ਗੁਰਨਾਮ ਸਿੱਧੂ
ਫਿਰੋਜ਼ਪੁਰ 09 ਨਵੰਬਰ 2019: ਮਿਸ਼ਨ ਇੰਦਰਧਨੂਸ਼ ਤਹਿਤ ਬੱਚਿਆਂ ਦਾ 100 ਪ੍ਰਤੀਸ਼ਤ ਗਰਭਵਤੀ ਔਰਤਾਂ ਅਤੇ ਦੋ ਸਾਲ ਤੱਕ ਦੇ ਬੱਚਿਆਂ ਦਾ ਟੀਕਾਕਰਨ ਮੁਕੰਮਲ ਕਰਵਾਏ ਜਾਣ ਦੇ ਮੰਤਵ ਨੁੰ ਲੈ ਕੇ ਪੰਜਾਬ ਸਰਕਾਰ ਤੇ ਸਿਹਤ ਵਿਭਾਗ ਵੱਲੋਂ ਮਹੀਨਾ ਦਸੰਬਰ ਤੇ ਹੋ ਰਹੇ ਮਿਸ਼ਨ ਇੰਦਰਧਨੂਸ਼ ਤਹਿਤ ਸਰਕਾਰੀ ਸੀਨੀਅਰ ਮੈਡੀਕਲ ਡਾ. ਰਜਿੰਦਰ ਮਨਚੰਦਾ ਐੱਸਐੱਮਓ ਵੱਲੋਂ ਸਰਹੱਦੀ ਪਿੰਡਾਂ ਨਾਲ ਲੱਗਦੇ ਸਬ ਸੈਂਟਰ ਕਮਾਲਾ ਬੋਦਲਾ, ਰੁਕਨੇਵਾਲਾ, ਮੁੱਠਿਆਂ ਵਾਲਾ ਦੀਆਂ ਏਐੱਨਐੱਮ ਆਂਗਣਵਾੜੀ ਵਰਕਰ, ਆਸ਼ਾ ਵਰਕਰ ਨਾਲ ਮੀਟਿੰਗ ਕੀਤੀ ਅਤੇ ਕੀਤੇ ਜਾ ਰਹੇ ਸਰਵੇ ਦਾ ਜਾਇਜ਼ਾ ਲਿਆ ਗਿਆ। ਇਸ ਮੀਟਿੰਗ ਵਿਚ ਸਬੰਧਤ ਸਟਾਫ ਨੂੰ ਹਦਾਇਤ ਕੀਤੀ ਗਈ ਕਿ ਘਰ ਘਰ ਜਾ ਕੇ ਕੀਤੇ ਜਾ ਰਹੇ ਸਰਵੇ ਦੌਰਾਨ ਕਿਸੇ ਤਰ੍ਹਾਂ ਦੀ ਅਣਗਹਿਲੀ ਨਾ ਵਰਤੀ ਜਾਵੇ ਅਤੇ ਜੋ ਵੀ ਗਰਭਵਤੀ ਔਰਤ ਅਤੇ ਦੋ ਸਾਲ ਤੱਕ ਦਾ ਬੱਚਾ ਜਿਸ ਦਾ ਕਿਸੇ ਕਾਰਨ ਕਰਕੇ ਟੀਕਾਕਰਨ ਨਹੀਂ ਹੋ ਸਕਿਆ ਉਸ ਨੂੰ ਰਿਪੋਰਟ ਕੀਤਾ ਜਾਵੇ। ਉਨ੍ਹਾਂ ਦੱਸਿਆ ਕਿ ਮਿਸ਼ਨ ਇੰਦਰਧਨੂਸ਼ ਮਹੀਨਾ ਦਸੰਬਰ ਵਿਚ ਪਹਿਲਾ ਪੜਾਵ ਸ਼ੁਰੂ ਹੋ ਰਿਹਾ ਹੈ, ਜਿਸ ਤਹਿਤ ਇਕ ਹਫਤਾ ਜੋ ਬੱਚੇ ਕਿਸੇ ਕਾਰਨ ਟੀਕਾਕਰਨ ਤੋਂ ਵਾਂਝੇ ਰਹਿ ਗਏ ਹਨ ਉਨ੍ਹਾਂ ਦਾ ਟੀਕਾਕਰਨ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਮਾਰਚ 2020 ਤੱਕ ਬੱਚਿਆਂ ਦਾ ਟੀਕਾਕਰਨ ਕਰਨ ਦੀ ਕੋਸ਼ਿਸ਼ ਕੀਤੀ ਜਾਵੇ ਕਿ 100 ਪ੍ਰਤੀਸ਼ਤ ਟੀਕਾਕਰਨ ਨਾਲ ਟੀਚੇ ਨੂੰ ਪੂਰਾ ਕੀਤਾ ਜਾਵੇ। ਇਸ ਮੌਕੇ ਅੰਕੁਸ਼ ਭੰਡਾਰੀ ਬੀਈਈ, ਅਮਰਜੀਤ ਐੱਮਪੀਐੱਚਡਬਲਯੂ (ਮੇਲ), ਬਲਵਿੰਦਰ ਸਿੰਘ ਐੱਪੀਐੱਸ (ਮੇਲ), ਹਰਮਿੰਦਰ ਕੌਰ ਐੱਮਪੀਐੱਸ (ਫੀਮੇਲ), ਏਐੱਨਐੱਮ ਆਦਿ ਹਾਜ਼ਰ ਸਨ।