ਗੁਰਨਾਮ ਸਿੱਧੂ
ਫਿਰੋਜ਼ਪੁਰ 15 ਸਤੰਬਰ 2019: ਸ੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਫਿਰੋਜ਼ਪੁਰ ਦੀ ਇਕ ਮੀਟਿੰਗ ਜ਼ਿਲ੍ਹਾ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਫਿਰੋਜ਼ਪੁਰ ਗੁਰਚਰਨ ਸਿੰਘ ਭੁੱਲਰ ਦੀ ਪ੍ਰਧਾਨਗੀ ਵਿਚ ਪਿੰਡ ਸਤੀਏਵਾਲਾ ਵਿਖੇ ਹੋਈ, ਜਿਸ ਵਿਚ ਪਿੰਡ ਸਤੀਏਵਾਲਾ ਦੇ ਪਟਵਾਰੀ ਬਲਜੀਤ ਸਿੰਘ ਵੱਲੋਂ ਚਾਰਜ ਨਾ ਦੇਣ ਬਾਰੇ ਵਿਚਾਰਾਂ ਹੋਈਆਂ। ਪੰਚਾਇਤਾਂ ਮੋਹਤਬਰੀਆਂ ਆਦਮੀਆਂ ਨੇ ਇਕ ਬੇਨਤੀ ਪੱਤਰ ਡਿਪਟੀ ਕਮਿਸ਼ਨਰ ਫਿਰੋਜ਼ਪਰ ਨੂੰ 26 ਅਗਸਤ 2019 ਪਟਵਾਰ ਹਲਕਾ ਸਤੀਏਵਾਲਾ ਤਹਿ. ਵਾ ਜ਼ਿਲ੍ਹਾ ਫਿਰੋਜ਼ਪੁਰ ਦੇ ਪਟਵਾਰੀ ਬਲਜੀਤ ਸਿੰਘ ਦੀ ਬਦਲੀ ਕਰਾਉਣ ਵਾਸਤੇ ਦਿੱਤਾ ਸੀ, ਜਿਸ ਤੇ ਕਾਰਵਾਈ ਕਰਦਿਆਂ ਡਿਪਟੀ ਕਮਿਸ਼ਨਰ ਫਿਰੋਜ਼ਪੁਰ ਸਾਹਿਬ ਵੱਲੋਂ ਪਿੱਠ ਅੰਕਣ ਨੰਬਰ 948-951 ਮਿਤੀ 4 ਸਤੰਬਰ 2019 ਰਾਹੀਂ ਪਟਵਾਰੀ ਬਲਜੀਤ ਸਿੰਘ ਦੀ ਬਦਲੀ ਕਰਕੇ ਪਟਵਾਰਾ ਹਲਕਾ ਸਤੀਏਵਾਲਾ ਦਾ ਚਾਰਜ ਸੁਖਦੇਵ ਸਿੰਘ ਪਟਵਾਰੀ ਨੂੰ ਦੇਣ ਦੇ ਹੁਕਮ ਜਾਰੀ ਕੀਤੇ ਸਨ। ਡਿਪਟੀ ਕਮਿਸ਼ਨਰ ਫਿਰੋਜ਼ਪੁਰ ਵੱਲੋਂ ਕੀਤੇ ਗਏ ਆਰਡਰਾਂ ਨੂੰ ਤਕਰੀਬਨ 10 ਦਿਨ ਤੋਂ ਉਪਰ ਹੋ ਗਏ ਹਨ, ਪਰ ਬਲਜੀਤ ਸਿੰਘ ਪਟਵਾਰੀ ਸਤੀਏਵਾਲਾ ਦੂਜੇ ਪਟਵਾਰੀ ਨੂੰ ਚਾਰਜ ਨਹੀਂ ਦੇ ਰਿਹਾ ਅਤੇ ਲੋਕਾਂ ਨੂੰ ਖੱਜਲ ਖੁਆਰ ਕਰ ਰਿਹਾ ਹੈ ਅਤੇ ਨਾਲ ਹੀ ਧਮਕਾਂ ਦਿੰਦਾ ਹੈ ਕਿ ਮੇਰੀ ਸਿਆਸੀ ਪਹੁੰਚ ਹੈ ਅਤੇ ਅਫਸਰ ਮੇਰੇ ਤੋਂ ਚਾਰਜ ਕਿਵੇਂ ਲੈ ਕੇ ਦੂਜੇ ਪਟਵਾਰੀ ਦੇਣਗੇ। ਡਿਪਟੀ ਕਮਿਸ਼ਨਰ ਦੇ ਆਰਡਰਾਂ ਦੀ ਇਹ ਪਟਵਾਰੀ ਖਿੱਲੀ ਉਡਾ ਰਿਹਾ ਅਤੇ ਟਿੱਚ ਸਮਝਦਾ ਹੈ ਡਿਪਟੀ ਕਮਿਸ਼ਨਰ ਨੂੰ। ਸਾਡੀ ਪਾਰਟੀ ਵੱਲੋਂ ਅਤੇ ਪਿੰਡ ਵਾਸੀਆਂ ਵੱਲੋਂ ਡਿਪਟੀ ਕਮਿਸ਼ਨਰ ਸਾਹਿਬ ਨੂੰ ਬੇਨਤੀ ਹੈ ਕਿ ਇਸ ਰਿਸ਼ਵਤ ਖੋਰ ਪਟਵਾਰੀ ਤੋਂ ਤੁਰੰਤ ਸਰਕਲ ਖਾਲੀ ਕਰਵਾਇਆ ਜਾਵੇ ਤੇ ਦੂਜੇ ਪਟਵਾਰੀ ਨੂੰ ਇਸ ਤੋਂ ਚਾਰਜ ਦੁਆਇਆ ਜਾਵੇ। ਜੇਕਰ ਇਸ ਨੇ ਸਿਆਸੀ ਦਬਾਅ ਡਿਪਟੀ ਕਮਿਸ਼ਨਰ ਤੇ ਪਵਾ ਕੇ ਚਾਰਜ ਨਾ ਛੱਡਿਆ ਤਾਂ ਇਸ ਪਟਵਾਰੀ ਦੀ ਲੋਕਾਂ ਤੋਂ ਲਈ ਗਈ ਰਿਸ਼ਵਤ ਦੇ ਐਫੀਡੇਵਟ ਲੈ ਕੇ ਇਸ ਤੇ ਰਿਸ਼ਵਤ ਖੋਰੀ ਦਾ ਪਰਚਾ ਦਰਜ ਕਰਵਾਉਣ ਲਈ ਪਾਰਟੀ ਮਜ਼ਬੂਰ ਹੋਵੇਗੀ, ਜਿਸ ਦੀ ਜ਼ਿੰਮੇਵਾਰੀ ਡਿਪਟੀ ਕਮਿਸ਼ਨਰ ਫਿਰੋਜ਼ਪੁਰ ਦੀ ਹੋਵੇਗੀ। ਮੀਟਿੰਗ ਵਿਚ ਤੇਜਿੰਦਰ ਸਿੰਘ ਦਿਊਲ ਯੂਥ ਪ੍ਰਧਾਨ, ਦਵਿੰਦਰ ਸਿੰਘ ਚੂਰੀਆ ਸੀਨੀਅਰ ਮੀਤ ਪ੍ਰਧਾਨ, ਜਤਿੰਦਰ ਸਿੰਘ ਜਨਰਲ ਸਕੱਤਰ, ਯੂਥ ਜ਼ਿਲ੍ਹਾ ਫਿਰੋਜ਼ਪੁਰ ਗਿਆਨ ਸਿੰਘ ਮੰਡ, ਗੁਰਮੇਜ ਸਿੰਘ ਸੰਧੂ, ਨਿਸ਼ਾਨ ਸਿੰਘ ਸੈਦੇਕੇ ਰੁਹੇਲਾ, ਗੁਰਦੀਪ ਸਿੰਘ ਨੰਬਰਦਾਰ, ਜੋਗਿੰਦਰ ਸਿੰਘ ਸਰਕਲ ਪ੍ਰਧਾਨ ਜ਼ੀਰਾ, ਕਰਤਾਰ ਸਿੰਘ ਸਰਕਲ ਪ੍ਰਧਾਨ ਆਰਿਫਕੇ, ਗੁਰਵਿੰਦਰ ਸਿੰਘ ਯੂਥ ਪ੍ਰਧਾਨ ਸਰਕਲ ਆਰਿਫਕੇ, ਪ੍ਰੀਤਮ ਸਿੰਘ ਸਰਕਲ ਪ੍ਰਧਾਨ ਸਦਰ ਫਿਰੋਜ਼ਪੁਰ , ਸੁਖਦੇਵ ਸਿੰਘ ਯੂਥ ਪ੍ਰਧਾਨ ਸਰਕਲ ਸਦਰ ਫਿਰੋਜ਼ਪੁਰ, ਮਨਜੀਤ ਸਿੰਘ ਸਰਕਲ ਪ੍ਰਧਾਨ ਫਿਰੋਜ਼ਪੁਰ ਸ਼ਹਿਰੀ, ਸੁਖਦੇਵ ਸਿੰਘ ਵੇਹੜੀ ਸਰਕਲ ਪ੍ਰਧਾਨ ਮਮਦੋਟ, ਇਕਬਾਲ ਸਿੰਘ ਮਾਦੀਕੇ ਜਨਰਲ ਸਕੱਤਰ ਫਿਰੋਜ਼ਪੁਰ, ਇਕਬਾਲ ਸਿੰਘ ਪ੍ਰਧਾਨ ਗੁਰੂਹਰਸਹਾਏ, ਬਲਵੰਤ ਸਿੰਘ ਸਰਕਲ ਯੂਥ ਪ੍ਰਧਾਨ ਲੱਖੋਕੇ ਬਹਿਰਾਮ, ਸਵਰਨ ਸਿੰਘ ਸਰਕਲ ਪ੍ਰਧਾਨ ਲੱਖੋਕੇ ਬਹਿਰਾਮ, ਪਰਮਜੀਤ ਸਿੰਘ ਸਰਕਲ ਪ੍ਰਧਾਨ ਕੁੱਲਗੜ੍ਹੀ, ਹਰਵਿੰਦਰ ਸਿੰਘ ਯੁਥ ਪ੍ਰਧਾਨ ਸਰਕਲ ਕੁੱਲਗੜ੍ਹੀ, ਵਰਿੰਦਰ ਸਿੰਘ, ਦਰਸ਼ਨ ਸਿੰਘ, ਦਿਲਬਾਗ ਸਿੰਘ, ਮਾਸਟਰ ਬੂਟਾ ਸਿੰਘ, ਕਾਲਬ ਸਿੰਘ, ਸੁਖਵਿੰਦਰ ਸਿੰਘ, ਕੁਲਬੀਰ ਸਿੰਘ, ਰਘਬੀਰ ਸਿੰਘ, ਰਣਦੀਪ ਸਿੰਘ, ਰਣਜੀਤ ਸਿੰਘ, ਸੁੱਚਾ ਸਿੰਘ, ਪ੍ਰਗਟ ਸਿੰਘ, ਹਰਜੀਤ ਸਿੰਘ, ਬਲਵੀਰ ਸਿੰਘ, ਨੈਬ ਸਿੰਘ ਆਦਿ ਨੇ ਵੀ ਡਿਪਟੀ ਕਮਿਸ਼ਨਰ ਫਿਰੋਜ਼ਪੁਰ ਨੂੰ ਇਸ ਪਟਵਾਰੀ ਤੋਂ ਤੁਰੰਤ ਚਾਰਜ ਦਿਵਾਉਣ ਲਈ ਬੇਨਤੀ ਕੀਤੀ ਤਾਂ ਕਿ ਲੋਕਾਂ ਦੀ ਖੱਜਲ ਖੁਆਰੀ ਬੰਦ ਹੋ ਸਕੇ।