ਰਾਜਪੁਰਾ 21 ਸਤੰਬਰ 2019 (ਕੁਲਵੰਤ ਸਿੰਘ ਬੱਬੂ) : ਪਹਿਲੀ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਵੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਨਗਰ ਸੁਧਾਰ ਟਰੱਸਟ ਦੇ ਚੇਅਰਮੈਨ ਭੁਪਿੰਦਰ ਸੈਣੀ ਵੱਲੋਂ ਡਾਲੀਮਾ ਵਿਹਾਰ ਵਿਖੇ ਹਲਕਾ ਵਿਧਾਇਕ ਸਰਦਾਰ ਹਰਦਿਆਲ ਸਿੰਘ ਕੰਬੋਜ ਦੀ ਰਹਿਨੁਮਾਈ ਹੇਠ ਪੌਦੇ ਲਗਾਏ ਗਏ ! ਚੇਅਰਮੈਨ ਭੁਪਿੰਦਰ ਸੈਣੀ ਨੇ ਕਿਹਾ ਕਿ ਪੌਦੇ ਲਗਾਉਣ ਨਾਲ ਵਾਤਾਵਰਨ ਸ਼ੁੱਧ ਤੇ ਸਾਫ ਸੁਥਰਾ ਰਹਿੰਦਾ ਹੈ ! ਨਾਲ ਉਨ੍ਹਾਂ ਕਿਹਾ ਕਿ ਹਲਕਾ ਵਿਧਾਇਕ ਸਰਦਾਰ ਹਰਦਿਆਲ ਸਿੰਘ ਕੰਬੋਜ ਰਾਜਪੁਰਾ ਸ਼ਹਿਰ ਨੂੰ ਇਕ ਨਵੀਂ ਦਿੱਖ ਦੇਣ ਜਾ ਰਹੇ ਹਨ ਜਿੱਥੇ ਉਨ੍ਹਾਂ ਨੇ ਰਾਜਪੁਰਾ ਦੇ ਵਿੱਚ ਇਨਵਾਇਰਮੈਂਟ ਪਾਰਕ ,ਜਿੰਮ ਪਾਰਕ ,ਅਤੇ ਜਨਤਾ ਸਕੂਲ ਦੇ ਨੇੜੇ ਰੇਲਵੇ ਬ੍ਰਿਜ ਬਣਨ ਨੂੰ ਵੀ ਮਨਜ਼ੂਰੀ ਦਿਵਾ ਦਿੱਤੀ ਹੈ ! ਅਤੇ ਆਉਣ ਵਾਲੇ ਸਮੇਂ ਵਿੱਚ ਰਾਜਪੁਰਾ ਸ਼ਹਿਰ ਵਿਕਾਸ ਪੱਖੋਂ ਪੰਜਾਬ ਦਾ ਨੰਬਰ ਇਕ ਸ਼ਹਿਰ ਹੋਵੇਗਾ! ਇਸ ਮੌਕੇ ਤੇ ਪੁਸ਼ਪਿੰਦਰ ਸਿੰਗਲਾ, ਰਾਜ ਕੁਮਾਰ ,ਪਵਨ ਸ਼ਰਮਾ, ਟਿੰਕੂ ਵਰਮਾ, ਸੁਨੀਲ ਪੁਰੀ ਜੋਨੀ, ਹਰੀਸ਼ ਵਾਲੀਆ ਅਤੇ ਰਾਜੇਸ਼ ਬਾਵਾ ਹਾਜ਼ਰ ਰਹੇ