ਪਰਵਿੰਦਰ ਸਿੰਘ ਕੰਧਾਰੀ
ਫਰੀਦਕੋਟ, 24 ਅਗਸਤ 2019 - ਫਰੀਦਕੋਟ ਦਿਹਾਤੀ ਦੀ ਪੰਚਾਇਤ ਅਧੀਨ ਪੈਂਦੇ ਭਾਈ ਘਨੱਈਆ ਜੀ ਨਗਰ ਦੀ ਸਾਲਾਂ ਪੁਰਾਣੀ ਪੀਣ ਵਾਲੇ ਦੀ ਸਮੱਸਿਆ ਦਾ ਫਰੀਦਕੋਟ ਦਿਹਾਤੀ ਦੀ ਪੰਚਾਇਤ ਵੱਲੋਂ ਹੱਲ ਕੀਤੇ ਜਾਣ ਤੇ ਮੁਹੱਲਾ ਵਾਸੀਆਂ ਵਿਚ ਉਤਸਾਹ ਪਾਇਆ ਜਾ ਰਿਹਾ ਹੈ। ਅੱਜ ਇਕ ਛੋਟੇ, ਸ਼ਾਦੇ ਤੇ ਪ੍ਰਭਾਵਸਾਲੀ ਸਮਾਗਮ ਦੌਰਾਨ ਇਕੱਠੇ ਹੋਏ ਮੁਹੱਲਾ ਵਾਸੀਆਂ ਨੇ ਜਿੱਥੇ ਮੁਹੱਲੇ ਵਿਚ ਪੀਣ ਵਾਲੇ ਸਾਫ ਪਾਣੀ ਦੇ ਆਉਣ ਤੇ ਫਰੀਦਕੋਟ ਦਿਹਾਤੀ ਦੀ ਪੰਚਾਇਤ ਜਿਸ ਵਿਚ ਖਾਸ ਤੌਰ ਤੇ ਸਰਪੰਚ ਬਲਵੀਰ ਸਿੰਘ ਟਿੰਟਾ ਅਤੇ ਡਾ ਜੰਗੀਰ ਸਿੰਘ ਦਾ ਧੰਨਵਾਦ ਕੀਤਾ ਉਥੇ ਹੀ ਲੋਕਾਂ ਨੇ ਅੱਜ ਮੁੱਹਲੇ ਵਿਚ ਬੁਲਾ ਕੇ ਸਰਪੰਚ ਬਲਵੀਰ ਸਿੰਘ ਟਿੰਟਾ ਅਤੇ ਕਾਂਗਰਸ ਪਾਰਟੀ ਦੇ ਜਨਰਲ ਸਕੱਤਰ ਡਾ. ਜੰਗੀਰ ਸਿੰਘ ਨੂੰ ਹਾਰ ਪਹਿਨਾ ਕੇ ਸਨਮਾਨਿਤ ਵੀ ਕੀਤਾ।
ਇਸ ਮੌਕੇ ਗੱਲਬਾਤ ਕਰਦਿਆ ਮੁਹੱਲਾ ਵਾਸੀਆ ਨੇ ਦੱਸਿਆ ਕਿ ਉਹ ਪਿਛਲੇ ਕਈ ਸਾਲਾਂ ਤੋਂ ਪੀਣ ਵਾਲੇ ਸਾਫ ਪਾਣੀ ਦੀ ਸਮੱਸਿਆ ਨਾਲ ਜੂਝ ਰਹੇ ਸਨ ਪਰ ਹੁਣ ਸਰਪੰਚ ਬਲਵੀਰ ਸਿੰਘ ਟਿੰਟਾ ਦੀ ਅਗਵਾਈ ਵਿਚ ਬਣੀ ਨਵੀਂ ਪੰਚਾਇਤ ਨੇ ਉਹਨਾਂ ਦੀ ਸਮੱਸਿਆ ਨੂੰ ਸਮਝਦੇ ਹੋਏ ਪਹਿਲ ਦੇ ਅਧਾਰ ਤੇ ਹੱਲ ਕੀਤਾ ਹੈ ਮੁਹੱਲੇ ਵਿਚ ਘਰ ਘਰ ਤੱਕ ਵਾਟਰ ਵਰਕਸ ਦਾ ਸਾਫ ਪੀਣ ਵਾਲਾ ਪਾਣੀ ਮੁੱਹਈਆਂ ਕਰਵਾਇਆ ਹੈ ਜਿਸ ਤੇ ਉਹ ਪੰਚਾਇਤ ਦੇ ਤਹਿ
ਦਿਲੋਂ ਧੰਨਵਾਦੀ ਹਨ। ਇਸ ਮੌਕੇ ਸਰਪੰਚ ਬਲਵੀਰ ਸਿੰਘ ਅਤੇ ਕਾਂਗਰਸ ਪਾਰਟੀ ਦੇ ਸੂਬਾ ਜਨਰਲ ਸਕੱਤਰ ਡਾ ਜੰਗੀਰ ਸਿੰਘ ਨੇ ਮੁਹੱਲਾ ਵਾਸੀਆਂ ਨੂੰ ਵਿਕਾਸ਼ ਕਾਰਜਾ ਵਿਚ ਸਹਿਯੋਗ ਕਰਨ ਦੀ ਅਪੀਲ ਕਰਦਿਆ ਕਿਹਾ ਕਿ ਮੁਹੱਲਾ ਵਾਸੀਆ ਦੇ ਸਹਿਯੋਗ ਸਦਕਾ ਉਹ ਅੱਗੇ ਤੋਂ ਵੀ ਵਿਕਾਸ ਕਾਰਜ ਕਰਦੇ ਰਹਿਣਗੇ ਅਤੇ ਮੁਹੱਲੇ ਦੀਆਂ ਪੈਂਡਿੰਗ ਪਈਆਂ ਗਲੀਆਂ ਨਾਲੀਆਂ ਨੂੰ ਗ੍ਰਾਂਟ ਮਿਲਣ ਤੇ ਜਲਦ ਮੁਕੰਮਲ ਕਰਨਗੇ।ਇਸ ਮੌਕੇ ਜਥੇਦਾਰ ਤਰਸੇਮ ਸਿੰਘ ਕਾਂਗਰਸ ਸੇਵਾ ਦਲ,ਮਨਪ੍ਰੀਤ ਸਿੰਘ ਯੂਥ ਆਗੂ, ਜਰਨੈਲ ਸਿੰਘ,ਸੁਖਵਿੰਦਰ ਸਿੰਘ, ਦੀਪਕ ਕੁਮਾਰ,ਚੰਦ ਸਿੰਘ,ਗੁਰਦਿੱਤ ਸਿੰਘ, ਪ੍ਰਿਤਪਾਲ ਸਿੰਘ ਭੰਡਾਰੀ, ਸੋਮਾਂ ਰਾਣੀ, ਕਾਲੂ ਰਾਮ,ਬਿਲੂ ਪੇਂਟਰ, ਸਮੇਤ ਵੱਡੀ ਗਿਣਤੀ ਵਿਚ ਮੁਹੱਲਾ ਨਿਵਾਸੀ ਮੌਜੂਦ ਸਨ।