← ਪਿਛੇ ਪਰਤੋ
ਐੱਸ.ਏ.ਐੱਸ.ਨਗਰ 5 ਨਵੰਬਰ ,2019: ਪੰਜਾਬੀਆਂ ਦੀ ਵਿਰਾਸਤੀ ਅਤੇ ਹਰਮਨ ਪਿਅਾਰੀ ਖੇਡ ਗੱਤਕਾ ਨੂੰ ਖੇਡ ਨੀਤੀ -2019 ਦਾ ਹਿੱਸਾ ਬਣਾੳੁਂਦਿਅਾਂ ਪਾ੍ਇਮਰੀ ਸਕੂਲਾਂ ਦੇ ਬੱਚਿਆਂ ਲਈ ਸੈਸ਼ਨ 2019 ਤੋਂ ਹੀ ਮੁਕਾਬਲਿਆਂ ਲਈ ਸ਼ਾਮਲ ਕਰ ਦਿੱਤਾ ਗਿਆ ਹੈ। > ਇਸ ਸਬੰਧੀ ਜਾਣਕਾਰੀ ਦਿੰਦਿਆਂ ਸਿੱਖਿਆ ਵਿਭਾਗ ਦੇ ਬੁਲਾਰੇ ਨੇ ਦੱਸਿਆ ਕਿ ਸਕੱਤਰ ਸਕੂਲ ਸਿੱਖਿਆ ਕ੍ਰਿਸ਼ਨ ਕੁਮਾਰ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਵੇਂ ਪ੍ਰਕਾਸ਼ ਪੁਰਬ ਨੂੰ ਮੁੱਖ ਰੱਖਦਿਆਂ ਮੌਜੂਦਾ ਸਾਲ ਤੋਂ ਸਰਕਾਰੀ ਪ੍ਰਾਇਮਰੀ ਸਕੂਲਾਂ ਦੀਆਂ ਖੇਡਾਂ ਵਿੱਚ ਪੰਜਾਬੀਆਂ ਦੀ ਹਰਮਨ ਪਿਆਰੀ ਅਤੇ ਜ਼ੋਸ਼ ਭਰਪੂਰ ਵਿਰਾਸਤੀ ਖੇਡ ਗੱਤਕਾ ਨੂੰ ਅਧਿਅਾਪਕਾਂ ਦੀ ਪੁਰਜ਼ੋਰ ਮੰਗ ਨੂੰ ਮੰਨਦਿਆਂ ਸ਼ਾਮਿਲ ਕੀਤਾ ਹੈ। ਇਸ ਦੇ ਸਬੰਧ ਵਿੱਚ ਡਾਇਰੈਕਟਰ ਰਾਜ ਸਿੱਖਿਆ ਖੋਜ ਅਤੇ ਸਿਖਲਾਈ ਪੀ੍ਸ਼ਦ ਕਮ ਡੀਪੀਆਈ (ਐ.ਸਿੱ.) ਇੰਦਰਜੀਤ ਸਿੰਘ ਨੂੰ ਵਿਭਾਗੀ ਪੱਤਰ ਜਾਰੀ ਕਰਨ ਦੇ ਨਿਰਦੇਸ਼ ਵੀ ਦੇ ਦਿੱਤੇ ਹਨ। > ਜ਼ਿਕਰਯੋਗ ਹੈ ਕਿ ਪ੍ਰਾਇਮਰੀ ਸਕੂਲ ਅਧਿਆਪਕਾਂ ਨੇ ਸਕੱਤਰ ਸਕੂਲ ਸਿੱਖਿਆ ਪਾਸੋਂ ਮੰਗ ਸੀ ਕਿ ਗੱਤਕਾ ਖੇਡ ਨੂੰ ਪਾ੍ਇਮਰੀ ਸਕੂਲਾਂ ਦੀ ਖੇਡਾਂ ਵਿੱਚ ਸ਼ਾਮਲ ਕਰ ਲਿਅਾ ਜਾਵੇ| ਇਸ ਖੇਡ ਨਾਲ਼ ਜਿੱਥੇ ਵਿਦਿਆਰਥੀਆਂ ਦਾ ਸਰੀਰਕ ਅਤੇ ਮਾਨਸਿਕ ਵਿਕਾਸ ਹੁੰਦਾ ਹੈ ਉੱਥੇ ਇਹ ਖੇਡ ਸਵੈ-ਰੱਖਿਆ ਦੇ ਗੁਣ ਵੀ ਭਰਦੀ ਹੈ। ਅਧਿਆਪਕਾਂ ਵੱਲੋਂ ਖੇਡ ਨੀਤੀ ਵਿੱਚ ਗੱਤਕਾ ਖੇਡ ਨੂੰ ਸ਼ਾਮਲ ਕਰਨ ਦੀ ਭਰਪੂਰ ਸਰਾਹਨਾ ਕੀਤੀ ਜਾ ਰਹੀ ਹੈ|
Total Responses : 265