ਸਿਖਿਆ ਅਜਿਹੀ ਜਾਇਦਾਦ ਹੈ ਜਿਸ ਨੂੰ ਕੋਈ ਵੀਂ ਨਹੀਂ ਵੰਡ ਸਕਦਾ-ਸਵਾਮੀ ਚੇਤਨਾ ਨੰਦ
ਪੋਜੇਵਾਲ ਸਰਾਂ 13 ਨਵੰਬਰ 2019: ਸਿੱਖਿਆ ਭਲਾਈ ਕਮੇਟੀ ਨਵਾਂਗਰਾਂ ਵਲੋਂ ਵਿਦਿਅਕ ਸ਼ੈਸਨ ੨੦੧੮-੧੯ ਦੌਰਾਨ ਵੱਖ ਵੱਖ ਕਲਾਸਾਂ ਵਿੱਚ ਵਧੀਆ ਕਾਰਗੁਜਾਰੀ ਦਿਖਾਉਣ ਵਾਲੇ ਪਿੰਡ ਦੇ ਹੋਣਹਾਰ ਵਿਦਿਆਰਥੀਆ ਨੂੰ ਭੂਰੀਵਾਲੇ ਗੁਰਗੱਦੀ ਪਰੰਪਰਾ ਦੇ ਮੌਜੂਦਾ ਗੱਦੀ ਨਸ਼ੀਨ ਅਚਾਰੀਆ ਸਵਾਮੀ ਚੇਤਨਾ ਨੰਦ ਭੂਰੀ ਵਾਲਿਆ ਦੁਆਰਾ ਸਨਮਾਨਿਤ ਕਰਵਾਇਆ ਗਿਆ।ਇਸ ਮੌਕੇ ਅਚਾਰੀਆ ਸਵਾਮੀ ਚੇਤਨਾ ਨੰਦ ਭੂਰੀ ਵਾਲਿਆ ਨੇ ਕਿਹਾ ਕਿ ਕਮੇਟੀ ਦਾ ਇਹ ਇੱਕ ਵਧੀਆ ਉਪਰਾਲਾ ਹੈ ਜਿਸ ਨਾਲ ਸਾਡੇ ਵਿਦਿਆਰਥੀ ਉਤਸਾਹਿਤ ਹੁੰਦੇ ਹਨ ਉਹਨਾਂ ਵਿਦਿਆਰਥੀਆ ਨੂੰ ਵੀ ਆਸ਼ੀਰਵਾਦ ਦਿੰਦੇ ਹੋਏ ਕਿਹਾ ਕਿ ਉਹ ਵੀ ਪੜਾਈ ਦੇ ਖੇਤਰ ਵਿੱਚ ਵਧਆਿ ਪੜਾਈ ਕਰਕੇ ਆਪਣਾ ਤੇ ਆਪਣੇ ਮਾਪਿਆ ਦਾ ਨਾਂ ਰੌਸ਼ਨ ਕਰਨ ਇਸ ਮੌਕੇ ਉਹਨਾਂ ਕਿਹਾ ਕਿ ਅੱਜ ਹਰ ਖੇਤਰ ਵਿੱਚ ਸਾਡੀਆ ਲੜਕੀਆਂ ਅੱਗੇ ਜਾ ਰਹੀਆ ਹਨ ਤੇ ਮੁੰਡਿਆ ਨੂੰ ਵੀ ਚਾਹੀਧਾ ਹੈ ਕਿ ਉਹ ਵੀ ਸਿੱਖਿਆ ਦਾ ਖੇਤਰ ਵਿੱਚ ਲਵਕੀਆ ਦਾ ਮੁਕਾਬਲਾ ਕਰਨ ਤੇ ਲੜਕੀਆ ਵਾਂਗ ਅੱਗੇ ਆਉਣ।।ਮੌਕੇ ਪਿੰਡ ਨਵਾਂਗਰਾਂ ਦੇ ਲੰਬੜਦਾਰ ਨੰਦ ਸਿੰਘ ਭਾਟੀਆ ਦੀ ਪੋਤਰੀ ਤੇ ਰਣਵੀਰ ਸਿੰਘ ਦੀ ਲੜਕੀ ਸਰਬਜੀਤ ਕੌਰ ਨੂੰ ਸਿਵਲ ਜੱਜ ਬਨਣ ਦੇ ਵਿਸ਼ੇਸ ਤੌਰ ਤੇ ਸਨਮਾਨਿਤ ਕੀਤਾ ਗਿਆ। ਇਸ ਤੋਂ ਇਲਾਵਾ ਰਿਚਾ ਭਾਟੀਆ ਮੈਨੇਜਰ ਕੈਨੇਰਾ ਬੈਂਕ , ਡੌਲੀ ਸਿੰਘ ਪੰਜਾਬ ਐਂਡ ਸਿੰਧ ਬੈਂਕ ,ਸਨੇਹ ਲਤਾ ਨੂੰ ਬੀ.ਕਾਮ ,ਹਰਪੀ੍ਰਤ ਕੌਰ ਨੂੰ ਬੀ.ਸੀ.ਏ,ਰਵਨੀਤ ਕੌਰ ਨੂੰ ਬੀ.ਅੇਸ.ਸੀ ਅੰਸ਼ਿਕਾ ਚੌਧਰੀ ਨੂੰ ਬੀ.ਐਸ.ਸੀ , ਬਾਰਵੀਂ ਵਿੱਚ ਸਿਮਰਨ, ਮੀਨਾਕਸ਼ੀ, ਸਾਹਿਲ ਦੇਵਗਣ, ,ਦਸਵੀਂ ਵਿੱਚ ਮੋਹਨੀ ਨੂੰ ਵਧੀਆ ਅੰਕ ਪਾ੍ਰਪਤ ਕਰਨ ਤੇ ਅਤੇ ਨਵਦਿਆ ਵਿੱਚ ਦਾਖਲਾ ਮਿਲਣ ਤੇ ਖਸਬੂ ਨੂੰ ਕਮੇਟੀ ਵਲੋਂ ਸਨਮਾਨ ਚਿੰਨ ਤੇ ਨਕਦ ਇਨਾਮ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਮੇਹਰ ਚੰਦ ਹੱਕਲਾ ਸਾਬਕਾ ਬਲਾਕ ਸਿੱਖਿਆ ਅਫਸਰ, ਮਾ. ਅਜੀਤ ਸਿੰਘ ਭਾਟੀਆ, ਮਨੋਹਰ ਲਾਲ ਸਟੈਨੋ, ਰਾਮ ਸਰੂਪ ਭਾਟੀਆ ਰਿਟਾ. ਡੀ.ਐਸ.ਪੀ, ਸੋਹਣ ਲਾਲ ਭੂੰਬਲਾ, ਜਸਵਿੰਦਰ ਸਿੰਘ ਕਾਲਾ ਪੰਜਾਬ ਪੁਲਿਸ, ਦਵਿੰਦਰ ਪਾਲ ਭਾਟੀਆ , ਮਾਸਟਰ ਨਿਰਮਲ ਸਿੰਘ ਆਦਿ ਸਮੇਤ ਸਮੂਹ ਸਿੱਖਿਆ ਭਲਾਈ ਕਮੇਟੀ ਦੇ ਮੈਂਬਰ ਹਾਜਰ ਸਨ।