ਪੋਸਟਰ ਮੇਕਿੰਗ ਮੁਕਾਬਲੇ ਦੇ ਪ੍ਰਤੀਯੋਗੀਆਂ ਨਾਲ ਡਾ. ਰਜਿੰਦਰ ਕੌਰ, ਡਾ. ਅਵਨੀਤ ਕੌਰ ਤੇ ਸਟਾਫ ਮੈਂਬਰ
ਦੀਦਾਰ ਗੁਰਨਾ
ਫ਼ਤਹਿਗੜ੍ਹ ਸਾਹਿਬ, 12 ਦਸੰਬਰ : ਮਾਤਾ ਗੁਜਰੀ ਕਾਲਜ ਦੇ ਫਾਇਨ ਆਰਟਸ ਵਿਭਾਗ ਵੱਲੋਂ ਪੰਜਾਬ ਸਰਕਾਰ ਦੇ 'ਤੂੰ ਮੇਰਾ ਬੱਡੀ' ਪ੍ਰੋਗਰਾਮ ਦੇ ਤਹਿਤ ਨਸ਼ਿਆਂ ਤੋਂ ਦੂਰ ਰਹਿਣ ਲਈ ਜਾਗਰੂਕ ਕਰਨ ਦੇ ਉਦੇਸ਼ ਨਾਲ ਪੋਸਟਰ ਮੇਕਿੰਗ ਮੁਕਾਬਲਾ ਕਰਵਾਇਆ ਗਿਆ। ਜਿਸ ਵਿਚ ਕਾਲਜ ਦੇ ਲਗਭਗ 30 ਵਿਦਿਆਰਥੀਆਂ ਨੇ ਭਾਗ ਲਿਆ।
ਡਾਇਰੈਕਟਰ ਪ੍ਰਿੰਸੀਪਲ ਡਾ. ਕਸ਼ਮੀਰ ਸਿੰਘ ਨੇ ਕਿਹਾ ਕਿ ਦੇਸ਼ ਦੇ ਸਾਹਮਣੇ ਇਸ ਵੇਲੇ ਵੱਡੀ ਚੁਣੌਤੀ ਇਹ ਹੈ ਕਿ ਸਾਡੇ ਦੇਸ਼ ਦਾ ਵਧੇਰੇ ਨੌਜਵਾਨ ਵਰਗ ਦਿਸ਼ਾਹੀਣ ਹੋ ਕੇ ਨਸ਼ਿਆਂ ਦੀ ਦਲਦਲ 'ਵ ਧੱਸਦਾ ਜਾ ਰਿਹਾ ਹੈ। ਜਿਸ ਵਿੱਚੋਂ ਨੌਜਵਾਨ ਵਰਗ ਨੂੰ ਬਾਹਰ ਕੱਢਣ ਲਈ ਯੋਗ ਅਗਵਾਈ ਦੀ ਜ਼ਰੂਰਤ ਹੈ ਜਿਸਦੇ ਲਈ ਅਜਿਹੇ ਪ੍ਰੋਗਰਾਮ ਲਾਹੇਵੰਦ ਸਾਬਿਤ ਹੁੰਦੇ ਹਨ।ਨਸ਼ਿਆਂ ਵਰਗੀ ਗੰਭੀਰ ਸਮੱਸਿਆ ਉੱਤੇ ਠੱਲ੍ਹ ਪਾਉਣ ਦੇ ਲਈ ਅਤੇ ਸਮੇਂ ਸਮੇਂ ਵਿਦਿਆਰਥੀਆਂ ਨੂੰ ਸਾਕਾਰਾਤਮਕ ਦਿਸ਼ਾ ਪ੍ਰਦਾਨ ਕਰਨ ਦੇ ਲਈ ਅਜਿਹੇ ਪ੍ਰੋਗਰਾਮ ਸਹਾਈ ਸਿੱਧ ਹੁੰਦੇ ਹਨ।
ਇਨ੍ਹਾਂ ਮੁਕਾਬਲੇ 'ਚ ਆਯੂਸ਼ ਕੁਮਾਰ, ਜਗਜੀਤ ਸਿੰਘ, ਹਰਪਿੰਦਰ ਕੌਰ ਨੇ ਕ੍ਰਮਵਾਰ ਪਹਿਲਾ, ਦੂਜਾ ਅਤੇ ਤੀਜਾ ਸਥਾਨ ਹਾਸਲ ਕੀਤਾ।ਇਸ ਮੌਕੇ ਜੱਜਾਂ ਦੀ ਭੂਮਿਕਾ ਡਾ. ਅਵਨੀਤ ਕੌਰ ,ਪ੍ਰੋ. ਕਿਰਨਦੀਪ ਕੌਰ, ਪ੍ਰੋ. ਹਰਪ੍ਰੀਤ ਕੌਰ ਨੇ ਨਿਭਾਈ।ਇਸ ਮੌਕੇ ਬਡੀਜ਼ ਪ੍ਰੋਗਰਾਮ ਅਧੀਨ ਜ਼ਿਲੇ ਦੇ ਨੋਡਲ ਅਫ਼ਸਰ ਅਤੇ ਕਾਲਜ ਦੇ ਵਾਇਸ ਪ੍ਰਿੰਸੀਪਲ ਡਾ. ਰਜਿੰਦਰ ਕੌਰ, ਪ੍ਰੋ. ਬੀਰਇੰਦਰ ਸਿੰਘ ਸਰਾਓ, ਡਾ. ਹਰਦੀਪ ਕੌਰ ਤੇ ਵਿਦਿਆਰਥੀ ਹਾਜ਼ਰ ਸਨ।