ਵਿਧਾਇਕ ਮਦਨ ਲਾਲ ਜਲਾਲਪੁਰ ਪਿੰਡ ਹਰਪਾਲਪੁਰ ਤੋਂ ਬੱਸ ਰਵਾਨਾਂ ਕਰਦੇ ਹੋਏ।
ਕੁਲਵੰਤ ਸਿੰਘ ਬੱਬੂ
ਸੰਭੂ/ਘਨੌਰ, 14 ਦਸੰਬਰ 2019: ਕੁੱਲ ਹਿੰਦ ਕਾਂਗਰਸ ਵਲੋਂ ਕੇਂਦਰ ਦੀਆਂ ਲੋਕ ਮਾਰੂ ਨੀਤੀਆਂ ਖਿਲਾਫ਼ ਸ਼ਨੀਵਾਰ ਨੰੂ ਦਿੱਲੀ ਦੇ ਰਾਮ ਲੀਲਾ ਗਰਾਊਂਡ ਵਿਖੇ ਕੀਤੀ ਗਈ ਰੈਲੀ ਲਈ ਵਿਧਾਇਕ ਮਦਨ ਲਾਲ ਜਲਾਲਪੁਰ ਦੀ ਅਗਵਾਈ ਵਿਚ ਹਲਕਾ ਘਨੌਰ ਤੋਂ 20 ਬੱਸਾਂ ਦਾ ਕਾਫ਼ਲਾ ਰਵਾਨਾਂ ਹੋਇਆ। ਵੱਖ-ਵੱਖ ਜੋਨਾਂ ਵਿਚੋਂ ਤੜਕਸਾਰ ਬੱਸਾਂ ਨੰੂ ਝੰਡੀ ਦਿਖਾ ਕੇ ਰਵਾਨਾਂ ਕਰਨ ਸਮੇਂ ਵਿਧਾਇਕ ਮਦਨ ਲਾਲ ਜਲਾਲਪੁਰ ਨੇ ਕਿਹਾ ਕਿ ਕੇਂਦਰ ਸਰਕਾਰ ਨੇ ਸੌੜੀ ਰਾਜਨੀਤੀ ਤਹਿਤ ਪੰਜਾਬ ਦਾ ਬਣਦਾ 4 ਹਜ਼ਾਰ ਕਰੌੜ ਰੁਪਏ ਜੀ.ਐਸ.ਟੀ. ਰੋਕ ਰੱਖਿਆ ਹੈ, ਜਿਸ ਕਾਰਨ ਪੰਜਾਬ ਨੰੂ ਆਰਥਿਕ ਮੰਦਹਾਲੀ ਵਰਗੇ ਹਲਾਤਾਂ ਵਿਚੋਂ ਗੁਜਰਨਾ ਪੈ ਰਿਹਾ ਹੈ। ਇਸ ਤੋਂ ਇਲਾਵਾ ਇਸ ਸਰਕਾਰ ਦੀਆਂ ਘਟੀਆ ਨੀਤੀਆਂ ਕਾਰਨ ਬੇਰੁਜਗਾਰੀ 8.19 ਫੀਸਦੀ ਦਰ ’ਤੇ ਪੁੱਜ ਗਏ ਹੈ ਜੋ ਕਿ ਆਜ਼ਾਦੀ ਤੋਂ ਬਾਅਦ 72 ਸਾਲਾਂ ਵਿਚ ਸਭ ਤੋਂ ਵੱਧ ਹੈ। ਜਲਾਲਪੁਰ ਨੇ ਕਿਹਾ ਕਿ ਇਸ ਸਾਉਣੀ
ਦੇ ਸੀਜਨ ਵਿਚ ਦੇਸ਼ ਦੇ ਕਿਸਾਨਾਂ ਨੰੂ 50 ਹਜ਼ਾਰ ਕਰੌੜ ਰੁਪਏ ਦਾ ਘਾਟਾ ਵੀ ਕੇਂਦਰ ਸਰਕਾਰ ਦੀ ਦੇਣ ਹੈ, ਜਿਸ ਕਾਰਨ ਪਹਿਲਾਂ ਤੋਂ ਹੀ ਆਰਥਿਕ ਮੰਦਹਾਲੀ ਦਾ ਸਾਹਮਣਾ ਕਰ ਰਹੀ ਕਿਰਸਾਨੀ ਨੰੂ ਢਾਹ ਲੱਗੀ ਹੈ ਅਤੇ ਕੇਂਦਰ ਦੀਆਂ ਉਕਤ ਨਲਾਕੀਆਂ ਖਿਲਾਫ਼ ਕੁੱਲ ਹਿੰਦ ਕਾਂਗਰਸ ਵਲੋਂ ਉਕਤ ਸੰਘਰਸ਼ ਦਾ ਪ੍ਰੋਗਰਾਮ ਉਲੀਕੀਆ ਗਿਆ ਹੈ, ਜਿਸ ਨੰੂ ਲੈ ਕੇ ਹਲਕਾ ਘਨੌਰ ਦੇ ਕਾਂਗਰਸੀ ਆਗੂਆਂ ਤੇ ਵਰਕਰਾਂ ਵਿਚ ਭਾਰੀ ਉਤਸ਼ਾਹ ਹੈ ਤੇ ਅੱਜ ਉਨ੍ਹਾਂ ਦੀ ਅਗਵਾਈ ਵਿਚ 20 ਬੱਸਾਂ ਦਾ ਕਾਫ਼ਲਾ ਰਵਾਨਾਂ ਕੀਤਾ ਗਿਆ। ਇਸ ਮੌਕੇ ਵਾਈਸ ਚੇਅਰਮੈਨ ਗੁਰਦੇਵ ਸਿੰਘ ਬਘੌਰਾ, ਬਲਾਕ ਸੰਮਤੀ ਮੈਂਬਰ ਜਗਰੂਪ ਸਿੰਘ ਹੈਪੀ ਸੇਹਰਾ, ਜਸਵਿੰਦਰ
ਸਿੰਘ ਸੈਣੀ, ਰਵਿੰਦਰ ਸਿੰਘ ਕਾਲਾ ਹਰਪਾਲਪੁਰ, ਸਰਪੰਚ ਦਰਬਾਰਾ ਸਿੰਘ ਹਰਪਾਲਪੁਰ, ਅਮਰਜੀਤ ਸਿੰਘ ਸਰਪੰਚ ਭੱਦਕ, ਬਲਬੀਰ ਸਿੰਘ ਜੈਲਦਾਰ, ਇੰਦਰਜੀਤ ਸਿੰਘ ਗਿਫ਼ਟੀ ਯੂਥ ਪ੍ਰਧਾਨ, ਮੀਤ ਪ੍ਰਧਾਨ ਜੱਸੀ ਸੈਣੀ, ਸਰਪੰਚ ਗੋਲਡੀ, ਡਿੰਪਲ ਚਪੜ੍ਹ, ਮਨਜੀਤ ਸਿੰਘ ਸਰਪੰਚ ਚਪੜ੍ਹ, ਸੋਹਣ ਸਿੰਘ ਸਰਪੰਚ ਲੋਹਸਿੰਬਲੀ ਅਤੇ ਦੀਪ ਅਲੀਮਾਜਰਾ ਸਮੇਤ ਹੋਰ ਵੀ ਹਾਜ਼ਰ ਸਨ।