ਰਜਨੀਸ਼ ਸਰੀਨ
ਨਵਾਂਸ਼ਹਿਰ, 12 ਅਕਤੂਬਰ 2019 - ਸ਼ਹੀਦ ਭਗਤ ਸਿੰਘ ਨਗਰ ਜ਼ਿਲ੍ਹੇ ਚ ਦੀਵਾਲੀ ਮੌਕੇ ਪਟਾਕਿਆਂ ਦੀ ਵਿੱਕਰੀ ਲਈ ਆਰਜ਼ੀ ਲਾਈਸੈਂਸ ਦੇਣ ਲਈ ਡਰਾਅ 23 ਅਕਤੂਬਰ ਨੂੰ ਡਿਪਟੀ ਕਮਿਸ਼ਨਰ ਦਫ਼ਤਰ ਨਵਾਂ ਸ਼ਹਿਰ ਵਿਖੇ ਕੱਢਿਆ ਜਾਵੇਗਾ ਜਦਕਿ ਅਰਜ਼ੀਆਂ ਬੰਗਾ, ਨਵਾਂਸ਼ਹਿਰ ਅਤੇ ਬਲਾਚੌਰ ਦੇ ਐੱਸ ਡੀ ਐਮ ਦਫ਼ਤਰਾਂ ਵਿਖੇ 18 ਅਕਤੂਬਰ ਨੂੰ ਦਿੱਤੀਆਂ ਜਾ ਸਕਣਗੀਆਂ।
ਇਹ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਵਿਨੇ ਬੁਬਲਾਨੀ ਨੇ ਦੱਸਿਆ ਕਿ ਚਾਹਵਾਨ ਲੋਕ ਆਪਣੀਆਂ ਅਰਜ਼ੀਆਂ ਆਪੋ ਆਪਣੇ ਉਪ ਮੰਡਲ ਅਫ਼ਸਰ ਦੇ ਦਫ਼ਤਰ ਵਿਖੇ 18 ਅਕਤੂਬਰ ਨੂੰ ਦਫ਼ਤਰੀ ਕੰਮ ਕਾਰ ਵਾਲੇ ਸਮੇਂ ਦੇ ਸਕਦੇ ਹਨ। ਅਰਜ਼ੀਆਂ ਸ਼ਾਮ 5 ਵਜੇ ਤਕ ਲਈਆਂ ਜਾਣਗੀਆਂ। ਉਸ ਤੋਂ ਬਾਅਦ ਇਨ੍ਹਾਂ ਅਰਜ਼ੀਆਂ ਦਾ ਨਿਪਟਾਰਾ ਦਫ਼ਤਰ ਡਿਪਟੀ ਕਮਿਸ਼ਨਰ ਵਿਖੇ 23 ਅਕਤੂਬਰ ਨੂੰ ਲਾਟਰੀ ਡਰਾਅ ਰਾਹੀਂ ਕੀਤਾ ਜਾਵੇਗਾ। ਪਟਾਕੇ ਵੇਚਣ ਲਈ ਨਿਰਧਾਰਿਤ ਸਥਾਨਾਂ ਦੀ ਜਾਣਕਾਰੀ ਸਬੰਧਤ ਐੱਸ ਡੀ ਐਮ ਦਫ਼ਤਰ ਤੋਂ ਹਾਸਲ ਕੀਤੀ ਜਾ ਸਕਦੀ ਹੈ।