ਹਰਪ੍ਰੀਤ ਸਿੰਘ ਗਿੱਲ
ਫਰੀਦਕੋਟ,16 ਅਗਸਤ : ਬੀਤੇ ਦਿਨ ਫਰੀਦਕੋਟ ਦੇ ਨਹਿਰੂ ਸਟੇਡੀਅਮ ਵਿਖੇ 73ਵੇਂ ਗਣਤੰਤਰ ਦਿਵਸ ਮੌਕੇ ਕਰਵਾਏ ਗਏ ਸਮਾਰੋਹ ਦੌਰਾਨ ਨੇੜਲੇ ਪਿੰਡ ਪੰਜਗਰਾਈਂ ਕਲਾਂ ਦੇ ਪਹਿਰੇਦਾਰ ਦੇ ਪੱਤਰਕਾਰ ਕਿਸਾਨ ਸੁਖਜਿੰਦਰ ਸਿੰਘ ਪੰਜਗਰਾਈਂ ਪੁੱਤਰ ਬਿੱਕਰ ਸਿੰਘ ਫੌਜੀ ਨੂੰ ਪਿਛਲੇ ਦੋ ਸਾਲਾਂ ਤੋਂ ਝੋਨੇ ਦੀ ਪਰਾਲੀ ਤੇ ਕਣਕ ਦੀ ਰਹਿਦ ਖੂੰਹਦ ਨੂੰ ਅੱਗ ਨਾ ਲਾਉਣ ਕਰਕੇ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ ।
ਇਸ ਸਰਕਾਰੀ ਸਮਾਗਮ ਵਿੱਚ ਮੁੱਖ ਮਹਿਮਾਨ ਵਜੋਂ ਪਹੁੰਚੇ ਸ੍ਰੀ ਰਵਿੰਦਰ ਕੁਮਾਰ ਕੌਸ਼ਿਕ ਏ ਐਸ ਆਈ ,ਡਿਪਟੀ ਕਮਿਸ਼ਨਰ ਸ੍ਰੀ ਕੁਮਾਰ ਸੌਰਭ ਰਾਜ,ਜਿਲ੍ਹਾ ਪੁਲਿਸ ਮੁਖੀ ਰਾਜਬਚਨ ਸਿੰਘ ਨੇ ਕਿਸਾਨ ਸੁਖਜਿੰਦਰ ਸਿੰਘ ਪੰਜਗਰਾਈਂ ਨੂੰ ਪ੍ਰਸੰਸਾ ਪੱਤਰ ਸੌਂਪਦਿਆਂ ਕਿਹਾ ਕਿ ਹੋਰ ਕਿਸਾਨਾਂ ਨੂੰ ਵੀ ਇਹੋ ਜਿਹੇ ਉੱਦਮੀ ਕਿਸਾਨਾਂ ਤੋਂ ਸਿਹਤ ਲੈ ਕੇ ਦਿਨੋਂ ਦਿਨ ਗੰਧਲੇ ਹੋ ਰਹੇ ਵਾਤਾਵਰਣ ਨੂੰ ਸਾਫ ਸੁਥਰਾ ਰੱਖਣ ਲਈ ਉਪਰਾਲੇ ਕਰਨੇ ਚਾਹੀਦੇ ਹਨ ਤੇ ਕਿਸਾਨਾਂ ਨੂੰ ਚਾਹੀਦਾ ਹੈ ਕਿ ਉਹ ਝੋਨੇ ਦੀ ਪਰਾਲੀ ਤੇ ਕਣਕ ਦੀ ਰਹਿਦ ਖੂੰਹਦ ਨੂੰ ਅੱਗ ਲਾਉਣ ਦੀ ਬਜਾਏ ਉਸਨੂੰ ਜਮੀਨ ਵਿੱਚ ਹੀ ਵਹਾਈ ਕਰਕੇ ਨਸ਼ਟ ਕਰਨ ਤਾਂ ਕਿ ਜਮੀਨ ਦੀ ਉਪਜਾਊ ਸ਼ਕਤੀ ਵਧ ਸਕੇ ਤੇ ਜ਼ਮੀਨ ਵਿਚਲੇ ਸਾਡੇ ਮਿੱਤਰ ਕੀੜੀਆਂ ਨੂੰ ਸੁਰੱਖਿਅਤ ਰੱਖਿਆ ਜਾ ਸਕੇ।
