ਕੀਰਤਪੁਰ ਸਾਹਿਬ ਵਿਚ ਕਰੋੜਾ ਰੁਪਏ ਦੇ ਵਿਕਾਸ ਕਾਰਜਾ ਨਾਲ ਬਣੇਗਾ ਨਮੁੱਨੇ ਦਾ ਨਗਰ
ਕੀਰਤਪੁਰ ਸਾਹਿਬ 04 ਦਸੰਬਰ, 2019: ਪੰਜਾਬ ਵਿਧਾਨ ਸਭਾ ਦੇ ਸਪੀਕਰ ਰਾਣਾ ਕੰਵਰਪਾਲ ਸਿੰਘ ਨੇ ਐਲਾਨ ਕੀਤਾ ਹੈ ਕਿ 2026 ਵਿੱਚ ਹੋਣ ਵਾਲੇ ਕੀਰਤਪੁਰ ਸਾਹਿਬ ਦੇ ਸਥਾਪਨਾ ਦਿਵਸ ਸਮਾਗਮਾਂ ਤੋਂ ਪਹਿਲਾਂ ਨਗਰ ਦਾ ਕੋਨਾ-ਕੋਨਾ ਚਮਕਾਇਆ ਜਾਵੇਗਾ. ਉਹਨਾਂ ਕਿਹਾ ਕਿ ਇਸਦੇ ਲਈ ਧਾਰਮਿਕ ਆਗੂਆ ਤੇ ਇਲਾਕੇ ਦੇ ਬੁਧੀਜੀਵੀਆਂ ਨਾਲ ਰਾਏ ਮਸ਼ਵਰਾ ਕਰਕੇ ਵਿਕਾਸ ਲਈ ਮਾਸਟਰ ਪਲਾਨ ਤਿਆਰ ਕੀਤਾ ਜਾਵੇਗਾ.
ਅੱਜ ਸਪੀਕਰ ਰਾਣਾ ਕੇ ਪੀ ਸਿੰਘ ਕੀਰਤਪੁਰ ਸਾਹਿਬ ਵਿੱਚ ਕਰੋੜਾ ਰੁਪਏ ਦੇ ਵਿਕਾਸ ਕਾਰਜਾਂ ਦੇ ਨੀਂਹ ਪੱਥਰ ਅਤੇ ਉਦਘਾਟਨ ਕਰ ਰਹੇ ਸਨ. ਉਹਨਾਂ ਇਲਾਕੇ ਦੇ ਲੋਕਾਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਕੀਰਤਪੁਰ ਸਾਹਿਬ ਦੀ ਇਤਿਹਾਸਕ ਅਤੇ ਧਾਰਮਿਕ ਮਹੱਤਤਾ ਕਾਰਨ ਸੰਸਾਰ ਭਰ ਦੇ ਹਜ਼ਾਰ ਲੋਕ ਰੋਜਾਨਾ ਇਸ ਸਥਾਨ ਤੇ ਨਤਮਸਤਕ ਹੋਣ ਲਈ ਪੁੱਜਦੇ ਹਨ ਇਹ ਦੋ ਗੁਰੂ ਸਾਹਿਬਾਨ ਦਾ ਜਨਮ ਸਥਾਨ ਹੈ ਇਸਲਈ ਇਸਦਾ ਸਰਵਪੱਖੀ ਵਿਕਾਸ ਕਰਵਾਉਣਾ ਸਾਡੀ ਜਿੰਮੇਵਾਰੀ ਹੈ.
ਇਸ ਤੋਂ ਪਹਿਲਾ ਪੰਜਾਬ ਵਿਧਾਨ ਸਭਾ ਦੇ ਸਪੀਕਰ ਰਾਣਾ ਕੰਵਰਪਾਲ ਸਿੰਘ ਨੇ ਇਤਿਹਾਸਕ ਅਤੇ ਪਵਿੱਤਰ ਨਗਰੀ ਕੀਰਤਪੁਰ ਸਾਹਿਬ ਦੇ ਚਹੁੰਮੁਖੀ ਵਿਕਾਸ ਦੇ ਆਪਣੇ ਵਾਅਦੇ ਨੂੰ ਪੂਰਾ ਕਰਨ ਦੀ ਦਿਸ਼ਾ ਵਿਚ ਵਿਸੇਸ਼ ਉਪਰਾਲੇ ਸੁਰੂ ਕੀਤੇ ਹੋਏ ਹਨ. ਉਨਹ੍ਾਂ ਵਲੋ ਅੱਜ ਕੀਰਤਪੁਰ ਸਾਹਿਬ ਦੇ ਬਜ਼ਾਰਾ ਵਿਚ ਬਣਾਈਆ ਗਲੀਆਂ ਦਾ ਉਦਘਾਟਨ ਕੀਤਾ ਅਤੇ ਦਸਿਆ ਕਿ ਇਸ ਉਤੇ 29.53 ਲੱਖ ਰੁਪਏ ਦਾ ਖਰਚਾ ਆਇਆ ਹੈ. ਇਸ ਤੋ ਇਲਾਵਾ ਸ਼ਹਿਰ ਦੀਆਂ ਵੱਖ ਵੱਖ ਗਲੀਆਂ ਵਿਚ ਐਲ.ਈ.ਡੀ. ਲਾਈਟਾਂ ਦਾ ਉਦਘਾਟਨ ਕੀਤਾ ਜਾਵੇਗਾ, ਇਹਨਾਂ ਉਤੇ ਼83 ਲੱਖ ਰੁਪਏ ਦਾ ਖਰਚਾ ਆਇਆ ਹੈ.
