ਮਾਨਸਾ 18 ਸਤੰਬਰ 2019: ਅਨੀਮੀਆ (ਖੂਨ ਦੀ ਕਮੀ ਤੋਂ) ਮੁਕਤ ਪੰਜਾਬ ਅਭਿਆਨ ਤਹਿਤ ਮੈਗਾ ਕੈਂਪ ਦੀ ਸੁਰੂਆਤ ਜੱਚਾ-ਬੱਚਾ ਹਸਪਤਾਲ ਮਾਨਸਾ ਵਿਖੇ ਲਗਾ ਕੇ ਕੀਤੀ ਗਈ। ਅੱਜ ਇਸ ਸ਼ੁਰੂਆਤ ਦੋਰਾਨ ਸਰਕਾਰੀ ਸਿਹਤ ਸੰਸਥਾਵਾਂ (ਐਮ.ਸੀ.ਐਚ, ਬਲਾਕ ਖਿਆਲਾ ਕਲਾਂ, ਬੁਢਲਾਡਾ ਅਤੇ ਸਰਦੂਲਗੜ੍ਹ) ਵਿੱਚ 532 ਗਰਭਵਤੀ ਔਰਤਾਂ ਅਤੇ 137 ਬੱਚੀਆਂ ਦਾ ਚੈਕਅਪ ਕੀਤਾ ਗਿਆ ।
ਇਸ ਮੌਕੇ ਸਿਵਲ ਸਰਜਨ ਡਾ.ਲਾਲ ਚੰਦ ਠਕਰਾਲ ਨੇ ਕਿਹਾ ਕਿ ਪੰਜਾਬ ਨੂੰ ਅਨੀਮੀਆ ਮੁਕਤ ਕਰਨ ਲਈ ਜ਼ਿਲ੍ਹੇ ਦੀਆਂ ਸਰਕਾਰੀ ਸਿਹਤ ਸੰਸਥਾਵਾਂ ਵਿੱਚ 18 ਸਤੰਬਰ ਤੋਂ ਕੈਂਪ ਲਗਾਏ ਜਾ ਰਹੇ ਹਨ। ਇਹਨਾਂ ਕੈਂਪਾਂ ਵਿੱਚ ਗਰਭਵਤੀ ਔਰਤਾਂ ਅਤੇ ਬੱਚੀਆਂ ਦੇ ਖੂਨ ਦੀ ਜਾਂਚ ਕਰਕੇ ਹੀਮੋਗਲੋਬਿਨ (ਐਚ.ਬੀ) ਦਾ ਪਤਾ ਲਗਾਇਆ ਜਾਵੇਗਾ ਅਤੇ ਨਾਲ ਹੀ ਗਰਭਵਤੀ ਔਰਤਾਂ ਦਾ ਏ.ਐਨ.ਸੀ (ਐਂਟੀ ਨੇਟਲ ਚੈਕਅਪ) ਵੀ ਕੀਤਾ ਜਾ ਰਿਹਾ ਹੈ।
ਡਾ.ਅਸ਼ੋਕ ਕੁਮਾਰ ਐਸ.ਐਮ.ਓ ਨੇ ਕਿਹਾ ਕਿ ਗਰਭਵਤੀ ਔਰਤਾਂ ਵਿੱਚ ਖੂਨ ਦੀ ਕਮੀ ਕਾਰਨ ਹੋਣ ਵਾਲੀ ਮੌਤ ਦਰ ਨੂੰ ਘਟਾਉਣ ਲਈ 45 ਦਿਨ ਸਪੈਸ਼ਲ ਜਾਂਚ ਜਾਰੀ ਰਹੇਗੀ ਤਾਂ ਕਿ ਡਲਿਵਰੀ ਦੌਰਾਨ ਕਿਸੇ ਕਿਸਮ ਦੀ ਮੁਸ਼ਕਲ ਦਾ ਸਾਹਮਣਾ ਨਾ ਕਰਨਾ ਪਵੇ।
ਡਾ.ਬਲਜੀਤ ਕੌਰ ਨੋਡਲ ਅਫ਼ਸਰ ਅਨੀਮੀਆ ਮੁਕਤ ਪੰਜਾਬ ਨੇ ਕਿਹਾ ਕਿ ਇਹਨਾਂ ਕੈਂਪਾਂ ਦੌਰਾਨ ਗਰਭਵਤੀ ਔਰਤਾਂ ਅਤੇ ਅਨੀਮਿਕ ਬੱਚੀਆਂ ਦੀ ਕਾਊਂਸਲਿੰਗ ਕੀਤੀ ਜਾ ਰਹੀ ਹੈ ਅਤੇ ਉਹਨਾਂ ਨੂੰ ਸੰਤੁਲਿਤ ਖੁਰਾਕ ਖਾਣ ਬਾਰੇ ਜਾਣਕਾਰੀ ਦਿੱਤੀ ਜਾ ਰਹੀ ਹੈ। ਉਹਨਾਂ ਦੱਸਿਆ ਕਿ ਜਾਂਚ ਦੌਰਾਨ ਜਿਸ ਵੀ ਗਰਭਵਤੀ ਔਰਤ ਜਾਂ ਬੱਚੀ ਵਿੱਚ ਖੂਨ ਦੀ ਮਾਤਰਾ ਘੱਟ ਪਾਈ ਗਈ ਤਾਂ ਉਸਨੂੰ ਇਲਾਜ ਮੁਹੱਈਆ ਕਰਵਾਇਆ ਜਾਵੇਗਾ ਅਤੇ ਨਾਲ ਹੀ ਉਸਨੂੰ ਸਹੀ ਖੁਰਾਕ ਖਾਣ ਬਾਰੇ ਦੱਸਿਆ ਜਾਵੇਗਾ।
ਇਸ ਮੌਕੇ ਡਾ. ਸੰਜੀਵ ਓਬਰਾਏ ਜ਼ਿਲ੍ਹਾ ਟੀਕਾਕਰਨ ਅਫ਼ਸਰ, ਸ੍ਰੀ ਸੁਖਮਿੰਦਰਸਿੰਘ ਜਿਲ੍ਹਾਮਾਸ ਮੀਡੀਆ ਅਫ਼ਸਰ, ਡਾ. ਸੁਬੋਧ ਗੁਪਤਾ ਬੱਚਿਆਂ ਦੇ ਮਾਹਿਰ, ਡਾ.ਬਲਜੀਤ ਕੌਰ ਗਾਇਨਾਕੋਲੋਜਿਸਟ, ਰਾਜਵੀਰ ਕੌਰ ਬੀ.ਸੀ.ਸੀ ਫੈਸਿਲੀਟੇਟਰ ਮੌਜੂਦ ਸਨ