ਗੁਰਨਾਮ ਸਿੱਧੂ
ਫਿਰੋਜ਼ਪੁਰ 2 ਦਸੰਬਰ 2019 : ਸਿੱਖਿਆ, ਟ੍ਰੈਫਿਕ ਸੂਝ, ਖੇਡਾਂ ਅਤੇ ਹੋਰ ਸਮਾਜਿਕ ਗਤੀਵਿਧੀਆਂ ਲਈ ਬਣਾਈ ਗਈ ਮੋਢੀ ਸੰਸਥਾ ਮਯੰਕ ਫਾਉਡੇਸ਼ਨ ਦੂਜੇ ਮਯੰਕ ਸ਼ਰਮਾ ਮੈਮੋਰੀਅਲ ਬੈਂਡਮਿੰਟਨ ਚੈਪੀਅਨਸ਼ਿਪ 14 ਅਤੇ 15 ਦਸੰਬਰ ਨੂੰ ਜ਼ਿਲ੍ਹਾ ਬੈਂਡਮਿੰਟਨ ਐਸੋਸ਼ੀਅਨ ਦੇ ਵਿਸ਼ੇਸ਼ ਸਹਿਯੋਗ ਨਾਲ ਸ਼ਹੀਦ ਭਗਤ ਸਿੰਘ ਬੈਂਡਮਿੰਟਨ ਇੰਨਡੋਰ ਸਟੇਡੀਅਮ ਵਿਖੇ ਆਯੋਜਿਤ ਕਰਨ ਜਾ ਰਹੀ ਹੈ। ਇਹ ਜਾਣਕਾਰੀ ਦਿੰਦੇ ਹੋਏ ਪ੍ਰੋਜੈਕਟ ਇੰਚਾਰਜ ਕਿਰਨ ਸ਼ਰਮਾ, ਰਾਕੇਸ਼ ਕੁਮਾਰ ਅਤੇ ਮੁਨੀਸ਼ ਸ਼ਰਮਾ ਨੇ ਦੱਸਿਆ ਕਿ ਅੱਜ ਇਸ ਸਬੰਧੀ ਪੋਸਟਰ ਇੰਜ਼. ਅਨਿਰੁਧ ਗੁਪਤਾ ਦੀ ਅਗਵਾਈ ਵਿਚ ਜਾਰੀ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਇਹ ਚੈਪੀਅਨਸ਼ਿਪ ਤਿੰਨ ਵਰਗਾ ਅੰਡਰ-13, ਅੰਡਰ-15 ਅਤੇ ਅੰਡਰ-19 ਲੜਕੇ ਅਤੇ ਲੜਕੀਆਂ ਵਿਚ ਵੰਡਿਆ ਗਿਆ ਹੈ, ਆਨ ਲਾਇਨ ਰਜਿਸਟਰੇਸ਼ਨ ਅਨੁਸਾਰ ਫ਼ਿਰੋਜ਼ਪੁਰ, ਫਰੀਦਕੋਟ, ਫਾਜ਼ਿਲਕਾ, ਰੋਪੜ, ਸੰਗਰੂਰ ,ਪਟਿਆਲਾ, ਅੰਮ੍ਰਿਤਸਰ , ਜਲੰਧਰ, ਗੰਗਾਨਗਰ, ਹਨੂੰਮਾਨਗੜ, ਬਠਿੰਡਾ, ਮਾਨਸਾ, ਲੁਧਿਆਣਾ, ਪਠਾਨਕੋਟ ਅਤੇ ਮੋਗਾ ਦੇ ਲਗਭਗ 200 ਖਿਡਾਰੀ ਇਨ੍ਹਾਂ ਮੁਕਾਬਲਿਆਂ ਵਿਚ ਭਾਗ ਲੈਣਗੇ ਅਤੇ ਇਸ ਸਬੰਧੀ ਰਜਿਸਟਰੇਸ਼ਨ 10 ਦਸੰਬਰ ਤੱਕ ਜਾਰੀ ਹੈ। ਇਸ ਚੈਪੀਅਨਸ਼ਿਪ ਵਿਚ ਭਾਗ ਲੈ ਰਹੇ ਸਾਰੇ ਖਿਡਾਰੀਆਂ ਨੂੰ ਮਯੰਕ ਫਾਉਡੇਸ਼ਨ ਵੱਲ਼ੋ ਪ੍ਰਸੰਸਾ ਪੱਤਰ ਅਤੇ ਜੇਤੂਆਂ ਨੰ 7100 ਰੁਪਏ ਦਾ ਪਹਿਲਾ ਅਤੇ 5100 ਰੁਪਏ ਦਾ ਦੂਜਾ ਇਨਾਮ ਦਿੱਤਾ ਜਾਵੇਗਾ। ਮੀਟਿੰਗ ਵਿਚ ਪ੍ਰਿੰਸੀਪਲ ਰਾਜੇਸ਼ ਮਹਿਤਾ, ਅਸ਼ਵਨੀ ਸ਼ਰਮਾ, ਅਨਿਲ ਮੱਛਰਾਲ, ਗਜਲਪ੍ਰੀਤ ਸਿੰਘ, ਮੁਨੀਸ਼ ਪੁੰਜ, ਦਿਨੇਸ਼ ਗੁਪਤਾ, ਦੀਪਕ ਨਰੂਲਾ, ਯੋਗੇਸ਼ ਤਲਵਾੜ, ਸੰਦੀਪ ਸਹਿਗਲ, ਅਰਨੀਸ਼ ਮੋਂਗਾ, ਮਿਤੁੱਲ ਭੰਡਾਰੀ, ਵਿਕਾਸ ਪਾਸੀ, ਜਤਿੰਦਰ ਸੰਧਾ, ਰਤਨਦੀਪ ਸਿੰਘ, ਕੁਲਦੀਪ ਸਿੰਘ ਹਾਜ਼ਰ ਸਨ।