← ਪਿਛੇ ਪਰਤੋ
ਜੀ ਐਸ ਪੰਨੂ ਪਟਿਆਲਾ 3 ਦਸੰਬਰ 2019 : ਪੰਜਾਬੀ ਯੂਨੀਵਰਸਿਟੀ ਅਧਿਆਪਕ ਸੰਘ ਵੱਲੋਂ 04/12/2019 ਨੂੰ ਵਾਈਸ ਚਾਂਸਲਰ ਦਫ਼ਤਰ ਅੱਗੇ ਧਰਨਾ ਦਿੱਤਾ ਜਾਵੇਗਾ ।ਇਹ ਧਰਨਾ 11.00 ਵਜੇ ਤੋ 1.00 ਵਜੇ ਤੱਕ ਹੋਵੇਗਾ। ਇਹ ਧਰਨਾ ਪੀਫੈਕਟੋ ਵੱਲੋਂ ਸੱਤਵੇਂ ਪੇ ਕਮਿਸ਼ਨ ਦੀਆਂ ਸਿਫ਼ਾਰਸ਼ਾਂ ਲਾਗੂ ਕਰਵਾਉਣ ਲਈ ਲਾਇਆ ਜਾਵੇਗਾ ।ਇਸ ਧਰਨੇ ਵਿੱਚ ਪੰਜਾਬੀ ਯੂਨੀਵਰਸਿਟੀ ਅਧਿਆਪਕਾਂ ਦੇ ਨਾਲ ਨਾਲ ਪਟਿਆਲਾ ਸ਼ਹਿਰ ਦੇ ਸਾਰੇ ਕਾਲਜਾਂ ਤੋਂ ਵੀ ਅਧਿਆਪਕ ਸ਼ਿਰਕਤ ਕਰਨਗੇ । ਮੁੱਖ ਮੁੱਦੇ ਵਜੋਂ ਨਵੇਂ ਪੇ ਕਮਿਸ਼ਨ ਨੂੰ ਲਾਗੂ ਕਰਵਾਉਣਾ, ਪੁਰਾਣੀ ਪੈਨਸ਼ਨ ਸਕੀਮ ਨੂੰ ਬਹਾਲ ਕਰਾਉਣਾ, ਅਧਿਆਪਕਾਂ ਦੇ ਇਨਕਰੀਮੈਂਟ ਬਕਾਏ ਅਤੇ ਨਵੀਂ ਸਿੱਖਿਆ ਨੀਤੀ ਆਦਿ ਧਰਨੇ ਲਗਾਉਣ ਦਾ ਮੁੱਖ ਕਾਰਨ ਹਨ ।ਸਾਰੇ ਦੇਸ਼ ਵਿੱਚ ਹੀ ਸੱਤਵੇਂ ਪੇ ਕਮਿਸ਼ਨ ਦੀਆਂ ਸਿਫ਼ਾਰਸ਼ਾਂ ਲਾਗੂ ਹੋ ਚੁੱਕੀਆਂ ਹਨ ਸਿਰਫ ਪੰਜਾਬ ਹਿਮਾਚਲ ਅਤੇ ਚੰਡੀਗੜ੍ਹ ਤਿੰਨ ਸੂਬੇ ਨੇ ਜਿਨ੍ਹਾਂ ਵਿੱਚ ਇਹ ਸਿਫ਼ਾਰਸ਼ਾਂ ਹਾਲੀ ਲਾਗੂ ਨਹੀਂ ਹੋਈਆਂ ਹਨ ।ਪੀਫੈਕਟੋ ਵੱਲੋਂ ਦਿੱਤੇ ਗਏ ਪ੍ਰੋਗਰਾਮ ਅਨੁਸਾਰ ਪਹਿਲਾਂ ਧਰਨਾ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਖੇ ਲੱਗੇਗਾ ਉਸ ਦੇ ਨਾਲ ਨਾਲ ਬਾਕੀ ਸਾਰੇ ਸੂਬੇ ਵਿੱਚ ਅਧਿਆਪਕ ਰੋਸ ਵਜੋਂ ਕਾਲੀਆਂ ਪੱਟੀਆਂ ਮੋਢਿਆਂ ਤੇ ਬਣਨਗੇ ।ਇਸ ਧਰਨੇ ਵਿੱਚ ਬਹੁਤ ਵੱਡੀ ਗਿਣਤੀ ਚ ਅਧਿਆਪਕ ਹੁੰਮ ਹੁਮਾ ਕੇ ਪੁੱਜਣਗੇ ।
Total Responses : 188