ਸਮਾਰਟ ਐਲਈਡੀ ਭੇਂਟ ਕਰਕੇ ਅਧਿਆਪਕ ਵਰਗ ਅੱਗੇ ਕਾਇਮ ਕੀਤੀ ਇਕ ਮਿਸਾਲ : ਬੀਪੀਈਓ ਸ਼ਾਮ ਸੁੰਦਰ
ਫਾਜ਼ਿਲਕਾ, 5 ਨਵੰਬਰ 2019: ਅਧਿਆਪਕ ਦੰਪਤੀ ਰਾਜੀਵ ਚਗਤੀ-ਅੰਜੂ ਚਗਤੀ ਵੱਲੋਂ ਆਪਣੇ ਸਿੱਖਿਆ ਦੇ ਖੇਤਰ 'ਚ ਅਧਿਆਪਕਾਂ ਦੇ ਸਾਹਮਣੇ ਮਿਸਾਲ ਕਾਇਮ ਕਰਦਿਆਂ ਪਿਛਲੇ ਦਿਨੀਂ ਚਗਤੀ ਪਰਿਵਾਰ ਦੇ ਘਰ ਬੇਟੇ ਦੇ ਜਨਮ ਦੀ ਖੁਸ਼ੀ 'ਚ ਅੱਜ ਉਨ੍ਹਾਂ ਵੱਲੋਂ ਸਰਕਾਰੀ ਪ੍ਰਾਇਮਰੀ ਸਕੂਲ ਚੂਹੜੀ ਵਾਲਾ ਚਿਸ਼ਤੀ ਵਿਖੇ 43 ਇੰਚ ਸਮਾਰਟ ਐਲਈਡੀ ਭੇਂਟ ਕੀਤੀ ਗਈ। ਇਸ ਮੌਕੇ ਬੀਪੀਈਓ ਸ਼ਾਮ ਸੁੰਦਰ ਸਿਡਾਨਾ ਅਤੇ ਨਿਸ਼ਾਂਤ ਅਗਰਵਾਲ ਵਿਸ਼ੇਸ਼ ਰੂਪ ਨਾਲ ਹਾਜ਼ਰ ਹੋਏ। ਆਪਣੇ ਜੀਵਨ 'ਚ ਆਈ ਖੁਸ਼ੀ ਆਪਣੇ ਅਧਿਆਪਕਾਂ ਅਤੇ ਬੱਚਿਆਂ ਨਾਲ ਸਾਂਝੀ ਕਰਨ ਸਰਕਾਰੀ ਪ੍ਰਾਇਮਰੀ ਸਕੂਲ ਚੂਹੜੀ ਵਾਲਾ ਚਿਸ਼ਤੀ ਪਹੁੰਚੇ ਚਗਤੀ ਪਰਿਵਾਰ ਬੀਪੀਈਓ ਦਾ ਸਕੂਲ ਮੁਖੀ ਮੈਡਮ ਕਮਲਪ੍ਰੀਤ ਕੌਰ ਅਤੇ ਸਮੂਹ ਸਟਾਫ਼ ਨੇ ਸਵਾਗਤ ਕੀਤਾ।
ਇਸ ਮੌਕੇ ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ ਸ਼ਾਮ ਸੁੰਦਰ ਸਿਡਾਨਾ ਨੇ ਕਿਹਾ ਕਿ ਅਧਿਆਪਕ ਰਾਜੀਵ ਚਗਤੀ ਅਤੇ ਅੰਜੂ ਚਗਤੀ ਨੇ ਆਪਣੇ ਸਕੂਲ ਵਿਖੇ 43 ਇੰਚ ਦੀ ਸਮਾਰਟ ਐਲਈਡੀ ਭੇਂਟ ਕਰਕੇ ਅਧਿਆਪਕ ਵਰਗ ਅੱਗੇ ਇਕ ਮਿਸਾਲ ਕਾਇਮ ਕੀਤੀ ਹੈ। ਕਿਉਂਕਿ ਅਧਿਆਪਕ ਲਈ ਉਸ ਦਾ ਸਕੂਲ ਉਸ ਦੀ ਕਰਮ ਭੂਮੀ ਹੈ ਅਤੇ ਅਧਿਆਪਕ ਲਈ ਉਸ ਦਾ ਸਟਾਫ਼ ਅਤੇ ਬੱਚੇ ਇਕ ਪਰਿਵਾਰ ਦੀ ਤਰ੍ਹਾਂ ਹੁੰਦੇ ਹਨ ਅਤੇ ਖੁਸ਼ੀ ਹਮੇਸ਼ਾਂ ਵੰਡਣ ਨਾਲ ਹੀ ਵੱਧਦੀ ਹੈ। ਉਨ੍ਹਾਂ ਅਧਿਆਪਕਾਂ ਨੂੰ ਵੀ ਇਸ ਸਬੰਧੀ ਪ੍ਰੇਰਿਤ ਕੀਤਾ ਕਿ ਉਹ ਆਪਣੀ ਜੀਵਨ ਦੀ ਕਿਸੇ ਵੀ ਖੁਸ਼ੀ ਮੌਕੇ ਆਪਣੀ ਕੰਮ ਕਰਨ ਵਾਲੀ ਥਾਂ 'ਤੇ ਜ਼ਰੂਰ ਕੁਝ ਨਾ ਕੁਝ ਦਾਨ ਕਰਿਆ ਕਰਨ। ਤਾਂ ਜੋ ਮੰਨ ਦੀ ਖੁਸ਼ੀ ਦੇ ਨਾਲ ਨਾਲ ਸਿੱਖਿਆ ਵਿਭਾਗ ਦੇ ਸੋਹਣੇ ਅਤੇ ਸਮਾਰਟ ਸਕੂਲਾਂ ਦਾ ਟੀਚਾ ਵੀ ਪੂਰਾ ਕੀਤਾ ਜਾ ਸਕੇ। ਅਧਿਆਪਕ ਦੰਪਤੀ ਰਾਜੀਵ ਚਗਤੀ-ਅੰਜੂ ਚਗਤੀ ਨੇ ਕਿਹਾ ਕਿ ਉਨ੍ਹਾਂ ਦੇ ਬੇਟੇ ਇਸ਼ਾਨ ਚਗਤੀ ਦੇ ਜਨਮ ਮੌਕੇ ਇਸ ਖ਼ੁਸ਼ੀ ਨੂੰ ਆਪਣੇ ਸਕੂਲ ਦੇ ਬੱਚਿਆਂ ਨਾਲ ਸਾਂਝਾ ਕਰਕੇ ਉਨ੍ਹਾਂ ਦੇ ਮੰਨ ਨੂੰ ਸੰਤੁਸ਼ਟੀ ਮਿਲੀ ਹੈ ਅਤੇ ਸਕੂਲ ਨੂੰ ਸਮਾਰਟ ਬਣਾਉਣ 'ਚ ਪਰਿਵਾਰ ਦੇ ਸਹਿਯੋਗ ਨਾਲ ਇਕ ਹੋਰ ਕਦਮ ਅਗਾਂਹ ਪੁਟਿਆ ਹੈ। ਸਕੂਲ ਮੁਖੀ ਅਤੇ ਸਮੂਹ ਸਟਾਫ਼ ਵੱਲੋਂ ਇਸ਼ਾਨ ਚਗਤੀ ਲਈ ਰਿਕਸ਼ਾ ਝੂਲਾ ਭੇਂਟ ਕੀਤਾ ਗਿਆ। ਇਸ ਮੌਕੇ ਮੈਡਮ ਸਾਰੀਕਾ, ਪੂਜਾ, ਮਿਨਾਕਸ਼ੀ, ਸੁਧੀਰ, ਸੁਮਨ, ਸੁਰਿੰਦਰ, ਮਿਡ ਡੇ ਮੀਲ ਵਰਕਰ ਅਤੇ ਹੋਰ ਹਾਜ਼ਰ ਸਨ।