ਗੁਰਨਾਮ ਸਿੱਧੂ
ਫਿਰੋਜ਼ਪੁਰ 21 ਸਤੰਬਰ 2019: ਮਾਣਯੋਗ ਜ਼ਿਲ੍ਹਾ ਅਤੇ ਸੈਸ਼ਨ ਜੱਜ ਪਰਮਿੰਦਰ ਪਾਲ ਸਿੰਘ ਫਿਰੋਜ਼ਪੁਰ ਵੱਲੋਂ ਜੇਲ੍ਹ ਵਿਚ ਬੰਦ ਔਰਤ ਕੈਦੀਆਂ ਅਤੇ ਹਵਾਲਾਤੀਆਂ ਨੇ ਚੰਗੇ ਕੰਮਾ ਲਈ ਉਤਸ਼ਾਹਿਤ ਕਰਨ ਲਈ ਅਮਨਪ੍ਰੀਤ ਸਿੰਘ ਚੀਫ ਜੁਡੀਸ਼ੀਅਲ ਮੈਜੀਸਟ੍ਰੇਟ ਸਹਿਤ ਸਕੱਤਰ ਜ਼ਿਲ੍ਹਾ ਕਾਨੂੰਨੀ ਸੇਵਾਵਾ ਅਥਾਰਟੀ ਨੂੰ ਉਨ੍ਹਾਂ ਵਿਚ ਰੀ-ਕਕੀਏਟੀਵੀਟੀ ਕਰਵਾਉਣ ਲਈ ਹੁਕਮ ਦਿੱਤੇ। ਉਨ੍ਹਾਂ ਹੁਕਮਾਂ ਦੀ ਪਾਲਣਾ ਕਰਦੇ ਹੋਏ, ਸਕੱਤਰ, ਸਾਹਿਬ ਵੱਲੋਂ ਸ਼੍ਰੀਮਤੀ ਰਜਨੀ ਬਾਲਾ ਅਤੇ ਸ਼੍ਰੀਮਤੀ ਹੇਮਾ ਤਲਵਾਰ, ਰਿਟੇਨਰ ਲਾਇਰ ਨੂੰ ਐਰਤ ਬੰਦੀਆਂ ਅਤੇ ਹਵਾਲਾਤੀਆਂ ਵਿਚ ਰੀ-ਕਕੀਏਟੀਵੀਟੀ ਕਰਵਾਉਣ ਲਈ ਕਿਹਾ। ਸ਼੍ਰੀਮਤੀ ਰਜਨੀ ਬਾਲਾ ਵੱਲੋਂ ਔਰਤ ਬੰਦੀਆਂ ਨੂੰ ਉਨ੍ਹਾਂ ਦੇ ਦੁੱਖਾਂ ਨੂੰ ਭੁਲਾ ਕੇ ਉਨ੍ਹਾਂ ਦੇ ਟੈਲਟ ਦੇ ਮੁਤਾਬਕ ਗਿੱਧਾ, ਗਾਣਾ ਗਾਉਣ ਅਤੇ ਡਾਂਸ ਤਿਆਰ ਕਰਵਾਇਆ। ਜੇਲ ਵਿਚ ਵੁਮੈਨ ਸੈੱਲ ਵਿਚ ਬੰਦੀ ਕੈਦੀਆਂ ਅਤੇ ਹਵਲਾਤੀਆਂ ਵੱਲੋਂ ਗਿੱਧਾ, ਡਾਂਸ ਅਤੇ ਗਾਣਾ ਗਾਉਣ ਦਾ ਪ੍ਰੋਗਰਾਮ ਪੇਸ਼ ਕੀਤਾ ਗਿਆ ਅਤੇ ਕੈਦੀਆਂ ਦੀ ਬੇਨਤੀ ਉੱਤੇ ਜ਼ਿਲ੍ਹਾ ਅਤੇ ਸੈਸ਼ਨ ਜੱਜ ਸਾਹਿਬ ਚੀਫ ਗੈਸਟ ਬਣ ਕੇ ਜੇਲ ਵਿਚ ਗਏ। ਇਸ ਮੌਕੇ ਅਮਨਪ੍ਰੀਤ ਸਿੰਘ, ਸਕੱਤਰ, ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਫਿਰੋਜ਼ਪੁਰ, ਸ਼੍ਰੀਮਤੀ ਰਜਨੀ ਬਾਲਾ ਅਤੇ ਸ਼੍ਰੀਮਤੀ ਹੇਮਾ ਤਲਵਾਰ, ਰਿਟੇਨਰ ਲਾਇਰ ਅਜੇ ਲਟਾਵਾ ਰਿਟੇਨਰ ਲਾਇਰ, ਰਾਜੇਸ਼ਵਰ ਸਿੰਘ ਰਿਟੇਰਨਲਾਇਰ ਅਤੇ ਸੁਪਰਟੈਂਡ ਕੇਐੱਸ ਸੰਧੂ ਮੌਜ਼ੂਦ ਸਨ।