ਫਰੀਦਕੋਟ, 15 ਅਕਤੂਬਰ 2019 (ਪਰਵਿੰਦਰ ਸਿੰਘ ਕੰਧਾਰੀ )- ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਓ .ਐਸ.ਡੀ ਅਤੇ ਵਿਧਾਨ ਸਭਾ ਹਲਕਾ ਦਾਖਾ ਤੋ ਉਮੀਦਵਾਰ ਕੈਪਟਨ ਸੰਦੀਪ ਸਿੰਘ ਸੰਧੂ ਦੇ ਫੇਸਬੁੱਕ ਪੇਜ ਤੇ ਲਿਖਿਆ ਹੁਣ ਬਦਲੇਗਾ ਦਾਖਾ। ਇਸ ਮਾਮਲੇ 'ਚ ਸ਼੍ਰੋਮਣੀ ਅਕਾਲੀ ਦਲ ਵੱਲੋਂ ਪ੍ਰੈਸ ਕਾਨਫਰੰਸ ਕੀਤੀ ਗਈ। ਜਿਸ 'ਚ ਬੋਲਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਬੁਲਾਰੇ ਪਰਮਬੰਸ ਸਿੰਘ ਬੰਟੀ ਰੋਮਾਣਾ ਨੇ ਕਿਹਾ ਫਰੀਦਕੋਟ ਦਾ ਜੰਮ- ਪਲ ਕੈਪਟਨ ਸੰਦੀਪ ਸਿੰਘ ਸੰਧੂ ਫਰੀਦਕੋਟ ਦਾ ਵਿਕਾਸ ਕਰਵਾ ਨਹੀ ਸਕੇ। ਪਰਮਬੰਸ ਸਿੰਘ ਰੋਮਾਣਾ ਵੱਲੋਂ ਜਿਸ ਜਗ੍ਹਾ ਤੇ ਕੈਪਟਨ ਸੰਦੀਪ ਸਿੰਘ ਸੰਧੂ ਰਹਿੰਦੇ ਆ ਉਸ ਜਗ੍ਹਾ ਦਾ ਵੀ ਹਾਲ ਦਿਖਾਇਆ। ਉਨ੍ਹਾਂ ਕਿਹਾ ਜਿੱਥੇ ਉਹ ਰਹਿੰਦੇ ਆ ਉਸ ਜਗ੍ਹਾ ਦਾ ਵਿਕਾਸ ਕਰਵਾ ਨਹੀ ਸਕੇ ਦਾਖੇ ਹਲਕੇ ਦਾ ਵਿਕਾਸ ਵੀ ਨਹੀ ਹੋਣਾ। ਉਨ੍ਹਾਂ ਨੇ ਕਿਹਾ ਢਾਈ ਸਾਲ ਤੋ ਵੱਧ ਦਾ ਸਮਾਂ ਹੋ ਗਿਆ ਕੈਪਟਨ ਦੀ ਸਰਕਾਰ ਬਣੀ ਨੂੰ ਕੋਈ ਵਾਅਦਾ ਪੂਰਾ ਨਹੀ ਕੀਤਾ। ਇਸ ਲਈ ਉਨ੍ਹਾਂ ਨੇ ਦਾਖੇ ਦੇ ਲੋਕਾਂ ਨੂੰ ਅਪੀਲ ਕੀਤੀ ਇਨ੍ਹਾਂ ਦੇ ਝੂਠਿਆਂ ਵਾਅਦਿਆਂ ਵਿੱਚ ਨਾ ਆਈਉ। ਇਨ੍ਹਾਂ ਨੇ ਕੋਈ ਵਾਅਦਾ ਪੂਰਾ ਨਹੀ ਕਰਨਾ। ਆਖੀਰ ਵਿੱਚ ਰੋਮਾਣਾ ਨੇ ਕਿਹਾ ਚਾਰ ਸੀਟਾਂ ਤੇ ਅਕਾਲੀ ਦਲ ਦੀ ਵੱਡੀ ਜਿੱਤ ਹੋਵੇਗੀ। ਇਸ ਮੌਕੇ ਜਿਲ੍ਹਾ ਪ੍ਰਧਾਨ ਮਨਤਾਰ ਸਿੰਘ ਬਰਾੜ, ਸਤੀਸ਼ ਗਰੋਵਰ, ਨਵਦੀਪ ਸਿੰਘ ਬਰਾੜ,ਗੁਰਕਮਲ ਸਿੰਘ ਸੰਧੂ, ਇਕਬਾਲ ਸਿੰਘ ਆਦਿ ਹਾਜਰ ਸਨ।