ਚੰਡੀਗੜ, 17 ਸਤੰਬਰ 2019 - ਹਰਿਆਣਾ ਦੇ ਮੁੱਖ ਚੋਣ ਅਧਿਕਾਰੀ ਦਫਤਰ ਵੱਲੋਂ ਤੁਰੰਤ ਪ੍ਰਭਾਵ ਨਾਲ ਰਾਜ ਵਿਚ ਹੋਣ ਵਾਲੇ ਵਿਧਾਨ ਸਭਾ ਚੋਣਾਂ ਦੇ ਮੱਦੇਨਜਰ ਸਿਆਸੀ ਇਸ਼ਤਿਹਾਰ ਦੇ ਪ੍ਰਮਾਣੀਕਰਨ ਲਈ ਰਾਜ ਪੱਧਰ ਕਮੇਟੀ ਦਾ ਗਠਨ ਕੀਤਾ ਗਿਆ ਹੈ।
ਇਸ ਬਾਰੇ ਵਿਚ ਜਾਣਕਾਰੀ ਦਿੰਦੇ ਹੋਏ ਹਰਿਆਣਾ ਦੇ ਮੁੱਖ ਚੋਣ ਅਧਿਕਾਰੀ ਦਫਤਰ ਦੇ ਇਕ ਬੁਲਾਰੇ ਨੇ ਦਸਿਆ ਕਿ ਇਸ ਕਮੇਟੀ ਦੇ ਚੇਅਰਮੈਨ ਵਧੀਕ ਮੁੱਖ ਚੋਣ ਅਧਿਕਾਰੀ ਦੁਸ਼ਮੰਤਾ ਕੁਮਾਰ ਬੇਹਰਾ ਹੋਣਗੇ, ਜਦੋਂ ਕਿ ਸਿੰਚਾਈ ਅਤੇ ਜਲ ਸੰਸਾਧਨ ਵਿਭਾਗ ਦੇ ਵਿਸ਼ੇਸ਼ ਸਕੱਤਰ ਤੇ ਐਚ.ਐਸ.ਐਮ.ਆਈ.ਟੀ.ਸੀ. ਦੇ ਪ੍ਰਬੰਧ ਨਿਦੇਸ਼ਕ ਰਾਜ ਨਰਾਇਣ ਕੌਸ਼ਿਕ, ਚੰਡੀਗੜਪੀ.ਆਈ.ਬੀ. ਦੇ ਨਿਦੇਸ਼ਕ (ਐਮ ਐਂਡ ਸੀ) ਪਵਿੱਤਰ ਸਿੰਘ ਅਤੇ ਐਨ.ਆਈ ਸੀ. ਦੇ ਸੀਨੀਅਰ ਤਕਨੀਕੀ ਨਿਦੇਸ਼ਕ (ਵਿਗਿਆਨਿਕ ਐਫ) ਗਣੇਸ਼ ਦੱਤ ਨੂੰ ਮੈਂਬਰ ਨਾਮਜਦ ਕੀਤਾ ਗਿਆ ਹੈ।
ਉਨਾਂ ਨੇ ਦਸਿਆ ਕਿ ਸਾਰੀ ਸਿਆਸੀ ਪਾਰਟੀਆਂ ਜਿੰਨਾਂ ਦਾ ਮੁੱਖ ਦਫਤਰ ਰਾਜ ਵਿਚ ਹੈ ਅਤੇ ਰਾਜ ਵਿਚ ਰਜਿਸਟਰਡ ਸਾਰੀ ਸੰਸਥਾਵਾਂ ਜਾਂ ਸਮੂਹਾਂ ਜਾਂ ਐਸੋਸਿਏਸ਼ਨ ਦੇ ਟੈਲੀਵਿਜਨ, ਚੈਨਲ, ਕੇਬਲ ਨੈਟਵਰਕ ਆਦਿ 'ਤੇ ਇਸ਼ਤਿਹਾਰ ਦੇ ਪ੍ਰਮਾਣੀਕਰਨ ਦੇ ਲਈ ਆਏ ਬਿਨੈਆਂ 'ਤੇ ਇਹ ਕਮੇਟੀ ਵਿਚਾਰ ਕਰੇਗੀ।