ਕਿਸਾਨ ਸੁਖਜਿੰਦਰ ਸਿੰਘ ਪੰਜਗਰਾਈਂ ਨੂੰ ਸਰਕਾਰੀ ਪੱਧਰ ਤੇ ਮਾਣ ਸਨਮਾਨ ਮਿਲਣ ਅਤੇ ਉਸ ਵੱਲੋਂ ਕੀਤੇ ਵਧੀਆ ਕਾਰਜ ਦੀ ਸ਼ਲਾਘਾ ਕਰਦਿਆਂ ਵਿਧਾਇਕ ਕੁਲਤਾਰ ਸਿੰਘ ਸੰਧਵਾਂ, ਲੋਕ ਸਭਾ ਮੈਂਬਰ ਮੁਹੰਮਦ ਸਦੀਕ,ਮੁੱਖ ਸੰਪਾਦਕ ਜਸਪਾਲ ਸਿੰਘ ਹੇਰਾਂ, ਸੀਨੀਅਰ ਪੱਤਰਕਾਰ ਗੁਰਿੰਦਰ ਸਿੰਘ ਕੋਟਕਪੂਰਾ, ਵਿਧਾਇਕ ਮਾਸਟਰ ਬਲਦੇਵ ਸਿੰਘ,ਸਰਪੰਚ ਊਧਮ ਸਿੰਘ ਔਲਖ, ਸਾਬਕਾ ਸਰਪੰਚ ਬੀਬੀ ਵੀਰਪਾਲ ਕੌਰ ਗਿੱਲ,ਸਾਬਕਾ ਸਰਪੰਚ ਬਲਜੀਤ ਸਿੰਘ ਔਲਖ,ਕਿਸਾਨ ਆਗੂ ਹਰਚੰਦ ਸਿੰਘ ਬਰਾੜ ਘਣੀਏ ਵਾਲਾ,ਕਿਸਾਨ ਭਾਈ ਗੁਰਜੰਟ ਸਿੰਘ ਸਮਾਲਸਰ, ਸੀਨੀਅਰ ਅਕਾਲੀ ਆਗੂ ਗੁਰਜੀਤ ਸਿੰਘ ਗਿੱਲ,ਯੂਥ ਅਕਾਲੀ ਆਗੂ ਮਨਦੀਪ ਸਿੰਘ ਰੂਬੀ ਬਰਾੜ,ਸਾਬਕਾ ਜਿਲ੍ਹਾ ਪ੍ਰੀਸ਼ਦ ਮੈਂਬਰ ਬੀਬੀ ਅਮਰਜੀਤ ਕੌਰ ਪੰਜਗਰਾਈਂ,ਆਪ ਆਗੂ ਹਰਚੰਦ ਸਿੰਘ ਬਰਾੜ,ਪੰਚ ਬਰਜਿੰਦਰ ਸਿੰਘ ਮਾਹਕਾ, ਸਮਾਜ ਸੇਵੀ ਚਰਨਜੀਤ ਸਿੰਘ ਚੰਨਾ,ਭਾਜਪਾ ਆਗੂ ਰਾਜਵਿੰਦਰ ਸਿੰਘ ਭਲੂਰੀਆ,ਕਿਸਾਨ ਰਣਜੀਤ ਸਿੰਘ ਗਿੱਲ,ਲੋਕ ਗਾਇਕ ਬੂਟਾ ਸਿੰਘ ਪੈਰਿਸ,ਪੰਚ ਗੁਰਪ੍ਰੀਤ ਸਿੰਘ,ਪੰਚ ਭੋਲਾ ਸਿੰਘ ਜੌਹਲ ਨੇ ਕਿਸਾਨ ਸੁਖਜਿੰਦਰ ਸਿੰਘ ਪੰਜਗਰਾਈਂ ਨੂੰ ਮੁਬਾਰਕਬਾਦ ਦਿੱਤੀ ।