ਐਸ.ਏ.ਐਸ. ਨਗਰ 18 ਨਵੰਬਰ, 2019: ਸਿੱਖਿਆ ਵਿਭਾਗ ਪੰਜਾਬ ਵੱਲੋਂ 56 ਪਿ੍ੰਸੀਪਲਾਂ ਅਤੇ ਸਿੱਧੀ ਭਰਤੀ ਦੁਅਾਰਾ ਨਿਯੁਕਤ 25 ਬਲਾਕ ਪਾ੍ਇਮਰੀ ਸਿੱਖਿਆ ਅਫ਼ਸਰਾਂ ਨੂੰ ਸਕੂਲ ਪ੍ਰਬੰਧ, ਲੀਡਰਸ਼ਿਪ, ਸੇਵਾ ਨਿਯਮਾਂ, ਅਾਦਿ ਦੀ ਸਿਖਲਾਈ ਵਿਸ਼ੇਸ਼ ਸਿਖਲਾਈ ਵਰਕਸ਼ਾਪ ਦੌਰਾਨ ਮੈਰੀਟੋਰੀਅਸ ਸਕੂਲ ਸੈਕਟਰ 70 ਵਿਖੇ ਦਿੱਤੀ ਜਾ ਰਹੀ ਹੈ|
ਸਿਖਲਾਈ ਵਰਕਸ਼ਾਪ ਦੇ ਦੂਜੇ ਦਿਨ ਸਕੱਤਰ ਸਕੂਲ ਸਿੱਖਿਆ ਪੰਜਾਬ ਨੇ ਨਵੇਂ ਬਲਾਕ ਪਾ੍ਇਮਰੀ ਸਿੱਖਿਆ ਅਫ਼ਸਰਾਂ ਨੂੰ ਅਤੇ ਪਿ੍ੰਸੀਪਲਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸਰਕਾਰੀ ਸਕੂਲਾਂ ਵਿੱਚ ਪਿ੍ੰਸੀਪਲਾਂ ਦੀਅਾਂ ਅਤੇ ਬਲਾਕ ਪਾ੍ਇਮਰੀ ਸਿੱਖਿਆ ਅਫ਼ਸਰਾਂ ਦੀਅਾਂ ਅਸਾਮੀਆਂ ਭਰ ਦਿੱਤੀਅਾਂ ਗਈਅਾਂ ਹਨ| ਨਵੀਂ ਨਿਯੁਕਤੀ ਦੇ ੳੁਪਰੰਤ ਸਿੱਖਿਆ ਵਿਭਾਗ ਵੱਲੋਂ ਸਿੱਖਿਆ ਅਫ਼ਸਰਾਂ ਨੂੰ ਵਿਸ਼ੇਸ਼ ਸਿਖਲਾਈ ਦਿੱਤੀ ਜਾ ਰਹੀ ਹੈ|
ੳੁਹਨਾਂ ਕਿਹਾ ਕਿ ਸਕੂਲਾਂ ਵਿੱਚ ਗੁਣਾਤਮਕ ਸਿੱਖਿਆ ਲਈ ਮਿਸ਼ਨ ਸ਼ਤ-ਪ੍ਤੀਸ਼ਤ, ਈ-ਕੰਟੈਂਟ ਦੀ ਵਰਤੋਂ, ਸਮਾਰਟ ਸਕੂਲ ਨੀਤੀ ਅਤੇ ਹੋਰ ਮੁਹਿੰਮਾਂ ਸਿਖਰ ਤੇ ਹਨ ਅਤੇ ਨਵੇਂ ਪਿ੍ੰਸੀਪਲਾਂ ਅਤੇ ਬਲਾਕ ਪਾ੍ਇਮਰੀ ਸਿੱਖਿਆ ਅਫ਼ਸਰਾਂ ਵਿੱਚ ਜੋਸ਼ ਅਤੇ ਜਨੂੰਨ ਹੈ ਜੋ ਇਹਨਾਂ ਮੁਹਿੰਮਾਂ ਨੂੰ ਸਕਾਰਾਤਮਕ ਹੁਲਾਰਾ ਦੇਣ ਲਈ ਸਹਾਈ ਹੈ| ਸਕੂਲ ਪ੍ਬੰਧ ਅਤੇ ਲੀਡਰਸ਼ਿਪ ਦੇ ਗੁਣ ਸਕੂਲਾਂ ਵਿੱਚ ਵਿਦਿਆਰਥੀਆਂ ਅਤੇ ਅਧਿਆਪਕਾਂ ਦੀ ਕਾਰਗੁਜ਼ਾਰੀ ਵਿੱਚ ਹੋਰ ਵੀ ਨਿਖਾਰ ਲਿਆਉਣਗੇ|
ੳੁਹਨਾਂ ਸਮੂਹ ਨਵੇਂ ਸਿੱਖਿਆ ਅਫ਼ਸਰਾਂ ਨੂੰ ਕਿਹਾ ਕਿ ਸਰਕਾਰੀ ਸਕੂਲਾਂ ਵਿੱਚ ਪਿਛਲੇ ਸਾਲ ਦਾਖਲਿਅਾਂ ਵਿੱਚ ਵਾਧਾ ਹੋਇਆ ਸੀ ਪਰ ਹੁਣ ੳੁਹਨਾਂ ਕੋਲ ਵੱਡੀ ਚੁਣੌਤੀ ਹੈ ਕਿ ਇਸ ਸਾਲ ਦਾਖਲਿਅਾਂ ਨੂੰ ਵਧਾੳੁਣ ਲਈ ਨਿਰੰਤਰ ਸੁਹਿਰਦ ਯਤਨ ਕਰਨ|
ੳੁਹਨਾਂ ਕਿਹਾ ਕਿ ਸਿੱਖਿਆ ਵਿਭਾਗ ਵੱਲੋਂ ਸਕੂਲ ਪ੍ਰਬੰਧ ਲਈ ਸਕੂਲਾਂ ਦੇ ਪ੍ਰਿੰਸੀਪਲਾਂ ਅਤੇ ਬਲਾਕ ਪਾ੍ਇਮਰੀ ਸਿੱਖਿਆ ਅਫ਼ਸਰਾਂ ਨੂੰ ਅਾਤਮ ਵਿਸ਼ਵਾਸ ਬਣਾ ਕੇ ਕੰਮ ਕਰਨ ਲਈ ਸ਼ੁਭ ਕਾਮਨਾਵਾਂ ਦਿੱਤੀਆਂ| ਸਿੱਖਿਆ ਵਿਭਾਗ ਨੂੰ ਸਮੂਹ ਅਫ਼ਸਰਾਂ ਤੋਂ ਬਹੁਤ ੳੁਮੀਦਾਂ ਹਨ ਜਿਨ੍ਹਾਂ 'ਤੇ ਉਨ੍ਹਾਂ ਨੇ ਕੰਮ ਕਰਨ ਹੈ|
ਇਸ ਮੌਕੇ ਮਨੋਜ ਕੁਮਾਰ ਡਿਪਟੀ ਅੈੱਸ.ਪੀ.ਡੀ., ਪਿ੍ੰਸੀਪਲ ਰੀਤੂ ਮੈਰੀਟੋਰੀਅਸ ਸਕੂਲ, ਬਦੁਰਿਅਾ ਸੇਨ, ਜਯੰਤ ਸ਼ਰਮਾ, ਵੱਖ ਵੱਖ ਸਕੂਲਾਂ ਤੋਂ ਪਿ੍ੰਸੀਪਲ ਅਤੇ ਬਲਾਕ ਪਾ੍ਇਮਰੀ ਸਿੱਖਿਆ ਅਫ਼ਸਰ ਵੀ ਮੌਜੂਦ ਰਹੇ|