ਨਿਰਵੈਰ ਸਿੰਘ ਸਿੰਧੀ
ਮਮਦੋਟ 24 ਅਗਸਤ 2019 :- ਕਸਬਾ ਮਮਦੋਟ ਵਿਚ ਲੱਗੇ ਪੀ ਐੱਨ ਬੀ ਬੈਂਕ ਦੇ ਏ ਟੀ ਐੱਮ ਵਿਚੋਂ ਆਉਂਦੀ ਬਦਬੂ ਤੋਂ ਲੋਕ ਖ਼ਾਸੇ ਪ੍ਰੇਸ਼ਾਨ ਹਨ | ਡਿਜਿਟਲ ਇੰਡੀਆ ਦੇ ਚਲਦੇ ਲੋਕ ਵੀ ਹੋਲੀ ਹੋਲੀ ਡਿਜੀਟਲ ਹੋ ਰਹੇ ਹਨ ਅਤੇ ਤਕਰੀਬਨ ਅੱਜਕੱਲ ਲੋਕ ਏ ਟੀ ਐੱਮ ਦੀ ਵਧੇਰੇ ਵਰਤੋਂ ਕਰਦੇ ਹਨ ਅਤੇ ਬਾਜ਼ਾਰ ਦੇ ਨਜਦੀਕ ਹੋਣ ਕਰਕੇ ਲੋਕਾਂ ਦਾ ਪੀ ਐੱਨ ਬੀ ਬੈਂਕ ਦੇ ਇਸ ਏ ਟੀ ਐੱਮ ਤੇ ਆਉਣਾ ਜਾਣਾ ਲੱਗਾ ਰਹਿੰਦਾ ਹੈ ।
ਇਥੇ ਵਰਨਣਯੋਗ ਹੈ ਕਿ ਹਾਲ ਈ ਵਿਚ ਬਣੇ ਇਸ ਬੈਂਕ ਨੇ ਇਹ ਬਿਲਡਿੰਗ ਕਿਰਾਏ 'ਤੇ ਲਈ ਹੋਈ ਹੈ ਜਿਸਦੇ ਪਿੱਛੇ ਕੀੜੇਮਾਰ ਦਵਾਈਆਂ ਅਤੇ ਖਾਦਾਂ ਦਾ ਸਟੋਰ ਹੈ ਜਿਸ ਵਿੱਚੋ ਤਕਰੀਬਨ ਦਵਾਈਆਂ ਦੀ ਗੰਦੀ ਬਦਬੂ ਹਮੇਸ਼ਾ ਏ ਟੀ ਐੱਮ ਵਿਚ ਆਉਂਦੀ ਰਹਿੰਦੀ ਹੈ ਜਿਸ ਨਾਲ ਲੋਕਾਂ ਨੂੰ ਕਾਫੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ ਲੋਕਾਂ ਦਾ ਕਹਿਣਾ ਹੈ ਕਿ ਏ ਟੀ ਐੱਮ ਵਾਲਾ ਕੈਬਨਿਟ ਸਿਰਫ ਐਲੂਮੀਨੀਅਮ ਅਤੇ ਪਲਾਈ ਆਦਿ ਨਾਲ ਹੀ ਬਣਾਇਆ ਜਾਪੁ ਰਿਹਾ ਹੈ ਅਤੇ ਉਸਨੂੰ ਕੋਈ ਵੀ ਇੱਟਾਂ ਦੀ ਦੀਵਾਰ ਕਰਕੇ ਵੱਖਰਾ ਕਮਰਾ ਨਹੀਂ ਬਣਾਇਆ ਗਿਆ ਹੈ।
ਜਿਸ ਕਰਕੇ ਉਸ ਅੰਦਰ ਖਾਦ-ਦਵਾਈਆਂ ਦੀ ਬਦਬੂ ਭਰ ਜਾਂਦੀ ਹੈ ਉਪਰੋਂ ਗਰਮੀ ਦਾ ਸੀਜ਼ਨ ਹੋਣ ਕਰਕੇ ਕਈ ਵਾਰ ਏ ਸੀ ਵੀ ਨਹੀਂ ਚੱਲ ਰਹੇ ਹੁੰਦੇ ਜਿਸ ਨਾਲ ਅੰਦਰ ਭੜਾਸ ਬਣ ਜਾਂਦੀ ਹੈ ਜਿਸ ਕਰਕੇ ਏ ਟੀ ਐੱਮ ਵਿਚ ਬਦਬੂ ਏਨੀ ਵੱਧ ਜਾਂਦੀ ਹੈ ਕਿ ਇੰਝ ਲੱਗਦਾ ਹੈ ਜਿਵੇ ਏ ਟੀ ਐੱਮ ਅੰਦਰ ਕੋਈ ਪਸ਼ੂ ਮਰਿਆ ਪਿਆ ਹੋਵੇ | ਲੋਕਾਂ ਨੇ ਪੀ ਐੱਨ ਬੀ ਬੈਂਕ ਦੇ ਉੱਚ ਅਧਿਕਾਰੀਆਂ ਤੋਂ ਮੰਗ ਕੀਤੀ ਹੈ ਕਿ ਇਸ ਮੁਸ਼ਕਿਲ ਤੋਂ ਓਹਨਾ ਨੂੰ ਨਿਜਾਤ ਦੁਆਈ ਜਾਵੇ।