ਸਕੂਲੀ ਬੱਚਿਆਂ ਨੂੰ ਸਵੈਟਰ, ਬੂਟ, ਟਾਈ, ਬੈਲਟ, ਇਨਵਰਟਰ, ਬੈਟਰਾ ਤੇ ਪ੍ਰਿੰਟਰ ਕਰਵਾਇਆ ਮੁਹੱਈਆ
ਗੁਰਨਾਮ ਸਿੱਧੂ
ਫਿਰੋਜ਼ਪੁਰ 4 ਦਸੰਬਰ 2019 : ਸਰਕਾਰੀ ਸਕੂਲ ਵਿਚ ਪੜ੍ਹ ਰਹੇ ਬੱਚਿਆਂ ਨੂੰ ਦਰਪੇਸ਼ ਆ ਰਹੀਆਂ ਸਮੱਸਿਆਵਾਂ ਦੇ ਹੱਲ ਲਈ ਐੱਨਆਰਆਈ ਨੇ ਪਾਇਆ ਯੋਗਦਾਨ ਅਤੇ ਬੱਚਿਆਂ ਲਈ ਸਕੂਲ ਨੂੰ ਐੱਲਈਡੀ ਸਮੇਤ ਵੰਡੀਆਂ ਕਈਆਂ ਵਸਤਾਂ। ਫਿਰੋਜ਼ਪੁਰ ਦੇ ਪਿੰਡ ਵਲੂਰ ਵਿਖੇ ਹੋਏ ਸਾਦੇ ਤੇ ਪ੍ਰਭਾਵਸ਼ਾਲੀ ਸਮਾਰੋਹ ਵਿਚ ਸ਼ਿਰਕਤ ਕਰਨ ਪਹੁੰਚੇ ਡਾ. ਕੁਲਦੀਪ ਸਿੰਘ ਗਿੱਲ ਤੇ ਉਨ੍ਹਾਂ ਦੇ ਐੱਨਆਰਆਈ ਭਰਾ ਸਤਨਾਮ ਸਿੰਘ ਗਿੱਲ ਸਮੇਤ ਪਰਿਵਾਰਿਕ ਮੈਂਬਰਾਂ ਨੇ ਸ਼ਿਰਕਤ ਕੀਤੀ। ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਲੂਰ ਪਹੁੰਚੇ ਡਾਜ. ਕੁਲਦੀਪ ਸਿੰਘ ਗਿੱਲ ਤੇ ਸਤਨਾਮ ਸਿੰਘ ਨੇ ਕਿਹਾ ਕਿ ਸਕੂਲ ਅਧਿਆਪਕਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਜਿਥੇ ਬੱਚਿਆਂ ਨੂੰ ਸਵੈਟਰ, ਬੂਟ, ਟਾਈ, ਬੈਲਟ, ਦਿੰਦਿਆਂ ਸਰਦੀ ਤੋਂ ਬਚਾਉਣ ਦਾ ਯਤਨ ਕੀਤਾ ਗਿਆ, ਉਥੇ ਬੱÎਚਆਂ ਦੀ ਕਲਾ ਨੂੰ ਵੇਖਦਿਆਂ ਹਰਮੋਨੀਅਮ ਵੀ ਭੇਂਟ ਕੀਤਾ ਗਿਆ। ਉਨ੍ਹਾਂ ਕਿਹਾ ਕਿ ਲਾਈਟ ਬੰਦ ਹੋਣ ਕਰਕੇ ਬੱਚਿਆਂ ਦੀ ਪੜ੍ਹਾਈ ਵਿਚ ਆਉਂਦੇ ਅੜਿੱਕੇ ਨੂੰ ਵੀ ਦੂਰ ਕਰਨ ਦਾ ਯਤਨ ਕਰਦਿਆਂ ਸਕੂਲ ਨੂੰ ਇਨਵਰਟਰ ਸਮੇਤ ਬੈਟਰਾ ਦਿੱਤਾ ਗਿਆ ਤਾਂ ਜੋ ਜੇਕਰ ਸਕੂਲ ਸਮੇਂ ਦੌਰਾਨ ਲਾਈਟ ਬੰਦ ਹੁੰਦੀ ਹੈ ਤਾਂ ਬੱਚੇ ਆਰਾਮ ਨਾਲ ਕਮਰਿਆਂ ਵਿਚ ਬੈਠ ਕੇ ਆਪਣੀ ਪੜ੍ਹਾਈ ਕਰ ਸਕਣ। ਬੱਚਿਆਂ ਨੁੰ ਉਚੇਰੀ ਪੜ੍ਹਾਈ ਪ੍ਰਾਪਤ ਕਰਨ ਅਤੇ ਦਿਲ ਲਗਾ ਕੇ ਕਲਾਸਾਂ ਵਿਚ ਬੈਠਣ ਦੀ ਅਪੀਲ ਕਰਦਿਆਂ ਡਾ. ਕੁਲਦੀਪ ਸਿੰਘ ਗਿੱਲ ਤੇ ਸਤਨਾਮ ਸਿੰਘ ਗਿੱਲ ਨੇ ਸਿੱਖਿਆ ਜਿਥੇ ਜ਼ਿੰਦਗੀ ਵਿਚਲੀਆਂ ਅਟਕਲਾਂ ਨੂੰ ਪਲਾਂ ਵਿਚ ਦੂਰ ਕਰਦੀ ਹੈ, ਉਥੇ ਸਮਾਜ ਦਾ ਹਾਣੀ ਵੀ ਬਣਾਉਂਦੀ ਹੈ। ਉਨ੍ਹਾਂ ਕਿਹਾ ਕਿ ਪੜਾਈ ਹੀ ਇਕੋ ਇਕ ਐਸਾ ਗੁਣ ਹੈ ਜੋ ਕੋਈ ਧੋਖੇ ਨਾਲ ਤੁਹਾਡੇ ਤੋਂ ਹਥਿਆ ਨਹੀਂ ਸਕਦਾ ਅਤੇ ਇਹ ਹਥਿਆਰ ਹੀ ਤੁਹਾਨੂੰ ਸਮੇਂ ਦੀ ਹਰ ਮਾਰ ਤੋਂ ਬਚਾਉਂਦਾ ਹੈ। ਇਸ ਮੌਕੇ ਹਰਪ੍ਰੀਤ ਕੌਰ, ਮਾਸਟਰ ਰੁਪਿੰਦਰ ਸਿੰਘ, ਰੋਹਿਤ ਪੁਰੀ, ਜਸਬੀਰ ਸਿੰਘ, ਮੈਡਮ ਸ਼ੈਲਕਾ, ਰਾਖੀ, ਸੀਮਾ, ਸੁਖਜੀਵਨ ਸਮੇਤ ਹੋਰ ਸਟਾਫ ਹਾਜ਼ਰ ਸੀ। ਇਸ ਦੇ ਨਾਲ ਹੀ ਉਕਤ ਐਨਆਈਆਰ ਭਰਾਵਾਂ ਵੱਲੋਂ ਮਰੀਜ਼ਾਂ ਨੂੰ ਸਹੂਲਤਾਂ ਪ੍ਰਦਾਨ ਕਰਦਿਆਂ ਸੀਐੱਚਸੀ ਮਮਦੋਟ ਨੂੰ ਵੀ ਇਨਵਰਟਰ ਅਤੇ ਬੈਟਰਾ ਭੇਟ ਕੀਤਾ ਗਿਆ।