ਦਿੱਲੀ ਤੋਂ ਸ਼ੁਰੂ ਹੋਈ ਸੀਸ ਮਾਰਗ ਯਾਤਰਾ ਦਾ ਸੰਭੂ ਵਿਖੇ ਪੁੱਜਣ ’ਤੇ ਸਵਾਗਤ ਕਰਦੀਆਂ ਸੰਗਤਾਂ।
ਕੁਲਵੰਤ ਸਿੰਘ ਬੱਬੂ
ਗਗਨਦੀਪ ਸਿੰਘ ਜਲਾਲਪੁਰ, ਨਿਰਭੈ ਸਿੰਘ ਮਿਲਟੀ ਤੇ ਉਂਟਸਰ ਹੋਏ ਨਤਮਸਤਕ
ਸੰਭੂ, ਰਾਜਪੁਰਾ, ਘਨੌਰ 2 ਦਸੰਬਰ 2019: ਬਾਬਾ ਮਨਜੀਤ ਸਿੰਘ ਜ਼ੀਰਕਪੁਰ ਵਾਲਿਆ ਦੀ ਅਗਵਾਈ ਵਿਚ ਦਿੱਲੀ ਦੇ ਗੁਰਦੁਆਰਾ ਸੀਸ ਗੰਜ ਸਾਹਿਬ ਸ਼ੁਰੂ ਹੋਈ ਸੀਸ ਮਾਰਗ ਯਾਤਰਾ ਦਾ ਅੱਜ ਪੰਜਾਬ ਦੇ ਪ੍ਰਵੇਸ ਦੁਆਰਾ ਸੰਭੂ (ਘਨੌਰ) ਵਿਖੇ ਪੁੱਜਣ ’ਤੇ ਹਲਕਾ ਘਨੌਰ ਦੇ ਵਿਧਾਇਕ ਮਦਨ ਲਾਲ ਜਲਾਲਪੁਰ ਦੇ ਸਪੁੱਤਰ ਤੇ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਗਗਨਦੀਪ ਸਿੰਘ ਜਲਾਲਪੁਰ, ਹਲਕਾ ਰਾਜਪੁਰਾ ਦੇ ਵਿਧਾਇਕ ਹਰਦਿਆਲ ਸਿੰਘ ਕੰਬੋਜ ਤੇ ਸਪੁੱਤਰ ਨਿਰਭੈ ਸਿੰਘ ਮਿਲਟੀ, ਜ਼ਿਲ੍ਹਾ ਪ੍ਰਧਾਨ ਗੁਰਦੀਪ ਸਿੰਘ ਉਂਟਸਰ, ਐਸਡੀਐਮ ਸ਼ਿਵ ਕੁਮਾਰ ਸਮੇਤ ਵੱਡੀ ਗਿਣਤੀ ਸੰਗਤਾਂ ਵਲੋਂ ਸ੍ਰੀ ਗੁਰੂ ਗੰ੍ਰਥ ਸਾਹਿਬ ਜੀ ਅੱਗੇ ਨਤਮਸਤਕ ਹੋ ਕੇ ਅਸ਼ੀਰਵਾਦ ਲਿਆ ਗਿਆ। ਇਹ ਯਾਤਰਾ ਦਿੱਲੀ ਤੋਂ ਚੱਲ ਕੇ ਵੱਖ-ਵੱਖ ਥਾਵਾਂ ਤੋਂ ਹੁੰਦੀ ਹੋਈ ਗੁਰਦੁਆਰਾ ਸ੍ਰੀ ਆਨੰਦਪੁਰ ਸਾਹਿਬ ਵਿਖੇ ਸਪੰਨ ਹੋਵੇਗੀ।
