← ਪਿਛੇ ਪਰਤੋ
ਗੁਰਨਾਮ ਸਿੱਧੂ ਫਿਰੋਜ਼ਪੁਰ 14 ਨਵੰਬਰ 2019: ਭਾਰਤ ਸਕਾਊਟ ਐਂਡ ਗਾਈਡਜ ਵੱਲੋਂ ਭਾਰਤ ਦੇ ਵੱਖ ਵੱਖ ਸੂਬਿਆਂ ਦੀ ਸਕਾਊਟ ਅਧੀਨ ''ਫਰੀ ਬੀਂਗ ਮੀ'' ਐਕਸ਼ਨ ਔਨ ਬੋਡੀ ਕੋਫੀਡੈਂਸ ਦੀ ਟਰੇਨਿੰਗ ਭਾਰਤ ਸਕਾਊਟ ਐਡ ਗਾਈਡਜ ਨੈਸ਼ਨਲ ਹੈਡਕੁਆਰਟਰ ਨਵੀ ਦਿੱਲੀ ਵਿਖੇ ਕਰਵਾਈ ਜਾ ਰਹੀ ਹੈ। ਇਹ ਟਰੇਨਿੰਗ ਮਿਤੀ 15 ਤੋ 20 ਨਵੰਬਰ 2019 ਤੱਕ ਚੱਲੇਗੀ। ਇਸ ਟਰੇਨਿੰਗ ਵਿਚ ਭਾਰਤ ਦੇ ਵੱਖ ਵੱਖ ਸੂਬਿਆਂ ਤੋ ਚੁਣੇ ਹੋਏ ਸਕਾਊਟ ਐਂਡ ਗਾਈਡਜ ਭਾਗ ਲੈਣਗੇ। ਐਸਓਸੀ ਪੰਜਾਬ ਓਂਕਾਰ ਸਿੰਘ (ਸ) ਵੱਲੋਂ ਪੰਜਾਬ ਵਿਚੋਂ ਇਸ ਟਰੇਨਿੰਗ ਵਿਚ ਭਾਗ ਲੈਣ ਲਈ 5 ਸਕਾਊਟ ਮਾਸਟਰ ਅਤੇ 2 ਗਾਈਡਜ ਦੀ ਚੋਣ ਕੀਤੀ ਗਈ ਹੈ। ਇਸੇ ਤਹਿਤ ਜ਼ਿਲ੍ਹਾ ਫਿਰੋਜ਼ਪੁਰ ਦੇ ਸਰਕਾਰੀ ਹਾਈ ਸਕੂਲ ਪਿੰਡੀ ਦੇ ਸਕਾਊਟ ਮਾਸਟਰ ਸੰਦੀਪ ਕੰਬੋਜ਼ ਇਸ ਟਰੇਨਿੰਗ ਵਿਚ ਭਾਗ ਲੈਣ ਲਈ ਚੁਣੇ ਗਏ ਹਨ। ਜ਼ਿਲ੍ਹਾ ਚੀਫ ਕਮਿਸ਼ਨਰ ਸਕਾਊਟ ਕਮ ਜ਼ਿਲ੍ਹਾ ਸਿੱਖਿਆ ਅਫਸਰ ਫਿਰੋਜ਼ਪੁਰ ਸੈਕੰਡਰੀ ਸ਼੍ਰੀਮਤੀ ਕੁਲਵਿੰਦਰ ਕੌਰ ਅਤੇ ਜ਼ਿਲ੍ਹਾ ਸਕੱਤਰ ਭਾਰਤ ਸਕਾਊਟ ਗਾਈਡਜ ਕਮ ਉਪ ਜ਼ਿਲਾ ਸਿੱਖਿਆ ਅਫਸਰ ਫਿਰੋਜ਼ਪੁਰ ਸੁਖਵਿੰਦਰ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਅਤੇ ਮੁੱਖ ਅਧਿਆਪਕਾ ਰਿੰਕਲ ਮੁੰਜ਼ਾਲ ਦੀ ਰਹਿਨੁਮਾਈ ਹੇਠ ਅਤੇ ਜ਼ਿਲ੍ਹਾ ਟਰੇਨਿੰਗ ਕਮਿਸ਼ਨਰ ਸਕਾਊਟ ਫਿਰੋਜ਼ਪੁਰ ਚਰਨਜੀਤ ਸਿੰਘ ਚਹਿਲ ਅਤੇ ਸਕਾਊਟ ਕੈਂਪ ਟਰੇਨਿੰਗ ਇੰਚਾਰਜ਼ ਕੇਵਲ ਕ੍ਰਿਸ਼ਨ ਸੇਠੀ ਦੇ ਸਹਿਯੋਗ ਨਾਲ ਅੱਜ ਸਕਾਊਟ ਮਾਸਟਰ ਸੰਦੀਪ ਕੰਬੋਜ਼ ਸਕਾਊਟ ਅਧੀਨ ''ਫਰੀ ਬੀਂਗ ਮੀ'' ਐਕਸ਼ਨ ਔਨ ਬੋਡੀ ਕੋਫੀਡੈਂਸ ਦੀ ਟਰੇਨਿੰਗ ਵਿਚ ਭਾਗ ਲੈਣ ਲਈ ਭਾਰਤ ਸਕਾਊਟ ਐਂਡ ਗਾਈਡਜ਼ ਨੈਸ਼ਨਲ ਹੈਡਕੁਆਰਟਰ ਨਵੀਂ ਦਿੱਲੀ ਵਿਖੇ ਰਵਾਨਾ ਹੋ ਗਏ ਹਨ। ਸਕਾਊਟ ਮਾਸਟਰ ਅਤੇ ਗਾਈਡਜ ਨੈਸ਼ਨਲ ਹੈਡਕੁਆਰਟਰ ਨਵੀਂ ਦਿੱਲੀ ਤੋ ਇਹ ਟਰੇਨਿੰਗ ਪ੍ਰਾਪਤ ਕਰਨ ਤੋ ਬਾਅਦ ਪੰਜਾਬ ਦੇ ਵੱਖ ਵੱਖ ਜ਼ਿਲ੍ਹਿਆ ਵਿਚ ਕੈਂਪ ਲਗਾ ਕੇ ਇਹ ਟਰੇਨਿੰਗ ਵਿਦਿਆਰਥੀਆਂ ਨੂੰ ਦੇ ਕੇ ਸਕਾਊਟਿੰਗ ਲਹਿਰ ਨੂੰ ਹੋਰ ਪ੍ਰਫੁੱਲਿਤ ਕਰਨਗੇ।
Total Responses : 189