ਸਪੀਕਰ ਰਾਣਾ ਕੇ.ਪੀ ਸਿੰਘ ਵਲੋ ਕੀਰਤਪੁਰ ਸਾਹਿਬ ਦੇ ਲੋਕਾ ਦੀ ਚਿਰਕਾਲੀ ਮੰਗ ਨੂੰ ਵੀ ਬੂਰ ਪਾਇਆ ਗਿਆ ਹੈ. ਉਨਹ੍ਾਂ ਵਲੋ ਕੀਰਤਪੁਰ ਸਾਹਿਬ ਵਿਚ ਇੱਕ ਬਹੁਮੰਤਵੀ ਕਮਿਊਨਿਟੀ ਸੈਂਟਰ ਦਾ ਨਿਰਮਾਣ ਕਰਵਾਉਣ ਦਾ ਆਪਣਾ ਵਾਅਦਾ ਪੂਰਾ ਕਰਦੇ ਹੋਏ ਇਸ ਦਾ ਅੱਜ ਨੀਹ ਪੱਥਰ ਰੱਖਿਆ, ਉਹਨਾਂ ਦੱਸਿਆ ਕਿ ਇਸ ਉਤੇ 162.10 ਲੱਖ ਰੁਪਏ ਦਾ ਖਰਚ ਆਵੇਗਾ. ਇਸ ਤੋ ਇਲਾਵਾ ਮੁੱਖ ਮਾਰਗ ਤੋ ਰੇਲਵੇ ਕਰਾਸਿੰਗ ਤੱਕ ਲਿੰਕ ਸੜਕ ਦੇ ਨਿਰਮਾਣ (ਖਰਚ 6.59 ਲੱਖ ਰੁਪਏ), ਗੁਰਦੁਆਰਾ ਪਤਾਲਪੁਰੀ ਸਾਹਿਬ ਦੀ ਪਾਰਕਿੰਗ ( ਖਰਚਾ 49.39 ਲੱਖ ਰੁਪਏ) ਅਤੇ ਗੁਰਦੁਆਰਾ ਚਰਨ ਕਵਲ ਸਾਹਿਬ ਨੇੜੇ ਨਾਲੇ ਨੁੰ ਪੱਕਾ ਕਰਕੇ ਉਥੇ ਪਾਰਕਿੰਗ ਦੀ ਉਸਾਰੀ (ਖਰਚਾ 127.44 ਲੱਖ ਰੁਪਏ) ਦੇ ਨੀਹ ਪੱਥਰ ਵੀ ਰੱਖੇ. ਇਹ ਪਰ੍ੋਜੈਕਟ ਜਲਦੀ ਹੀ ਨੇਪਰੇ ਚਾੜਹ੍ੇ ਜਾਣਗੇ.
