ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਿਵਲ ਹਸਪਤਾਲ ਫਤਿਹਗੜ੍ਹ ਸਾਹਿਬ ਵਿਖੇ ਬੂਟੇ ਲਗਾਏ ਜਾਣ ਦਾ ਦ੍ਰਿਸ਼
ਦੀਦਾਰ ਗੁਰਨਾ
ਫ਼ਤਿਹਗੜ੍ਹ ਸਾਹਿਬ,23 ਸਤੰਬਰ : ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਿਵਲ ਹਸਪਤਾਲ ਫਤਿਹਗੜ੍ਹ ਸਾਹਿਬ ਵਿਖੇ ਵਾਤਾਵਰਣ ਪ੍ਰੇਮੀ ਹਰਮਨਪ੍ਰੀਤ ਸਿੰਘ ਵਲੋਂ ਸ਼ੁਰੂ ਕੀਤੀ ਹੋਈ ਲਹਿਰ "ਰੁੱਖਾਂ ਦੀ ਸੱਭ ਕਰੋਂ ਸੰਭਾਲ ,ਸਾਡਾ ਜੀਵਨ ਇਹਨਾਂ ਨਾਲ " ਦੀ ਕੜੀ ਨੂੰ ਅਗੇ ਤੋਰਦੇ ਹੋਏ, ਹਸਪਤਾਲ ਦੇ ਸਟਾਫ ਨਾਲ ਮਿਲਕੇ ਵੱਖ ਵੱਖ ਕਿਸਮਾਂ ਦੇ ਛਾਂਦਾਰ ਅਤੇ ਫ਼ਲਦਾਰ ਬੂਟੇ ਲਗਾਏ ਗਏ, ਅਤੇ ਰੁੱਖਾਂ ਦੀ ਸਾਂਭ ਸੰਭਾਲ ਪ੍ਰਤੀ ਵੀ ਲੋਕਾਂ ਨੂੰ ਜਾਗਰੂਕ ਵੀ ਕੀਤਾ ਗਿਆ।
ਇਸ ਮੌਕੇ ਲਛਮਨ ਸਿੰਘ ਜ਼ਿਲ੍ਹਾ ਫਾਰਮੇਸੀ ਅਫਸਰ ਨੇ ਕਿਹਾ ਕਿ ਅਸੀਂ ਬੰਜਰ ਹੋ ਰਹੀ ਧਰਤੀ ਮਾਂ ਨੂੰ ਮੁੜ ਤੋਂ ਹਰਾ- ਭਰਾ ਬਣਾਈਏ। ਇਸ ਮੌਕੇ ਅਸ਼ੋਕ ਕੁਮਾਰ ਸੀਨੀਅਰ ਫਾਰਮੇਸੀ ਅਫਸਰ, ਕੁਲਵਿੰਦਰ ਕੌਰ,ਸੰਦੀਪ ਸਿੰਘ ਅਮਰੀਕ ਸਿੰਘ, ਬਬਲੀ ਅਤੇ ਹਸਪਤਾਲ ਦੇ ਸਟਾਫ ਮੌਜੂਦ ਸੀ !