ਕੈਪ ਦੌਰਾਨ ਨਾਮਵਰ ਡਾਕਟਰ ਹਿਮਾਂਸ਼ੂ ਸੂਦ ਐਮ.ਡੀ.ਐਸ. ਅਤੇ ਡਾ. ਰੂਪਲ ਸੂਦ ਗੋਲਡ ਮੈਡਲਿਸਟ ਮਰੀਜ਼ਾਂ ਦਾ ਚੈੱਕਅਪ ਕਰਦੇ ਹੋਏ ਅਤੇ ਕੈਪ ਦਾ ਜਾਇਜ਼ਾ ਲੈਂਦੇ ਹੋਏ ਜਗਦੀਪ ਸਿੰਘ ਚੀਮਾ, ਮੈਨੇਜਰ ਨੱਥਾ ਸਿੰਘ ਅਤੇ ਹੋਰ।
ਦੀਦਾਰ ਗੁਰਨਾ
ਫ਼ਤਹਿਗੜ੍ਹ ਸਾਹਿਬ, 12 ਨਵੰਬਰ :ਕੁਝ ਦਿਨ ਪਹਿਲਾਂ ਇਤਿਹਾਸਕ ਗੁਰਦੁਆਰਾ ਸ੍ਰੀ ਫ਼ਤਹਿਗੜ੍ਹ ਸਾਹਿਬ ਵਿਚ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ ਉਤਸਵ ਨੂੰ ਮੁੱਖ ਰੱਖ ਕੇ ਡਰੀਮ ਚੇਂਜਰ ਸਰਹਿੰਦ ਦੇ ਮਾਲਕ ਵਿਸਵਾ ਸੂਦ, ਡੀ.ਸੀ. ਟੂਰ ਤੇ ਟ੍ਰੈਵਲ ਮੰਡੀ ਗੋਬਿੰਦਗੜ੍ਹ ਦੇ ਮਾਲਕ ਸੁਖਵਿੰਦਰ ਸਿੰਘ ਗੋਲਡੀ, ਰਠੌਰ ਗਰਾਫ਼ਿਕਸ ਸਰਹਿੰਦ ਦੇ ਮਾਲਕ ਪਰਮਿੰਦਰ ਸਿੰਘ ਰਠੌਰ ਅਤੇ ਸਿੰਘ ਸੰਨਜ਼ ਇੰਟਰਪ੍ਰਾਈਜਿਜ਼ ਸਰਹਿੰਦ ਦੇ ਮਾਲਕ ਗਗਨਦੀਪ ਸਿੰਘ ਵਲੋਂ ਵਿਸਾਲ ਦੰਦਾਂ ਦਾ ਮੁਫ਼ਤ ਚੈੱਕਅਪ ਕੈਪ ਲਗਾਇਆ ਗਿਆ ਜਿਸ ਵਿਚ ਸੂਦ ਦੰਦਾਂ ਦਾ ਹਸਪਤਾਲ ਮੰਡੀ ਗੋਬਿੰਦਗੜ੍ਹ ਦੇ ਨਾਮਵਰ ਡਾ. ਹਿਮਾਂਸ਼ੂ ਸੂਦ ਐਮ.ਡੀ.ਐਸ. ਅਤੇ ਡਾ. ਰੂਪਲ ਸੂਦ ਗੋਲਡ ਮੈਡਲਿਸਟ ਦੀ ਅਗਵਾਈ ਹੇਠ ਉਨ੍ਹਾਂ ਦੀ ਟੀਮ ਵਲੋਂ 200 ਦੇ ਕਰੀਬ ਮਰੀਜ਼ਾਂ ਦਾ ਚੈੱਕਅਪ ਕੀਤਾ ਗਿਆ ਅਤੇ ਲੋੜਵੰਦਾਂ ਨੂੰ ਮੁਫ਼ਤ ਦਵਾਈਆਂ ਦਿੱਤੀਆਂ ਗਈਆਂ। ਇਸ ਮੌਕੇ ਡਾ. ਸੂਦ ਨੇ ਦੱਸਿਆ ਕਿ 