ਇਸ ਦੌਰਾਨ ਸੰਬੋਧਨ ਕਰਦਿਆਂ ਗਗਨਦੀਪ ਜਲਾਲਪੁਰ ਤੇ ਮਿਲਟੀ ਕੰਬੋਜ ਨੇ ਸਾਂਝੇ ਤੌਰ ’ਤੇ ਕਿਹਾ ਕਿ ਇਸ ਯਾਤਰਾ ਨੰੂ ਲੈ ਕੇ ਜਿਥੇ ਸੰਗਤਾਂ ਵਿਚ ਭਾਰੀ ਸ਼ਰਧਾ ਤੇ ਉਤਸ਼ਾਹ ਸੀ, ਉਥੇ ਪ੍ਰਸ਼ਾਸਨ ਵਲੋਂ ਵੀ ਸੰਗਤਾਂ ਲਈ ਪੁੱਖਤਾ ਇਤਜਾਮ ਕੀਤੇ ਗਏ ਸਨ। ਉਨ੍ਹਾਂ ਕਿਹਾ ਕਿ ਧਰਮ ਚਾਦਰ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਹਾਦਤ ਸਾਨੰੂ ਆਪਣੇ ਧਰਮ ਪ੍ਰਤੀ ਦਿ੍ਰੜ੍ਹ ਰਹਿੰਦੇ ਹੋਏ, ਹੋਰਨਾਂ ਧਰਮਾਂ ਦੀ ਰੱਖਿਆ ਲਈ ਵੀ ਮਰ-ਮਿੱਟਣ ਦੀ ਸਿੱਖਿਆ ਦਿੰਦੀ ਹੈ। ਇਸ ਲਈ ਸਾਨੰੂ ਆਪਣੇ ਗੁਰੂਆਂ ਵਲੋਂ ਦਰਸਾਏ ਰਸਤਿਆਂ ’ਤੇ ਚੱਲਣਾ ਚਾਹੀਦਾ ਹੈ। ਇਸ ਮੌਕੇ ਐਸਐਸਪੀ ਮਨਦੀਪ ਸਿੰਘ ਸਿੱਧੂ ਦੇ ਦਿਸ਼ਾ ਨਿਰਦੇਸ਼ਾ ਤਹਿਤ ਐਸਪੀਏਐਸ ਘੁੰਮਣ, ਡੀਐਸਪੀ ਘਨੌਰ ਮਨਪ੍ਰੀਤ ਸਿੰਘ, ਐਸਐਚਓ ਥਾਣਾ ਘਨੌਰ ਗੁਰਮੀਤ ਸਿੰਘ, ਐਸਐਚਓ ਥਾਣਾ ਸੰਭੂ ਪ੍ਰੇਮ ਸਿੰਘ ਦੀ ਅਗਵਾਈ ਵਿਚ ਸੰਭੂ ਬਾਰਡਰ ਨੇੜੇ ਰਾਜਗੜ੍ਹ ਵਿਖੇ ਨਿੱਘਾ ਸੁਆਗਤ ਕੀਤਾ ਗਿਆ। ਇਸ ਮੌਕੇ ਤਹਿਸੀਲਦਾਰ ਹਰਸਿਮਰਨ ਸਿੰਘ, ਨਾਇਬ ਤਹਿਸੀਲਦਾਰ ਹਰਨੇਕ ਸਿੰਘ, ਨਾਇਬ ਤਹਿਸੀਲਦਾਰ ਗੁਰਦਰਸਨ ਸਿੰਘ, ਜ਼ਿਲ੍ਹਾ ਪ੍ਰੀਸਦ ਮੈਂਬਰ ਧਰਮਪਾਲ, ਕਨੂੰਗੋ ਨਛੱਤਰ ਸਿੰਘ, ਬਲਵਿੰਦਰ ਸਿੰਘ ਭਰਪੂਰ ਸਿੰਘ, ਗੁਰਮੁੱਖ ਸਿੰਘ, ਹਰਵਿੰਦਰ ਸਿੰਘ ਸੰਧਾਰਸੀ, ਰਾਮ ਰਤਨ ਸ਼ਰਮਾ ਸਮੇਤ ਸੰਗਤਾਂ ਹਾਜ਼ਰ ਸਨ।