਿੰਘ ਸਮਾਰਟ ਸਕੂਲ ਪ੍ਰੋਜੈਕਟ, ਰੀਟਾ ਮਹਾਜਨ ਪ੍ਰਿੰਸੀਪਲ ਸ.ਸ.ਸ.ਸ ਸੁਰਸਿੰਘ ਕੰਨਿਆ..
ਤੋਂ ਇਲਾਵਾ ਸਮੂਹ ਸਟਾਫ, ਸਕੂਲ ਦੇ ਵਿਦਿਆਰਥੀ ਅਤੇ ਪਿੰਡ ਦੇ ਪੰਚ ਸਰਪੰਚ ਅਤੇ ਮੋਹਤਬਾਰ ਸ਼ਾਮਿਲ ਸਨ,!