ਜਿਕਰਯੋਗ ਹੈ ਕਿ ਪੰਜਾਬ ਵਿਧਾਨ ਸਭਾ ਦੇ ਸਪੀਕਰ ਰਾਣਾ ਕੇ.ਪੀ ਸਿੰਘ ਵਲੋ ਕੀਰਤਪੁਰ ਸਾਹਿਬ ਦੇ ਵਿਸੇਸ ਮਹੱਤਵ ਨੂੰ ਧਿਆਨ ਵਿਚ ਰੱਖਦੇ ਹੋਏ ਇਸ ਦੇ ਸਰਵਪੱਖੀ ਵਿਕਾਸ ਕਰਵਾਉਣਾ ਦਾ ਐਲਾਨ ਕੀਤਾ ਸੀ. ਇਸ ਨਗਰ ਵਿਚ ਰੋਜ਼ਾਨਾ ਹਜ਼ਾਰਾ ਸੰਗਤਾ ਦੀ ਆਮਦ ਨੂੰ ਧਿਆਨ ਵਿਚ ਰੱਖਦੇ ਹੋਏ ਉਨਾ ਨੇ ਪੰਜਾਬ ਸਰਕਾਰ ਤੋ ਇਸ ਨਗਰ ਦੇ ਵਿਕਾਸ ਲਈ ਵਿਸੇਸ਼ ਗਰ੍ਾਟ ਅਤੇ ਫੰਡ ਮਹੱਈਆ ਕਰਵਾਏ ਹਨ. ਰਾਣਾ ਕੇ.ਪੀ ਸਿੰਘ ਵਲੋ ਵਿਸੇਸ਼ ਮਾਹਿਰਾ ਦੀ ਰਾਏ ਲੈ ਕੇ ਕੀਰਤਪੁਰ ਸਾਹਿਬ ਤੇ ਭੂਗੋਲਿਕ ਖੇਤਰ ਦਾ ਵਿਸੇਸ਼ ਸਰਵੇਖਣ ਕਰਵਾ ਕੇ ਇਸ ਦੇ ਵਿਕਾਸ ਦੀ ਨਿਵੇਕਲੀ ਰੂਪ ਰੇਖਾ ਤਿਆਰ ਕੀਤੀ ਹੈ. ਉਨਹ੍ਾਂ ਵਲੋ ਅਧਿਕਾਰੀਆ ਨੂੰ ਵੀ ਕੀਰਤਪੁਰ ਸਾਹਿਬ ਦੇ ਵਿਕਾਸ ਲਈ ਪੂਰੀ ਮਿਹਨਤ ਅਤੇ ਲਗਨ ਨਾਲ ਕੰਮ ਕਰਨ ਦੀ ਪਰ੍ੇਰਨਾ ਦਿੱਤੀ ਜਾ ਰਹੀ ਹੈ. ਅੱਜ ਕੀਰਤਪੁਰ ਸਾਹਿਬ ਵਿਚ ਇਨਾ ਵਿਕਾਸ ਕਾਰਜਾ ਦੇ ਨੀਹ ਪੱਥਰ ਰੱਖਣ ਨਾਲ ਇਸ ਖੇਤਰ ਦੇ ਲੋਕਾ ਅਤੇ ਬਾਹਰ ਤੋ ਆਉਣ ਵਾਲੀ ਸੰਗਤ ਦੀ ਬਹੁਤ ਪੁਰਾਣੀ ਮੰਗ ਪੂਰੀ ਹੋਣ ਜਾ ਰਹੀ ਹੈ. ਅੱਜ ਦੇ ਸਮਾਗਮ ਵਿੱਚ ਐਸ ਡੀ ਐਮ ਮੈਡਮ ਕਨੂ ਗਰਗ, ਡੀ ਐਸ ਪੀ ਦਵਿੰਦਰ ਸਿੰਘ, ਐਸ ਐਚ ਉ ਸਨੀ ਖੰਨਾ, ਕਾਰਜ ਸਾਧਕ ਅਫਸਰ ਜੀ ਬੀ ਸ਼ਰਮਾ, ਸੰਦੀਪ ਸੈਣੀ ਜੇ ਈ, ਪਾਲੀ ਸ਼ਾਹ ਕੋੜਾ, ਬਲਬੀਰ ਸਿੰਘ ਭੀਰੀ, ਰਜਿੰਦਰ ਸਿੰਘ ਰਾਣਾ, ਭੁਪਿੰਦਰ ਸਿੰਘ ਭਾਰਦਜ, ਕੈਪਟਨ ਬਹਾਦਰ ਸਿੰਘ, ਜਸਪਾਲ ਸਿੰਘ, ਠੇਕੇਦਾਰ ਅਜਮੇਰ ਸਿੰਘ, ਤੇਜਵੀਰ ਸਿੰਘ ਜਗੀਰਦਾਰ, ਰਮਨਜੋਤ ਸਿੰਘ ਸਰਪੰਚ ਦਬੂੜ, ਠੇਕੇਦਾਰ ਭਾਗ ਸਿੰਘ ਭੈਣੀ, ਰਕਸ਼ਾ ਰਾਣੀ ਸਾਬਕਾ ਸਰਪੰਚ, ਸੋਮਦੱਤ ਜੋਸ਼ੀ ਸਾਬਕਾ ਸਰਪੰਚ, ਅਮਿਤ ਚਾਵਲਾ, ਜਸਪਾਲ ਸਿੰਘ ਪਾਲਾ, ਸਵੀਟੀ ਕੋੜਾ ਅਤੇ ਪੱਤਵੱਤੇ ਵੱਡੀ ਗਿਣਤੀ ਹਾਜ਼ਰ ਸਨ.