550 ਸਾਲਾ ਪ੍ਰਕਾਸ ਪੂਰਬ ਨੂੰ ਮੁੱਖ ਰੱਖ ਕੇ ਵੱਖ-ਵੱਖ ਥਾਵਾਂ ਤੇ ਮੁਫ਼ਤ ਕੈਪ ਲਗਾ ਕੇ ਲੋਕਾਂ ਦੀ ਸੇਵਾ ਕੀਤੀ ਜਾ ਰਹੀ ਹੈ। ਇਸ ਕੈਪ ਦਾ ਉਦਘਾਟਨ ਸ਼੍ਰੋਮਣੀ ਅਕਾਲੀ ਦਲ ਦੇ ਕੌਮੀ ਮੀਤ ਪ੍ਰਧਾਨ ਜਗਦੀਪ ਸਿੰਘ ਚੀਮਾ ਨੇ ਕੀਤਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਅਵਤਾਰ ਸਿੰਘ ਰਿਆ, ਗੁਰਦੁਆਰਾ ਸ੍ਰੀ ਫ਼ਤਹਿਗੜ੍ਹ ਸਾਹਿਬ ਦੇ ਮੈਨੇਜਰ ਨੱਥਾ ਸਿੰਘ, ਸ੍ਰੀ ਗੁਰੂ ਗ੍ਰੰਥ ਸਾਹਿਬ ਵਿਸ਼ਵ ਯੂਨੀਵਰਸਿਟੀ ਦੇ ਉਪ ਕੁਲਪਤੀ ਡਾ. ਪਿਰਤਪਾਲ ਸਿੰਘ, ਸ਼੍ਰੋਮਣੀ ਪੱਤਰਕਾਰ ਭੂਸ਼ਨ ਸੂਦ, ਸਮਾਜ ਸੇਵਕ ਕੁਲਵੰਤ ਸਿੰਘ ਰਠੌਰ, ਦਿਲਪ੍ਰੀਤ ਸਿੰਘ ਭੱਟੀ, ਹਰਮੀਤ ਸਿੰਘ ਸੱਗੂ, ਨਰਿੰਦਰਪਾਲ ਸਿੰਘ ਅਤੇ ਪ੍ਰਿਤਪਾਲ ਸਿੰਘ ਚੱਡਾ ਆਦਿ ਨੇ ਸ਼ਿਰਕਤ ਕੀਤੀ ਅਤੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ। ਉਨ੍ਹਾਂ ਪ੍ਰਕਾਸ ਉਤਸਵ ਦੀ ਵਧਾਈ ਦਿੰਦੇ ਹੋਏ ਕਿਹਾ ਕਿ ਸਾਨੂੰ ਸਮਾਜ ਸੇਵਾ ਦੇ ਇਸ ਤਰ੍ਹਾਂ ਦੇ ਕਾਰਜਾਂ ਵਿਚ ਵੱਧ ਚੜ੍ਹ ਕੇ ਹਿੱਸਾ ਲੈਣਾ ਚਾਹੀਦਾ ਹੈ। ਬਾਅਦ ਵਿਚ ਇਸ ਕੈਪ ਵਿਚ ਡੀ.ਐਸ.ਪੀ. ਫ਼ਤਹਿਗੜ੍ਹ ਸਾਹਿਬ ਰਮਿੰਦਰ ਸਿੰਘ ਕਾਹਲੋਂ ਅਤੇ ਜ਼ਿਲ੍ਹਾ ਕਾਂਗਰਸ ਕਮੇਟੀ ਦੇ ਪ੍ਰਧਾਨ ਸੁਭਾਸ਼ ਸੂਦ ਸਮੇਤ ਵੱਡੀ ਗਿਣਤੀ ਵਿਚ ਹਸਤੀਆਂ ਨੇ ਭਾਗ ਲਿਆ।