ਗੁਰਦਾਸਪੁਰ, 2 ਦਸੰਬਰ 2019 - ਸ੍ਰੀ ਰਜਿੰਦਰ ਸਿੰਘ ਜ਼ਿਲਾ ਸਮਾਜਿਕ ਸੁਰੱਖਿਆ ਅਫਸਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਅਲਿਮਕੋ ਵਲੋਂ ਦਿਵਆਂਗ ਵਿਅਕਤੀਆਂ ਨੂੰ ਮੁਫਤ ਬਣਾਵਟੀ ਅੰਗ ਦੇਣ ਸਬੰਧੀ ਅਸਿਸਮੈਂਟ ਕੈਂਪ ਜਿਲੇ ਭਰ ਅੰਦਰ ਲਗਾਏ ਜਾ ਰਹੇ ਹਨ।
ਉਨਾਂ ਦੱਸਿਆ ਕਿ ਦੀਨਾਨਗਰ ਵਿਖੇ 8 ਦਸੰਬਰ ਨੂੰ , ਕਾਹਨੂੰਵਾਨ ਵਿਖੇ 9 ਦਸੰਬਰ ਨੂੰ, ਦੋਰਾਂਗਲਾ ਵਿਥੇ 10 ਦਸੰਬਰ ਨੂੰ, ਸ੍ਰੀ ਹਰਗੋਬਿੰਦਪੁਰ ਵਿਖੇ 11 ਦਸੰਬਰ ਵਿਖੇ, ਕਾਹਨੂੰਵਾਨ ਵਿਖੇ 13 ਦਸੰਬਰ ਨੂੰ, ਬਟਾਲਾ ਵਿਖੇ 14 ਦਸੰਬਰ ਨੂੰ, ਗੁਰਦਾਸਪੁਰ ਵਿਖੇ 16 ਦਸੰਬਰ ਨੂੰ, ਧਾਰੀਵਾਲ ਵਿਖੇ 17 ਦਸੰਬਰ ਨੂੰ, ਕਲਾਨੋਰ ਵਿਖੇ 18 ਦਸੰਬਰ ਨੂੰ, ਡੇਰਾ ਬਾਬਾ ਨਾਨਕ ਵਿਖੇ 19 ਦਸੰਬਰ ਨੂੰ ਅਤੇ 20 ਦਸੰਬਰ ਨੂੰ ਫਤਿਹਗੜ੍ਹ ਚੂੜੀਆਂ ਵਿਖੇ ਅਸਿਸਮੈਂਟ ਕੈਂਪ ਲਗਾਏ ਜਾਣਗੇ। ਉਨਾਂ ਲੋੜਵੰਦ ਦਿਵਆਂਗ ਵਿਅਕਤੀਆਂ ਨੂੰ ਅਸਿਸਮੈਂਟ ਕੈਂਪ ਵਿਚ ਪੁਹੰਚਣ ਦੀ ਅਪੀਲ ਕਰਦਿਆਂ ਦੱਸਿਆ ਕਿ ਅਸਿਸਮੈਂਟ ਕੈਂਪ ਤੋਂ ਬਾਅਦ ਦਿਵਆਂਗ ਵਿਅਕਤੀਆਂ ਨੂੰ ਮੁਫਤ ਬਣਾਵਟੀ ਅੰਗ ਦਿੱਤੇ ਜਾਣਗੇ।
ਉਨਾਂ ਅੱਗੇ ਦੱਸਿਆ ਕਿ ਲਾਭਪਾਤਰੀ ਆਪਣਾ ਕਾਰਡ, 40 ਫੀਸਦੀ ਤੋਂ ਵੱਧ ਦੀ ਡਿਸਏਬਿਲਟੀ ਸਬੰਧੀ ਸਰਟਫਿਕੇਟ ਅਤੇ ਦੋ ਫੋਟੋ ਲੈ ਕੇ ਆਉਣ ਅਤੇ ਪਰਿਵਾਰ ਦੀ ਆਮਦਨ 15000 ਰੁਪਏ ਪ੍ਰਤੀ ਮਹਿਨਾ ਤੱਕ ਹੋਣ ਸਬੰਧੀ ਸਰਪੰਚ/ ਮਿਊਂਸਪਲ ਕੌਂਸਲਰ ਦਾ ਸਰਟੀਫਿਕੇਟ ਨਾਲ ਲੈ ਕੇ ਆਉਣ।