ਰਜਨੀਸ਼ ਸਰੀਨ
ਨਵਾਂਸ਼ਹਿਰ,10 ਅਕਤੂਬਰ -ਪੰਜਾਬ ਗਓਸੇਵਾ ਪ੍ਰਮੁੱਖ ਚੰਦਰਕਾਂਤ ਦਾ ਕਹਿਣਾ ਹੈ ਕਿ ਗਓ ਅਧਾਰਿਤ ਖੇਤੀ ਅਤੇ ਦੇਸੀ ਗਓੁਆਂ ਦੇ ਮਹੱਤਵ ਨੂੰ ਲੋਕ ਸਮਝ ਰਹੇ ਹਨ ਅਤੇ ਸਮਾਜ ਵਿੱਚ ਦੇਸੀ ਗਓੁਆਂ ਦੇ ਦੁੱਧ, ਗਓੂ-ਮੁਤੱਰ,ਗੋਬਰ ਆਦਿ ਦੇ ਅੋਸ਼ਧੀ ਦੀ ਗੁਣਾਂ ਬਾਰੇ ਸਮਾਜ ਵਿੱਚ ਜਾਗਰੂਕਤਾ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ।
ਚੰਦਰਕਾਂਤ ਪੰਡੋਰਾਂ ਮੁਹੱਲਾਂ ਨਵਾਂਸ਼ਹਿਰ ਵਿਖੇ ਗੋਕੁਲ ਧਾਮ ਗਓੁਸ਼ਾਲਾ ਵਿਖੇ ਗਓੁ-ਸੇਵਾ ਅਤੇ ਜੈਵਿਕ ਖੇਤੀ ਨੂੰ ਉਤਸਾਹਿਤ ਕਰਨ ਹਿੱਤ ਪ੍ਰੰਬਧਕ ਕਮੇਟੀ ਵੱਲੋਂ ਕੀਤੇ ਜਾ ਰਹੇ ਓੁਪਰਾਲਿਆਂ ਦਾ ਜਾਇਜਾ ਲੈਣ ਉਪਰੰਤ ਗਓੁਸੇਵਕਾਂ ਵਿੱਚ ਵਿਚਾਰ ਵਟਾਦਰਾਂ ਕਰ ਰਹੇ ਸਨ।ਉਹਨਾਂ ਕਿਹਾ ਕਿ ਦੇਸੀ ਨਸਲ ਦੀ ਗਓੂਆਂ ਦੇ ਗੋਬਰ ਅਤੇ ਗਓੁ-ਮੁਤੱਰ ਨਾਲ ਸਫਲ ਆਰਗੇਨਿਕ ਖੇਤੀ ਕੀਤੀ ਜਾ ਸਕਦੀ ਹੈ।ਇਸ ਤੋਂ ਇਲਾਵਾ ਸਾਰੇ ਤਰਾਂ ਦੇ ਕੀਟਨਾਸ਼ਕ ਅਤੇ ਖਾਦ ਗਓੁ-ਮੁਤੱਰ ਅਤੇ ਗੋਬਰ ਤੋਂ ਤਿਆਰ ਕੀਤੀਆਂ ਜਾ ਸਕਦੀਆਂ ਹਨ।ਇਸ ਨਾਲ ਨਾ ਸਿਰਫ ਰਸਾਇਨਿਕ ਖਾਦਾਂ ਦੇ ਖਰਚੇ ਅਤੇ ਉਹਨਾਂ ਦੇ ਦੁਸ਼ਪ੍ਰਭਾਵਾਂ ਤੋਂ ਬਚਿਆ ਜਾ ਸਕਦਾ ਹੈ ਸਗੋਂ ਪਾਣੀ ਦੀ ਖਪਤ ਵੀ ਲਗਭਗ 50% ਘੱਟ ਹੋ ਸਕਦੀ ਹੈ।
ਉਹਨਾਂ ਨੇ ਨਵਾਂਸ਼ਹਿਰ ਵਿਖੇ ਦੇਸੀ ਗਓੂਆਂ ਦੇ ਮਹਤੱਵ ਬਾਰੇ ਲੋਕਾਂ ਨੂੰ ਜਾਗਰੂਕ ਕਰਨ ਲਈ ਜਲਦ ਹੀ ਨਵਾਂਸ਼ਹਿਰ ਵਿਖੇ ਗਓੁ-ਕਥਾ ਆਯੋਜਿਤ ਕਰਨ ਦੀ ਯੋਜਨਾਂ ਵੀ ਤਿਆਰ ਕੀਤੀ ਅਤੇ ਗੋਕਲ ਧਾਮ ਗਓੁਸ਼ਾਲਾ ਦੇ ਸੇਵਕਾਂ ਨੂੰ ਗਓੁਸ਼ਾਲਾ ਵਿੱਚ ਤਿਆਰ ਕੀਤੇ ਜਾ ਰਹੇ ਵੱਖ- ਵੱਖ ਉਤਪਾਦਾਂ ਨੂੰ ਲੋਕਾਂ ਤੱਕ ਪਹੁੰਚਾਉਣ ਲਈ ਵੀ ਪ੍ਰੇਰਿਤ ਕੀਤਾ।ਇਸ ਮੌਕੇ ਗਓੁ-ਧਾਮ ਗਓੁਸ਼ਾਲਾ ਦੇ ਪ੍ਰਧਾਨ ਵਿਵੇਕ ਮਾਰਕੰਢਾ , ਸਕੱਤਰ ਰਾਘਵ ਸਹਿਜਪਾਲ, ਮੇਨੈਜਰ ਸਤੱਪਾਲ ਓੁਮਟ, ਕੈਸ਼ਿਅਰ ਵਿਜੈ ਅੱਬੀ, ਲਲਿਤ ਮੋਹਨ ਪਾਠਕ , ਪ੍ਰਧਾਨ ਨਗਰ ਕਾਓੁਸਲ, ਮਨੋਜ ਕੰਡਾ, ਅਨੀਲ ਸਹਿਗਲ, ਜਤਿੰਦਰ ਸੈਂਗਰ ਅਤੇ ਰਮਾਕਾਂਤ ਖੰਨਾ ਵੀ ਹਾਜਰ ਸਨ।