ਚੰਡੀਗੜ੍ਹ, 20 ਸਤੰਬਰ 2019 - ਪੰਜਾਬ ਕੈਬਿਨੇਟ ਮੰਤਰੀ ਵਿਜੈ ਇੰਦਰ ਸਿੰਗਲਾ ਦੇ ਪਿਤਾ ਸਵਰਗੀ ਸੰਤ ਰਾਮ ਸਿੰਗਲਾ ਦੀ ਯਾਦ 'ਚ ਮਿਤੀ 22, 23,24 ਸਤੰਬਰ 2019 ਨੂੰ 14ਵਾਂ ਮੈਡੀਕਲ ਕੈਂਪ ਲਾਇਆ ਜਾ ਰਿਹਾ ਹੈ।
ਇਹ ਕੈਂਪ ਭਵਾਨੀਗੜ੍ਹ-ਸਮਾਣਾ ਰੋਡ 'ਤੇ ਪਿੰਡ ਨਮਾਦਾਂ ਵਿਖੇ ਲਾਇਆ ਜਾ ਰਿਹਾ ਹੈ ਜਿਸ ਦਾ ਸਮਾਂ ਸਵੇਰ 9 ਵਜੇ ਤੋਂ ਸੁਪਹਿਰ 2 ਵਜੇ ਤੱਕ ਦਾ ਹੈ।
ਇਸ ਮੈਡੀਕਲ ਕੈਂਪ 'ਚ ਚਮੜੀ, ਅੱਖਾਂ, ਹੱਡੀਆਂ ਤੇ ਸਰੀਰ ਦੀਆਂ ਹੋਰਨਾਂ ਬਿਮਾਰੀਆਂ ਦਾ ਮੁਫਤ ਚੈਕਅਪ ਕੀਤਾ ਜਾਏਗਾ। 23 ਸਤੰਬਰ ਨੂੰ ਟਾਟਾ ਹਸਪਤਾਲ, ਸੰਗਰੂਰ ਦੇ ਡਾਕਟਰਾਂ ਵੱਲੋਂ ਕੈਂਸਰ ਦੇ ਮਰੀਜ਼ਾਂ ਦਾ ਚੈਕਅਪ ਕੀਤਾ ਜਾਏਗਾ।