ਰਾਜਪੁਰਾ ਦੀ ਦਾਣਾ ਮੰਡੀ ਵਿਚ ਝੋਨੇ ਦੀ ਫਸਲ ਦੀ ਖ਼ਰੀਦ ਸ਼ੁਰੂ ਕਰਵਾਉਂਦੇ ਹੋਏ ਵਿਧਾਇਕ ਹਰਦਿਆਲ ਸਿੰਘ ਕੰਬੋਜ ਅਤੇ ਹੋਰ।
ਰਾਜਪੁਰਾ, 7 ਅਕਤੂਬਰ (ਦੀਦਾਰ ਗੁਰਨਾ ) ਸਥਾਨਕ ਅਨਾਜ ਮੰਡੀ ਵਿਚ ਝੋਨੇ ਦੀ ਖ਼ਰੀਦ ਸਬੰਧੀ ਮਾਰਕਿਟ ਕਮੇਟੀ ਦੇ ਸਕੱਤਰ ਅਜੈਪਾਲ ਸਿੰਘ ਦੀ ਅਗਵਾਈ `ਚ ਇਕ ਸਮਾਰੋਹ ਮਾਰਕਿਟ ਕਮੇਟੀ ਦੇ ਦਫਤਰ ਵਿਖੇ ਕਰਵਾਇਆ ਗਿਆ । ਜਿਸ ਵਿੱਚ ਹਲਕਾ ਵਿਧਾਇਕ ਹਰਦਿਆਲ ਸਿੰਘ ਕੰਬੋਜ ਨੇ ਵਿਸ਼ੇਸ਼ ਤੋਰ ਤੇ ਸਥਾਨਕ ਦਾਣਾ ਮੰਡੀ ਵਿਚ ਪਹੁੰਚ ਕੇ ਝੋਨੇ ਦੀ ਖ਼ਰੀਦ ਸ਼ੁਰੂ ਕਰਵਾਈ। ਇਸ ਮੋਕੇ ਉਹਨਾਂ ਨਾਲ ਬਲਾਕ ਕਾਂਗਰਸ ਕਮੇਟੀ ਦੇ ਮੈਂਬਰ ਬਲਦੇਵ ਸਿੰਘ ਗੱਦੋਮਾਜਰਾ, ਨਗਰ ਕੋਂਸਲ ਦੇ ਪ੍ਰਧਾਨ ਨਰਿੰਦਰ ਸ਼ਾਸ਼ਤਰੀ, ਬਲਾਕ ਸੰਮਤੀ ਦੇ ਚੇਅਰਮੈਨ ਸਰਬਜੀਤ ਸਿੰਘ ਮਾਣਕਪੁਰ, ਨਗਰ ਸੁਧਾਰ ਟਰੱਸਟ ਦੇ ਚੇਅਰਮੈਨ ਭੂਪਿੰਦਰ ਸੈਣੀ ਸਮੇਤ ਹੋਰ ਆਗੂ ਮੋਜੂਦ ਸਨ।ਇਸ ਦੋਰਾਨ ਗੱਲਬਾਤ ਕਰਦਿਆਂ ਵਿਧਾਇਕ ਕੰਬੋਜ ਨੇ ਕਿਹਾ ਕਿ ਸਰਕਾਰੀ ਖ਼ਰੀਦ 1 ਅਕਤੂਬਰ ਨੂੰ ਸ਼ੁਰੂ ਹੋਣੀ ਸੀ ਪਰ ਮੌਸਮ ਖ਼ਰਾਬ ਹੋਣ ਕਾਰਨ ਅਜਿਹਾ ਸੰਭਵ ਨਹੀਂ ਹੋ ਸਕਿਆ। ਉਹਨਾਂ ਦੱਸਿਆ ਕਿ 4 ਅਕਤੂਬਰ ਤਕ ਮੰਡੀ ਵਿਚ 4600 ਮੀਟਰਿਕ ਟਨ ਝੋਨੇ ਦੀ ਆਮਦ ਹੋ ਚੁੱਕੀ ਹੈ। ਜਿਸ ਕਾਰਨ ਹੁਣ ਤੋਂ ਖ਼ਰੀਦ ਸ਼ੁਰੂ ਕਰਵਾਈ ਗਈ ਹੈ ਤੇ ਸਬੰਧਤ ਏਜੰਸੀਆਂ ਦੇ ਨੁਮਾਇੰਦਿਆਂ ਏ.ਐਫ.ਐਸ.ਓ. ਬਿਕਰਮਜੀਤ ਸਿੰਘ ਚਹਿਲ, ਮਨਿੰਦਰ ਸਿੰਘ ਮਾਨ ਵੇਅਰਹਾਉਸ, ਜਸਪਾਲ ਸਿੰਘ ਪਨਸਪ, ਮਨਪ੍ਰੀਤ ਸਿੰਘ ਬਰਾੜ ਪਨਗ੍ਰੇਨ, ਸੰਤੋਖ ਸਿੰਘ ਮਾਰਕਫੇੱਡ, ਦੀਪਕ ਸਹਿਗਲ ਐਫ.ਸੀ.ਆਈ. ਗੁਰਿੰਦਰ ਸਿੰਘ ਪਨਗ੍ਰੇਨ ਨੂੰ ਇਹ ਹਿਦਾਇਤਾਂ ਜਾਰੀ ਕੀਤੀਆਂ ਗਈਆਂ ਹਨ ਕਿ ਕਿਸਾਨਾਂ ਨੂੰ ਕਿਸੇ ਤਰ੍ਹਾਂ ਦੀ ਕੋਈ ਦਿੱਕਤ ਪੇਸ਼ ਨਹੀਂ ਆਉਣੀ ਚਾਹੀਦੀ। ਇਸ ਮੋਕੇ ਆੜ੍ਹਤੀ ਯੂਨੀਅਨ ਦੇ ਚੇਅਰਮੈਨ ਓਮ ਪ੍ਰਕਾਸ਼ ਭਟੇਜਾ, ਸਕੱਤਰ ਮੇਜਰ ਸਿੰਘ, ਪ੍ਰਮੋਦ ਬੱਬਰ, ਗੁਰਦੀਪ ਸਿੰਘ ਸ਼ੁਪਰਡੈੰਟ, ਅਸ਼ੋਕ ਅਰੋੜਾ, ਤਰੁਣ ਕਟਾਰੀਆ, , ਮਹੇਸ਼ ਪਹੂਜਾ ਸਮੇਤ ਵੱਡੀ ਗਿਣਤੀ `ਚ ਆੜ੍ਹਤੀ ਹਾਜਰ ਸਨ।