ਕਿਹਾ! ਦੇਸ਼ ਵਾਸੀਆਂ ਨੂੰ ਆਪਣੀਆਂ ਸੁਰੱਖਿਆ ਫੌਜਾਂ 'ਤੇ ਪੂਰਾ ਮਾਣ
ਹਿੰਦੀ ਭਾਸ਼ਾ ਨਾਲ ਪਿਆਰ ਕਰਨ ਅਤੇ ਭਾਰਤੀ ਸੁਰੱਖਿਆ ਫੌਜਾਂ ਨੂੰ ਉਤਸ਼ਾਹਿਤ ਕਰਨ ਲਈ ਧੰਨਵਾਦ-ਡੀ. ਆਈ. ਜੀ. ਭਾਰਤ ਤਿੱਬਤ ਬਾਰਡਰ ਪੁਲਿਸ
ਲੁਧਿਆਣਾ ਪ੍ਰੈੱਸ ਕਲੱਬ ਯੂਨਾਈਟਿਡ (ਰਜਿ.) ਵੱਲੋਂ ਹਿੰਦੀ ਦਿਵਸ ਮੌਕੇ ਲੁਧਿਆਣਾ ਵਿਖੇ ਸਮਾਗਮ
ਲੁਧਿਆਣਾ, 14 ਸਤੰਬਰ 2019: ਲੋਕ ਸਭਾ ਮੈਂਬਰ ਸ੍ਰ. ਰਵਨੀਤ ਸਿੰਘ ਬਿੱਟੂ ਨੇ ਦੇਸ਼ ਵਾਸੀਆਂ ਨੂੰ ਸੱਦਾ ਦਿੱਤਾ ਹੈ ਕਿ ਉਹ ਆਪਣੀ ਮਾਤ ਭਾਸ਼ਾ ਦੇ ਨਾਲ-ਨਾਲ ਰਾਸ਼ਟਰੀ ਭਾਸ਼ਾ 'ਹਿੰਦੀ' ਨੂੰ ਵੀ ਬਰਾਬਰ ਦਾ ਸਤਿਕਾਰ ਦੇਣ ਕਿਉਂਕਿ ਇੱਕ ਹਿੰਦੀ ਹੀ ਅਜਿਹੀ ਭਾਸ਼ਾ ਹੈ, ਜੋ ਕਿ ਸਾਰੇ ਰਾਸ਼ਟਰ ਨੂੰ ਇੱਕ ਕਰਦੀ ਹੈ। ਉਹ ਅੱਜ ਭਾਰਤ ਤਿੱਬਤ ਬਾਰਡਰ ਪੁਲਿਸ (ਆਈ. ਟੀ. ਬੀ. ਪੀ.) ਦੇ ਲੁਧਿਆਣਾ ਸਥਿਤ ਯੂਨਿਟ ਵਿਖੇ ਮਨਾਏ ਰਾਸ਼ਟਰੀ ਹਿੰਦੀ ਦਿਵਸ ਨੂੰ ਸਮਰਪਿਤ ਸਮਾਗਮ ਨੂੰ ਸੰਬੋਧਨ ਕਰ ਰਹੇ ਸਨ। ਇਹ ਸਮਾਗਮ ਲੁਧਿਆਣਾ ਪ੍ਰੈੱਸ ਕਲੱਬ ਯੂਨਾਈਟਿਡ (ਰਜਿ.) ਵੱਲੋਂ ਕਰਵਾਇਆ ਗਿਆ ਸੀ।
ਸ੍ਰ. ਬਿੱਟੂ ਨੇ ਕਿਹਾ ਕਿ ਸਾਡੇ ਦੇਸ਼ ਦੀ ਇਹ ਵਿਸ਼ੇਸ਼ਤਾ ਹੈ ਕਿ ਇਥੇ ਵੱਖ-ਵੱਖ ਧਰਮਾਂ, ਫਿਰਕਿਆਂ ਅਤੇ ਵਿਚਾਰਧਾਰਾਵਾਂ ਦੇ ਲੋਕ ਰਹਿੰਦੇ ਹਨ। ਦੇਸ਼ ਵਿੱਚ ਕਈ ਸੂਬਾਈ ਅਤੇ ਖੇਤਰੀ ਭਾਸ਼ਾਵਾਂ ਵੀ ਬੋਲੀਆਂ ਜਾਂਦੀਆਂ ਹਨ। ਇਨ•ਾਂ ਸਾਰੀਆਂ ਭਾਸ਼ਾਵਾਂ ਅਤੇ ਵੱਖ-ਵੱਖ ਵਰਗਾਂ ਦੇ ਲੋਕਾਂ ਨੂੰ ਜੇਕਰ ਕੋਈ ਇੱਕ ਕਰਦਾ ਹੈ ਤਾਂ ਉਹ ਹੈ 'ਹਿੰਦੀ' ਭਾਸ਼ਾ। ਉਨ•ਾਂ ਕਿਹਾ ਕਿ ਸਾਨੂੰ ਸਾਰਿਆਂ ਨੂੰ ਆਪਣੀ ਮਾਤ ਭਾਸ਼ਾ ਦੇ ਨਾਲ-ਨਾਲ ਰਾਸ਼ਟਰ ਭਾਸ਼ਾ ਹਿੰਦੀ ਨੂੰ ਵੀ ਬਰਾਬਰ ਸਤਿਕਾਰ ਦੇਣਾ ਚਾਹੀਦਾ ਹੈ। ਸ੍ਰ. ਬਿੱਟੂ ਨੇ ਕਿਹਾ ਕਿ ਉਨ•ਾਂ ਨੂੰ ਮਾਣ ਹੈ ਕਿ ਉਹਨਾਂ ਨੇ ਹੁਣ ਤੱਕ ਸੰਸਦ ਵਿੱਚ ਜਿਆਦਾ ਵਾਰ ਆਪਣੀ ਗੱਲ ਰੱਖਣ ਲਈ ਹਿੰਦੀ ਭਾਸ਼ਾ ਨੂੰ ਹੀ ਤਰਜੀਹ ਦਿੱਤੀ ਹੈ।
ਸ੍ਰ. ਬਿੱਟੂ ਨੇ ਭਾਰਤ ਤਿੱਬਤ ਬਾਰਡਰ ਪੁਲਿਸ (ਆਈ. ਟੀ. ਬੀ. ਪੀ.) ਦੀ ਪ੍ਰਸ਼ੰਸ਼ਾ ਕਰਦਿਆਂ ਕਿਹਾ ਕਿ ਸਾਨੂੰ ਆਪਣੇ ਦੇਸ਼ ਦੀਆਂ ਸੁਰੱਖਿਆ ਫੌਜਾਂ 'ਤੇ ਪੂਰਾ ਮਾਣ ਹੈ। ਉਨ•ਾਂ ਕਿਹਾ ਕਿ ਅਸੀਂ ਸੂਬਾ ਪੁਲਿਸ ਜਾਂ ਬਾਕੀ ਸੈਨਾਵਾਂ ਬਾਰੇ ਤਾਂ ਕਾਫੀ ਕੁਝ ਜਾਣਦੇ ਹੁੰਦੇ ਹਾਂ ਪਰ ਅਸੀਂ ਆਪਣੀਆਂ ਪੈਰਾ-ਮਿਲਟਰੀ ਫੌਜਾਂ ਬਾਰੇ ਘੱਟ ਗਿਆਨ ਰੱਖਦੇ ਹਾਂ। ਉਨ•ਾਂ ਦੀ ਸੁਰੱਖਿਆ ਵਿੱਚ ਲੱਗੇ ਸਾਰੇ ਜਵਾਨ ਤਕਰੀਬਨ ਵੱਖ-ਵੱਖ ਪੈਰਾ-ਮਿਲਟਰੀ ਫੌਜਾਂ ਨਾਲ ਸੰਬੰਧਤ ਹਨ ਅਤੇ ਸਾਰਿਆਂ ਵਿੱਚ ਹੀ ਬਹੁਤ ਪਿਆਰ ਅਤੇ ਮਿਲਵਰਤਨ ਹੈ। ਇਸ ਮੌਕੇ ਉਨ•ਾਂ ਭਾਰਤ ਤਿੱਬਤ ਬਾਰਡਰ ਪੁਲਿਸ (ਆਈ. ਟੀ. ਬੀ. ਪੀ.) ਵਿਖੇ ਹਿੰਦੀ ਦਿਵਸ ਮਨਾਉਣ ਦੀ ਸ਼ਲਾਘਾ ਕੀਤੀ।
ਸਮਾਗਮ ਨੂੰ ਸੰਬੋਧਨ ਕਰਦਿਆਂ ਭਾਰਤ ਤਿੱਬਤ ਬਾਰਡਰ ਪੁਲਿਸ (ਆਈ. ਟੀ. ਬੀ. ਪੀ.) ਦੇ ਡੀ. ਆਈ. ਜੀ. ਸ੍ਰੀ ਜੇ. ਪੀ. ਯਾਦਵ ਨੇ ਕਿਹਾ ਕਿ ਪੂਰੇ ਦੇਸ਼ ਵਿੱਚ 9 ਤੋਂ 14 ਸਤੰਬਰ ਤੱਕ ਹਿੰਦੀ ਪਖ਼ਵਾੜਾ ਮਨਾਇਆ ਜਾ ਰਿਹਾ ਹੈ। ਉਨ•ਾਂ ਨੂੰ ਮਾਣ ਹੈ ਕਿ ਲੁਧਿਆਣਾ ਦੀ ਪ੍ਰੈੱਸ ਕਲੱਬ ਨੇ ਹਿੰਦੀ ਦਿਵਸ ਮਨਾਉਣ ਲਈ ਉਨ•ਾਂ ਦੇ ਕੈਂਪਸ ਨੂੰ ਚੁਣਿਆ ਹੈ। ਉਨ•ਾਂ ਦੇਸ਼ ਵਾਸੀਆਂ ਨੂੰ ਹਿੰਦੀ ਭਾਸ਼ਾ ਨਾਲ ਪਿਆਰ ਕਰਨ ਅਤੇ ਭਾਰਤੀ ਸੁਰੱਖਿਆ ਫੌਜਾਂ ਨੂੰ ਉਤਸ਼ਾਹਿਤ ਕਰਨ ਲਈ ਧੰਨਵਾਦ ਕਰਦਿਆਂ ਕਿਹਾ ਕਿ ਭਾਰਤ ਤਿੱਬਤ ਬਾਰਡਰ ਪੁਲਿਸ (ਆਈ. ਟੀ. ਬੀ. ਪੀ.) ਵੱਲੋਂ ਭਵਿੱਖ ਵਿੱਚ ਅਜਿਹੇ ਪ੍ਰੋਗਰਾਮਾਂ ਨੂੰ ਪੂਰਨ ਸਹਿਯੋਗ ਦਿੱਤਾ ਜਾਂਦਾ ਰਹੇਗਾ। ਇਸ ਮੌਕੇ ਵਿਧਾਇਕ ਸ੍ਰ. ਕੁਲਦੀਪ ਸਿੰਘ ਵੈਦ ਨੇ ਵੀ ਸੰਬੋਧਨ ਕੀਤਾ।
ਇਸ ਮੌਕੇ ਹਾਜ਼ਰ ਕੌਂਸਲਰ ਸ੍ਰੀਮਤੀ ਮਮਤਾ ਆਸ਼ੂ ਨੇ ਦੱਸਿਆ ਕਿ ਪ੍ਰੈੱਸ ਕਲੱਬ ਲਈ ਜ਼ਿਲ•ਾ ਪ੍ਰਬੰਧਕੀ ਕੰਪਲੈਕਸ ਸਾਹਮਣੇ ਪੈਂਦੇ ਅੰਡਰਪਾਸ ਵਿੱਚ ਚਾਰ ਦੁਕਾਨਾਂ ਦਿੱਤੀਆਂ ਗਈਆਂ ਹਨ ਅਤੇ ਮੇਨਟੇਨੈਂਸ ਲਈ ਐੱਮ. ਪੀ. ਲੈਡ ਖਾਤੇ ਵਿੱਚੋਂ 10 ਲੱਖ ਰੁਪਏ ਦਿੱਤੇ ਜਾਣਗੇ।
ਇਸ ਮੌਕੇ ਪੱਤਰਕਾਰੀ ਖੇਤਰ ਵਿੱਚ ਵਡਮੁੱਲੀਆਂ ਸੇਵਾਵਾਂ ਦੇਣ ਵਾਲੇ ਪ੍ਰਸਿੱਧ ਪੱਤਰਕਾਰਾਂ ਸ੍ਰੀ ਵਰਿੰਦਰ ਪ੍ਰਮੋਦ ਬਾਤਿਸ਼, ਸ੍ਰ. ਗੁਰਿੰਦਰ ਸਿੰਘ, ਸ੍ਰੀ ਅਸ਼ੋਕ ਕੌੜਾ, ਸ੍ਰ. ਦੀਦਾਰ ਸਿੰਘ ਸ਼ੇਤਰਾ, ਸ੍ਰੀ ਰਵੀ ਆਜ਼ਾਦ, ਸ੍ਰੀ ਓਮ ਪ੍ਰਕਾਸ਼ ਭੰਡਾਰੀ, ਸ੍ਰੀ ਅਸ਼ਵਨੀ ਜੇਤਲੀ ਅਤੇ ਸ੍ਰੀ ਇੰਦਰਜੀਤ ਵਰਮਾ ਨੂੰ ਵਿਸ਼ੇਸ਼ ਤੌਰ 'ਤੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਹੋਰਨਾਂ ਤੋਂ ਇਲਾਵਾ ਨਗਰ ਨਿਗਮ ਲੁਧਿਆਣਾ ਦੇ ਮੇਅਰ ਸ੍ਰ. ਬਲਕਾਰ ਸਿੰਘ ਸੰਧੂ, ਸ੍ਰੀ ਪ੍ਰੇਮ ਗੁਪਤਾ, ਪ੍ਰੈੱਸ ਕਲੱਬ ਦੇ ਚੇਅਰਮੈਨ ਸ੍ਰੀ ਮੁਨੀਸ਼ ਅਤਰੀ, ਪ੍ਰਧਾਨ ਸ੍ਰੀ ਅਰਸ਼ਦੀਪ ਸਮਰ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਮੀਡੀਆ ਕਰਮੀ ਅਤੇ ਆਈ. ਟੀ. ਬੀ. ਪੀ. ਦੇ ਜਵਾਨ ਅਤੇ ਉਨ•ਾਂ ਦੇ ਪਰਿਵਾਰਕ ਮੈਂਬਰ ਹਾਜ਼ਰ ਸਨ।