ਗੁਰਨਾਮ ਸਿੱਧੂ
ਫਿਰੋਜ਼ਪੁਰ 19 ਅਕਤੂਬਰ 2019: ਪੰਜਾਬ ਸਕੂਲ ਖੇਡਾਂ 2019 ਜ਼ਿਲ੍ਹਾ ਫਿਰੋਜ਼ਪੁਰ ਅਧੀਨ ਜ਼ਿਲ੍ਹਾ ਸਕੂਲ ਐਥਲੈਟਿਕਸ ਚੈਂਪੀਅਨਸ਼ਿਪ ਜ਼ਿਲ੍ਹਾ ਸਿੱਖਿਆ ਅਫਸਰ (ਸੈ. ਸਿ) ਫਿਰੋਜਪੁਰ ਕੁਲਵਿੰਦਰ ਕੌਰ ਦੀ ਅਗਵਾਈ ਵਿਚ ਸ਼ਹੀਦ ਭਗਤ ਸਿੰਘ ਸਟੇਡੀਅਮ ਫਿਰੋਜਪੁਰ ਵਿਖੇ ਵੱਖ ਵੱਖ ਗਰੁੱਪਾਂ ਅੰਡਰ-14, 17, 19 ਲੜਕੇ ਅਤੇ ਲੜਕੀਆਂ ਕਰਵਾਈਆਂ ਗਈਆਂ। ਜਿਸ ਵਿੱਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸਾਂਦੇ ਹਾਸ਼ਮ ਦੇ ਬੱਚਿਆਂ ਨੇ ਘੱਲ ਖੁਰਦ-1 ਜੋਨ ਚੋਂ 62 ਮੈਡਲ ਪ੍ਰਾਪਤ ਕਰਨ ਤੋਂ ਬਾਅਦ ਜੋਨ ਦੀ ਅਗਵਾਈ ਕਰਦੇ ਹੋਏ ਜ਼ਿਲ੍ਹਾ ਅਥਲੈਟਿਕਸ ਚੈਂਪੀਅਨਸ਼ਿਪ ਵਿਚ ਵੱਖ ਵੱਖ ਈਵੈਂਟਸ ਵਿਚ ਆਪਣੇ ਜੌਹਰ ਵਿਖਾਏ ਅਤੇ ਮੈਡਲ ਪ੍ਰਾਪਤ ਕੀਤੇ। ਅੰਡਰ-14 ਲੜਕੇ ਵਰਗ ਵਿਚ ਨਿਤੀਸ਼ ਕੁਮਾਰ 400 ਤੇ 600 ਮੀਟਰ ਵਿਚ ਸੋਨੇ ਦਾ ਮੈਡਲ, ਹਰਪ੍ਰੀਤ ਸਿੰਘ 400 ਮੀਟਰ ਚਾਂਦੀ ਦਾ ਮੈਡਲ 600 ਮੀਟਰ ਤਾਂਬੇ ਦਾ ਮੈਡਲ ਅਤੇ ਲਵਪ੍ਰੀਤ ਸਿੰਘ 100 ਮੀਟਰ ਤੇ 200 ਮੀਟਰ ਚਾਂਦੀ ਦਾ ਮੈਡਲ, ਅੰਡਰ-19 ਲੜਕੇ ਵਿਚ ਅੰਮ੍ਰਿਤਪਾਲ ਸਿੰਘ 1500 ਤੇ 3000 ਮੀਟਰ ਵਿਚ ਚਾਂਦੀ ਦਾ ਮੈਡਲ, ਅੰਡਰ-19 ਲੜਕੀਆਂ ਪ੍ਰਵੀਨ ਕੌਰ 100 ਮੀਟਰ, 200 ਮੀਟਰ, 4 ਗੁਣਾ 400 ਰੀਲੇਅ ਵਿਚ ਤਾਂਬੇ ਦਾ ਮੈਡਲ, ਰਮਨਦੀਪ ਕੌਰ 800 ਮੀਟਰ ਵਿਚ ਸੋਨੇ ਦਾ ਮੈਡਲ, ਰੀਲੇਅ ਰੇਸ ਵਿਚ ਤਾਂਬੇ ਦਾ ਮੈਡਲ, ਰਮਨਦੀਪ ਕੌਰ ਰੀਲੇਅ ਵਿਚ ਤਾਂਬੇ ਦਾ ਮੈਡਲ, ਹਰਪ੍ਰੀਤ ਕੌਰ ਰੀਲੇਅ ਵਿਚ ਤਾਂਬੇ ਦਾ ਮੈਡਲ ਤੇ ਪ੍ਰਵੀਨ ਕੌਰ ਨੇ 3 ਕਿਲੋਮੀਟਰ ਵਾਕ ਵਿਚ ਚਾਂਦੀ ਦਾ ਮੈਡਲ ਪ੍ਰਾਪਤ ਕੀਤਾ। ਪ੍ਰਿੰਸੀਪਲ ਸ਼ਾਲੂ ਰਤਨ ਨੇ ਬੱਚਿਆਂ ਦੀਆਂ ਇਨ੍ਹਾਂ ਉਪਲਬਧੀਆਂ ਤੇ ਕੋਚ ਤੇ ਡੀਪੀਈ ਅਕਸ਼ ਕੁਮਾਰ ਅਤੇ ਸਤਵਿੰਦਰ ਸਿੰਘ ਨੂੰ ਵਧਾਈ ਦਿੰਦਿਆਂ ਕਿਹਾ ਕਿ ਬੱਚਿਆਂ ਦੇ ਸਰਵਪੱਖੀ ਵਿਕਾਸ ਲਈ ਪੜ੍ਹਾਈ ਦੇ ਨਾਲ ਨਾਲ ਖੇਡਾਂ ਅਤਿ ਜ਼ਰੂਰੀ ਹਨ। ਇਸ ਮੌਕੇ ਉਪਿੰਦਰ ਸਿੰਘ, ਸਤਵਿੰਦਰ ਸਿੰਘ, ਦਵਿੰਦਰ ਨਾਥ, ਬੇਅੰਤ ਸਿੰਘ, ਗੁਰਚਰਨ ਸਿੰਘ, ਰਜਿੰਦਰ ਕੌਰ, ਰਾਜਬੀਰ ਕੌਰ, ਰੇਨੂੰ ਵਿੱਜ, ਗੁਰਜੋਤ ਕੌਰ, ਤਰਵਿੰਦਰ ਕੌਰ, ਮੋਨਿਕਾ, ਪ੍ਰੀਆ ਨੀਤਾ, ਬਲਤੇਜ ਕੌਰ, ਜਸਵਿੰਦਰ ਕੌਰ, ਕਿਰਨ, ਨੀਤੂ ਸੀਕਰੀ, ਸੋਨੀਆ ਅਤੇ ਕਮਲ ਸ਼ਰਮਾ ਆਦਿ ਹਾਜ਼ਰ ਸਨ।